Heavy Rain Alert : ਬਦਲਦੇ ਮੌਸਮ ਕਾਰਨ ਲੋਕ ਪ੍ਰੇਸ਼ਾਨ, ਭਾਰੀ ਮੀਂਹ ਦਾ ਅਲਰਟ ਹੋਇਆ ਜਾਰੀ

weather today

ਚੰਡੀਗੜ੍ਹ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ (weather today) ਬਦਲਦਾ ਦਿਖਾਈ ਦੇ ਰਿਹਾ ਹੈ। ਵਾਰ-ਵਾਰ ਬਦਲਦੇ ਮੌਸਮ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਸ਼ੁੱਕਰਵਾਰ ਸਵੇਰੇ ਪੰਜਾਬ ’ਚ ਕਈ ਥਾਵਾਂ ’ਤੇ ਭਾਰੀ ਮੀਂਹ ਤੇ ਗੜੇਮਾਰੀ ਤੋਂ ਬਾਅਦ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਬੀਤੇ ਦਿਨ ਲੋਕਾਂ ਨੂੰ ਧੁੱਪ ਦੀ ਉਮੀਦ ਬਣੀ ਹੋਈ ਸੀ ਪਰ ਮੌਸਮ ਫਿਰ ਵਿਗੜ ਗਿਆ। ਜ਼ਿਲ੍ਹਾ ਗੁਰਦਾਸਪੁਰ ’ਚ ਕੁਝ ਦੇਰ ਧੁੱਪ ਲਿੱਕਲਣ ਤੋਂ ਬਾਅਦ ਮੁੜ ਮੌਸਮ ਨੇ ਕਰਵਟ ਬਦਲ ਲਈ ਹੈ। (Heavy Rain Alert)

ਬੀਤੇ ਦਿਨ ਸਵੇਰ ਤੋਂ ਬੱਦਲਵਾਈ ਤੇ ਹਲਕੇ ਮੀਂਹ ਕਾਰਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਘੱਟੋ ਘੱਟ ਤਾਪਮਾਨ 5 ਡਿਗਰੀ ਰਿਹਾ। ਜਦੋਂਕਿ ਸ਼ੁੱਕਰਵਾਰ ਨੂੰ ਇਹ 16 ਡਿਗਰੀ ਤੱਕ ਪਹੁੰਚ ਗਿਆ। ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਲਟਰ ਜਾਰੀ ਕੀਤਾ ਹੈ। 3 ਤੋਂ 5 ਫਰਵਰੀ ਨੂੰ ਜ਼ਿਆਦਾਤਰ ਹਲਕੀ ਤੇ ਭਾਰੀ ਬਾਰਸ਼ ਹੋ ਸਕਦੀ ਹੈ।

ਅੱਜ ਪਏ ਮੀਂਹ ਕਾਰਨ ਵਧੀ ਸ਼ੀਤ ਲਹਿਰ | Heavy Rain Alert

ਇੱਥੇ ਇਹ ਵੀ ਦੱਸਣਯੋਗ ਹੈ ਕਿ 1 ਫਰਵਰੀ ਨੂੰ ਪਏ ਮੀਂਹ ਤੇ ਹੋਈ ਗੜੇਮਾਰੀ ਕਾਰਨ ਹਵਾ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੋ ਗਈ ਸੀ। ਇਸ ਦੇ ਨਤੀਜੇ ਵਜੋਂ ਜਦੋਂ ਦੂਜਾ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਤਾਂ ਹਵਾ ਵਿੱਚ ਨਮੀ ਵਧਣ ਕਾਰਨ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

Also Read : ਕੈਂਸਰ ਪੀੜਤਾਂ ਦੀ ਵਧਦੀ ਗਿਣਤੀ ਵਿਸ਼ਵ ਪੱਧਰ ’ਤੇ ਖ਼ਤਰੇ ਦੀ ਘੰਟੀ

ਇਸ ਨਾਲ ਤਾਪਮਾਨ ਵੀ ਹੇਠਾਂ ਆਵੇਗਾ। ਇਸ ਦੇ ਨਾਲ ਹੀ ਹਿਮਾਚਲ ਵਿੱਚ ਦੋ ਦਿਨਾਂ ਤੋਂ ਪੈ ਰਹੇ ਮੀਂਹ ਤੇ ਬਰਫ਼ਬਾਰੀ ਕਾਰਨ ਢਾਈ ਮਹੀਨਿਆਂ ਤੋਂ ਚੱਲ ਰਿਹਾ ਸੋਕਾ ਵੀ ਖ਼ਤਮ ਹੋ ਗਿਆ ਹੈ। 4 ਫਰਵਰੀ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਈ ਥਾਵਾਂ ’ਤੇ ਅਤੇ 5 ਫਰਵਰੀ ਨੂੰ ਇੱਕ ਦੋ ਥਾਵਾਂ ’ਤੇ ਹਕਲੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। (weather today)

LEAVE A REPLY

Please enter your comment!
Please enter your name here