ਮਨੀ ਲਾਂਡ੍ਰਿੰਗ ਮਾਮਲੇ ’ਚ ਜੈਕਲਿਨ ਫਰਨਾਡੀਸ ਈਓਡਬਲਯੂ ਦਫ਼ਤਰ ’ਚ ਪੇਸ਼ ਹੋਈ

Jacqueline-Fernandez

 ਜੈਕਲੀਨ ਫਰਨਾਡੀਸ (Jacqueline Fernandez Heroine) ਤੋਂ 11:30 ਵਜੇ ਤੋਂ ਹੇ ਰਹੀ ਹੈ ਪੁੱਛਗਿਛ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਬਾਲੀਵੁੱਡ ਹੀਰੋਈਨ ਜੈਕਲੀਨ ਫਰਨਾਡੀਸ (Jacqueline Fernandez Heroine) ਬੁੱਧਵਾਰ ਨੂੰ ਮਹਾਂਠਗ ਸਕੇਸ਼ ਚੰਦਰਸ਼ੇਖਰ ਨਾਲ ਜੁੜੇ ਮਾਮਲੇ ’ਚ ਦਿੱਲੀ ਪੁਲਿਸ ਦੀ ਆਰਥਿਕ ਆਪਰਾਧ ਬ੍ਰਾਂਚ (ਈਓਡਬਲਯੂ) ਸਾਹਮਣੇ ਪੇਸ਼ ਹੋਈ। ਦਿੱਲੀ ਪੁਲਿਸ ਦੀ ਈਓਡਬਲਯੂ ਵਿੰਗ ਫਿਲਮ ਹੀਰੋਈਨ ਜੈਕਲੀਨ ਫਰਨਾਡੀਸ ਤੋਂ 11:30 ਵਜੇ ਤੋਂ ਪੁੱਛਗਿਛ ਕਰ ਰਹੀ ਹੈ। ਸੁਕੇਸ਼ ਨਾਲ ਜੈਕਲੀਨ ਦਾ ਸੰਪਰਕ ਕਰਵਾਉਣ ਵਾਲੀ ਪਿੰਕੀ ਇਰਾਨੀ ਤੋਂ ਵੀ ਪੁੱਛਗਿਛ ਹੋ ਰਹੀ ਹੈ। ਪੁਲਿਸ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿਛ ਕਰ ਰਹੀ ਹੈ। ਹਾਲੇ ਪੁੱਛਗਿਛ ਜਾਰੀ ਹੈ।

ਸੂਤਰਾਂ ਨੇ ਦੱਸਿਆ ਕਿ ਉਹ ਮਹਾਂਠਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਇੱਕ ਕਥਿਤ ਮਨੀ ਲਾਂਡ੍ਰਿੰਗ ਮਾਮਲੇ ’ਚ ਆਪਣਾ ਬਿਆਨ ਦਰਜ ਕਰਵਾਉਣ ਲਈ ਦਿੱਲੀ ਦਫ਼ਤਰ ’ਚ ਆਈ ਹੈ। ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਨੂੰ 12 ਸਤੰਬਰ ਨੂੰ ਈਓਡਬਲਯੂ ਦੇ ਸਾਹਮਣੇ ਪੇਸ਼ ਹੋਣ ਲਈ ਸੱਦਿਆ ਗਿਆ ਸੀ ਪਰ ਉਹ ਨਹੀਂ ਆਈ। ਇਹ ਤੀਜੀ ਵਾਰੀ ਹੈ ਜਦੋਂ ਪੁਲਿਸ ਨੇ ਬਾਲੀਵੁੱਡ ਅਦਾਕਾਰਾ ਫਰਨਾਡੀਸ ਨੂੰ ਸੰਮਨ ਭੇਜਿਆ ਸੀ। ਜਾਂਚ ’ਚ ਚੰਦਰਸ਼ੇਖਰ ਨਾਲ ਸਬੰਧਿਤ 200 ਕਰੋੜ ਰੁਪਏ ਦੀ ਕਥਿਤ ਮਨੀ ਲਾਂਡ੍ਰਿੰਗ ਸ਼ਾਮਲ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਜੈਕਲੀਨ ਨੂੰ ਸੰਮਨ ਕੀਤਾ ਗਿਆ ਸੀ ਤੇ ਉਸੇ ਮਾਮਲੇ ’ਚ ਉਨ੍ਹਾਂ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਦਿੱਲੀ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਦਫ਼ਤਰ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ