ਸੁਪਰੀਮ ਕੋਰਟ ਦਾ ਵੱਡਾ ਫੈਸਲਾ : ਸੌਰਵ ਗਾਂਗੁਲੀ-ਜੈ ਸ਼ਾਹ ਬਣੇ ਰਹਿਣਗੇ ਅਹੁਦੇ ‘ਤੇ

sourav gangulay jay sahi

ਸੁਪਰੀਮ ਕੋਰਟ (Supreme Court) ਨੇ ਬੀਸੀਸੀਆਈ ਦੇ ਸੰਵਿਧਾਨ ’ਚ ਸੋਧ ਨਾਲ ਜੁੜੀ ਪਟੀਸ਼ਨ ’ਚ ਇਹ ਫੈਸਲਾ ਸੁਣਾਇਆ ਹੈ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਤੇ ਸਕੱਤਰ ਜੈਸ਼ਾਹ ਨੂੰ ਸੁਪਰੀਮ ਕੋਰਟ (Supreme Court) ਤੋਂ ਵੱਡੀ ਰਾਹਤ ਮਿਲੀ ਹੈ। ਦੋਵੇਂ ਹੀ ਆਉਣ ਵਾਲੇ ਤਿੰਨ ਸਾਲਾਂ ਤੱਕ ਆਪਣੇ-ਆਪਣੇ ਅਹੁਦਿਆਂ ’ਤੇ ਬਣੇ ਰਹਿਣਗੇ। ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਬੀਸੀਸੀਆਈ ਦੇ ਸੰਵਿਧਾਨ ’ਚ ਸੋਧ ਨਾਲ ਜੁੜੀ ਪਟੀਸ਼ਨ ’ਚ ਇਹ ਫੈਸਲਾ ਸੁਣਾਇਆ ਹੈ। ਜਸਟਿਸ ਡੀਵਾਈ ਚੰਦਰਚੂੜ ਅਤੇ ਹਿਮਾ ਕੋਹਲੀ ਦੇ ਬੈਂਚ ਨੇ ਕਿਹਾ ਕਿ ਇੱਕ ਅਹੁਦੇਦਾਰ ਦਾ 12 ਸਾਲ ਦਾ ਕਾਰਜਕਾਲ ਲਗਾਤਾਰ ਹੋ ਸਕਦਾ ਹੈ, ਜਿਸ ਵਿੱਚ ਰਾਜ ਸੰਘ ਵਿੱਚ ਛੇ ਸਾਲ ਅਤੇ ਬੀਸੀਸੀਆਈ ਵਿੱਚ ਛੇ ਸਾਲ ਸ਼ਾਮਲ ਹਨ, ਪਰ ਉਸ ਤੋਂ ਬਾਅਦ ਤਿੰਨ ਸਾਲ ਦੇ ਬਰੇਕ ‘ਤੇ ਜਾਣਾ ਪਵੇਗਾ।

ਬੀਸੀਸੀਆਈ ਨੇ  ਬਰੇਕ ਪੀਰੀਅਡ ਨੂੰ ਖਤਮ ਕਰਨ ਦੀ ਕੀਤੀ ਸੀ ਮੰਗ

ਬੀਸੀਸੀਆਈ ਨੇ ਆਪਣੇ ਪ੍ਰਸਤਾਵਿਤ ਸੋਧ ਵਿੱਚ ਆਪਣੇ ਅਹੁਦੇਦਾਰਾਂ ਲਈ ਬਰੇਕ ਪੀਰੀਅਡ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ ਤਾਂ ਕਿ ਗਾਂਗੁਲੀ ਅਤੇ ਸ਼ਾਹ ਸਬੰਧਤ ਰਾਜ ਕ੍ਰਿਕਟ ਸੰਘਾਂ ਵਿੱਚ ਛੇ ਸਾਲ ਪੂਰੇ ਕਰਨ ਦੇ ਬਾਵਜੂਦ ਪ੍ਰਧਾਨ ਅਤੇ ਸਕੱਤਰ ਦੇ ਰੂਪ ਵਿੱਚ ਬਣੇ ਰਹਿਣ। ਇਸ ਤੋਂ ਪਹਿਲਾਂ ਜਸਟਿਸ ਆਰ ਐਮ ਲੋਢਾ ਦੀ ਅਗਵਾਈ ਵਾਲੀ ਕਮੇਟੀ ਨੇ ਬੀਸੀਸੀਆਈ ਵਿੱਚ ਸੁਧਾਰਾਂ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਸਵੀਕਾਰ ਕਰ ਲਿਆ ਸੀ।

ਗਾਂਗੁਲੀ ਅਤੇ ਜੈ ਸ਼ਾਹ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ

ਮੌਜੂਦਾ ਸਮੇਂ ਵਿੱਚ ਬੀਸੀਸੀਆਈ ਵਿੱਚ ਪ੍ਰਧਾਨ ਸੌਰਵ ਗਾਂਗਲੀ, ਜੈ ਸ਼ਾਹ ਸਮੇਤ ਪੰਜ ਅਹੁਦੇਦਾਰਾਂ ਨੇ ਬੋਰਡ ਅਤੇ ਸਟੇਟ ਬਾਡੀ ਵਿੱਚ 6 ਸਾਲ ਪੂਰੇ ਕਰ ਲਏ ਹਨ। ਸੌਰਵ ਗਾਂਗੁਲੀ 23 ਅਕਤੂਬਰ 2019 ਨੂੰ ਬੀਸੀਸੀਆਈ ਦੇ ਪ੍ਰਧਾਨ ਬਣੇ। ਇਸ ਤੋਂ ਪਹਿਲਾਂ ਉਹ 2014 ਵਿੱਚ ਬੰਗਾਲ ਕ੍ਰਿਕਟ ਸੰਘ ਦੇ ਸਕੱਤਰ ਬਣੇ, ਫਿਰ 2015 ਵਿੱਚ ਉਨ੍ਹਾਂ ਨੂੰ ਪ੍ਰਧਾਨ ਦਾ ਅਹੁਦਾ ਮਿਲਿਆ।

ਜੈ ਸ਼ਾਹ 2014 ਵਿੱਚ ਗੁਜਰਾਤ ਕ੍ਰਿਕਟ ਸੰਘ ਦੇ ਸੰਯੁਕਤ ਸਕੱਤਰ ਬਣੇ ਸਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਕਾਰਜਕਾਲ 8 ਸਤੰਬਰ 2013 ਤੋਂ ਸ਼ੁਰੂ ਹੋਇਆ ਸੀ। ਭਾਵ ਸਤੰਬਰ 2013 ਤੋਂ ਅਕਤੂਬਰ 2019 ਤੱਕ ਉਹ ਗੁਜਰਾਤ ਕ੍ਰਿਕਟ ਸੰਘ ਨਾਲ ਜੁੜੇ ਰਹੇ। ਇਸ ਤੋਂ ਬਾਅਦ, ਉਸਨੇ 24 ਅਕਤੂਬਰ 2019 ਨੂੰ ਬੀਸੀਸੀਆਈ ਸਕੱਤਰ ਦਾ ਅਹੁਦਾ ਸੰਭਾਲਿਆ। ਕਿਹਾ ਜਾ ਰਿਹਾ ਹੈ ਕਿ ਦੋਵੇਂ ਅਗਲੇ ਤਿੰਨ ਸਾਲਾਂ ਤੱਕ ਆਪਣੇ ਅਹੁਦਿਆਂ ‘ਤੇ ਬਣੇ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ