ਦਲੇਰ ਮਹਿੰਦੀ ਦੀ ਪਟੀਸ਼ਨ ’ਤੇ ਹਾਈਕੋਰਟ ’ਚ ਸੁਣਵਾਈ, ਕਬੂਤਰਬਾਜੀ ਕੇਸ ’ਚ 2 ਸਾਲ ਕੈਦ ਰੱਦ ਕਰਨ ਦੀ ਮੰਗ

ਕਬੂਤਰਬਾਜੀ ਕੇਸ ’ਚ 2 ਸਾਲ ਕੈਦ ਰੱਦ ਕਰਨ ਦੀ ਮੰਗ

ਚੰਡੀਗੜ੍ਹ। ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਪਟੀਸ਼ਨ ’ਤੇ ਅੱਜ ਹਾਈਕੋਰਟ ’ਚ ਸੁਣਵਾਈ ਹੋਵੇਗੀ। ਦਲੇਰ ਨੇ ਕਬੂਤਰਬਾਜ਼ੀ ਮਾਮਲੇ ’ਚ ਸਜ਼ਾ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿਚ ਉਸ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਸਮੇਂ ਦਲੇਰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।

ਉਹ ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੱਧੂ ਦੇ ਨਾਲ ਜੇਲ ਰੱਖਿਆ ਗਿਆ ਹੈ। ਦਲੇਰ ਜੇਲ੍ਹ ਜਾਣ ਤੋਂ ਬਾਅਦ ਬਹੁਤ ਦੁਖੀ ਹੈ। ਦੂਜੇ ਪਾਸੇ ਨਵਜੋਤ ਸਿੱਧੂ ਨੇ ਉਨ੍ਹਾਂ ਦਾ ਹੌਸਲਾ ਵਧਾਇਆ। ਜੇਲ੍ਹ ਵਿੱਚ ਉਹ ਸਪੈਸ਼ਲ ਡਾਈਟ ਦੀ ਬਜਾਏ ਉਹੀ ਰੁਟੀਨ ਖਾਣਾ ਖਾ ਰਿਹਾ ਹੈ।

ਭਰਾ ’ਤੇ 2003 ’ਚ ਦਰਜ ਹੋਇਆ ਕੇਸ, ਦਲੇਰ ਦਾ ਨਾਂਅ ਵੀ ਆਇਆ ਸੀ

ਦਲੇਰ ਮਹਿੰਦੀ ਪਹਿਲਾਂ ਵੀ ਸ਼ੋਅ ਕਰਨ ਲਈ ਵਿਦੇਸ਼ ਜਾਂਦਾ ਸੀ। ਇਸ ਦੌਰਾਨ ਦੋਸ਼ ਲਾਇਆ ਗਿਆ ਕਿ ਉਸ ਦੀ ਟੀਮ ਦੇ ਨਾਲ 10 ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮੈਂਬਰ ਬਣਾ ਕੇ ਅਮਰੀਕਾ ਭੇਜਿਆ ਗਿਆ। ਜਿਸ ਦੇ ਬਦਲੇ ਵਿੱਚ ਰੁਪਏ ਵੀ ਲਏ ਗਏ। 2003 ਵਿੱਚ ਦਲੇਰ ਦੇ ਭਰਾ ਸ਼ਮਸ਼ੇਰ ਸਿੰਘ ਖ਼ਿਲਾਫ਼ ਕਬੂਤਰ ਤਸਕਰੀ ਯਾਨੀ ਮਾਨਵ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਦਲੇਰ ਮਹਿੰਦੀ ਦਾ ਨਾਂਅ ਵੀ ਸਾਹਮਣੇ ਆਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here