Punjab News: ਪੰਜਾਬ ‘ਚ ਤੜਕਸਾਰ ਰੂਹ ਕੰਬਾਊ ਹਾਦਸਾ, ਬੱਸ ਤੇ ਕਾਰ ਦਰਮਿਆਨ ਭਿਆਨਕ ਟੱਕਰ, ਜਾਣੋ ਮੌਕੇ ਦਾ ਹਾਲ

Punjab News
Punjab News: ਪੰਜਾਬ 'ਚ ਤੜਕਸਾਰ ਰੂਹ ਕੰਬਾਊ ਹਾਦਸਾ, ਬੱਸ ਤੇ ਕਾਰ ਦਰਮਿਆਨ ਭਿਆਨਕ ਟੱਕਰ, ਜਾਣੋ ਮੌਕੇ ਦਾ ਹਾਲ

Punjab News: ਦਸੂਹਾ ‘ਹੁਸ਼ਿਆਰਪੁਰ’ (ਰਾਜਨ ਮਾਨ)। ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਦਸੂਹਾ ਨੇੜੇ ਮਿੰਨੀ ਬੱਸ ਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇੱਕ ਬੱਚੇ ਸਮੇਤ 10ਲੋਕਾਂ ਦੀ ਮੌਤ ਤੇ ਇਕ ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ।Major accident

Read Also : Punjab Roadways News: ਪੰਜਾਬ ਰੋਡਵੇਜ ਦੀਆਂ ਬੱਸਾਂ ’ਤੇ ਸਫ਼ਰ ਕਰਨ ਵਾਲੇ ਸਾਵਧਾਨ!, ਆ ਸਕਦੀ ਐ ਪ੍ਰੇਸ਼ਾਨੀ

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10 ਵਜੇ ਮਿੰਨੀ ਬੱਸ ਤਲਵਾੜਾ ਤੋਂ ਦਸੂਹਾ ਆ ਰਹੀ ਸੀ ਅਤੇ ਪਿੰਡ ਸੱਗਰਾਂ ਨੇੜੇ ਸਾਹਮਣੇ ਤੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ ਅਤੇ ਬੱਸ ਪਲਟ ਗਈ। ਬਸ ਹਾਜ਼ੀਪੁਰ ਸਾਇਡ ਤੋਂ ਦਸੂਹਾ ਵੱਲ ਆ ਰਹੀ ਮਿੰਨੀ ਬਸ ਜੋ ਸਵਾਰੀਆਂ ਨਾਲ ਭਰੀ ਹੋਈ ਸੀ, ਦੀ ਸਿੱਧੀ ਟੱਕਰ ਸਾਹਮਣੇ ਤੋਂ ਆ ਰਹੀ ਕਾਰ ਨਾਲ ਹੋ ਗਈ। ਸਿੱਟੇ ਵਜੋਂ 10 ਲੋਕਾਂ ਦੀ ਮੌਤ ਜਦੋਕਿ ਡੇਢ ਦਰਜਨ ਤੋਂ ਵੱਧ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦਾ ਖਦਸ਼ਾ ਹੈ। Punjab News

ਜ਼ਖਮੀਆਂ ਵਿਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹਨਾਂ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਤੋਂ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਵਿੱਚੋਂ ਮਿਤਕਾਂ ਤੇ ਜ਼ਖਮੀ ਨੂੰ ਜੇਸੀਬੀ ਮਸ਼ੀਨ ਨਾਲ ਬਾਹਰ ਕੱਢਿਆ ਗਿਆ। ਸੂਤਰਾਂ ਅਨੁਸਾਰ ਬੱਸ ਦੀਆਂ ਦੋ ਉਲਟ ਬਾਜ਼ੀਆਂ ਪਈਆਂ। ਲੋਕਾਂ ਨੇ ਦੱਸਿਆ ਕਿ ਹਾਦਸਾ ਹੁੰਦਿਆਂ ਹੀ ਚੀਕ ਚਿਹਾੜਾ ਮੱਚ ਗਿਆ। ਪੁਲਿਸ ਪ੍ਰਸ਼ਾਸਨ ਘਟਨਾ ਵਾਲੀ ਥਾਂ ਤੇ ਪਹੁੰਚ ਗਿਆ। ਜ਼ਖਮੀਆਂ ਨੂੰ ਤੁਰੰਤ ਦਸੂਹਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। Punjab News