Health Workers Latest Updates: ਹੈਲਥ ਵਰਕਰ ਯੂਨੀਅਨ ਦੀ ਮੰਗਾਂ ਨੂੰ ਲੈ ਕੇ ਹੋਈ ਸਿਹਤ ਮੰਤਰੀ ਨਾਲ ਮੀਟਿੰਗ, ਦਿੱਤਾ ਭਰੋਸਾ

Health Workers Latest Updates
ਤਸਵੀਰ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਹੈਲਥ ਵਰਕਰ ਯੂਨੀਅਨ ਦੇ ਆਗੂ ਮੀਟਿੰਗ ਕਰਦੇ ਹੋਏ।

ਯੂਨੀਅਨ ਦੀਆਂ ਵੱਖ-ਵੱਖ ਮੰਗਾ ਸੰਬੰਧੀ ਵਿਚਾਰ ਕੀਤੇ ਗਏ

  • ਨਵੇਂ ਸਿਰੇ ਤੋਂ ਤਿੰਨ ਸਾਲ ਦਾ ਪਰਖ਼ਕਾਲ਼ ਦਾ ਸਮਾਂ ਨਾ ਲਗਾਇਆ ਜਾਵੇ : ਯੂਨੀਅਨ ਆਗੂ
  • ਪੰਜਾਬ ਸਕੇਲ ਅਨੁਸਾਰ ਤਨਖਾਹਾਂ ਦੇਣ ਦੀ ਮੰਗ…

Health Workers Latest Updates: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। 986 ਮਲਟੀ ਪਰਪਜ਼ ਹੈਲਥ ਵਰਕਰ (ਫੀ) ਰੈਗੂਲਰ ਯੂਨੀਅਨ ਪੰਜਾਬ ਦੀ ਸਿਹਤ ਮੰਤਰੀ ਡਾ. ਬਲਵੀਰ ਸਿੰਘ, ਸਿਹਤ ਸਕੱਤਰ ਕੁਮਾਰ ਰਾਹੁਲ, ਸਿਹਤ ਡਾਇਰੇਕਟਰ ਡਾਕਟਰ ਹਿਤੇਂਦਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਹੋਈ। ਮੀਟਿੰਗ ਸਬੰਧੀ ਸੂਬਾ ਪ੍ਰਧਾਨ ਮੁਨੱਵਰ ਜਹਾਂ ਮਲੇਰਕੋਟਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 986 ਮਲਟੀ ਪਰਪਜ਼ ਹੈਲਥ ਵਰਕਰ (ਫੀ) ਰੈਗੂਲਰ ਯੂਨੀਅਨ ਪੰਜਾਬ ਨੂੰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ, ਸਿਹਤ ਸਕੱਤਰ ਕੁਮਾਰ ਰਾਹੁਲ, ਸਿਹਤ ਡਾਇਰੇਕਟਰ ਡਾਕਟਰ ਹਿਤੇਂਦਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਲਈ ਸਮਾਂ ਮਿਲਿਆ ਜਿਸ ਵਿੱਚ 986 ਯੂਨੀਅਨ ਵੱਲੋ ਵੱਖ-ਵੱਖ ਮੰਗਾਂ ਸੰਬੰਧੀ ਵਿਚਾਰ ਕੀਤੇ ਗਏ। ਜਿਸ ਵਿੱਚ ਪੁਰਾਣੀਆਂ ਮਲਟੀ ਪਰਪਜ਼ ਹੈਲਥ ਵਰਕਰਾਂ (ਫੀ) ਜੋ ਕੇ 16-18 ਸਾਲਾਂ ਤੋਂ ਕੰਟਰੈਕਟ ’ਤੇ ਕੰਮ ਕਰਦੀਆਂ ਨੇ ਸਿਹਤ ਵਿਭਾਗ ਵਿੱਚ ਦੁਬਾਰਾ ਪੇਪਰ ਦਿੱਤਾ ਤੇ ਆਪਣੀ ਯੋਗਤਾ ਅਨੁਸਾਰ ਰੈਗੂਲਰ ਅਸਾਮੀ ’ਤੇ ਵਾਪਸ ਉਸੇ ਅਸਾਮੀ ’ਤੇ ਜੁਆਇੰਨ ਕੀਤਾ।

ਇਹ ਵੀ ਪੜ੍ਹੋ: Haryana Metro News: ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਜਲਦ ਚੱਲੇਗੀ ਮੈਟਰੋ, ਬਣਨਗੇ 21 ਸਟੇਸ਼ਨ, ਜਾਣੋ ਰੂਟ

ਜਨਰਲ ਸਕੱਤਰ ਮਲਕੀਤ ਕੌਰ ਅਤੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਨੇ ਗੱਲ ਕਰਦਿਆਂ ਦੱਸਿਆ ਕਿ ਉਮਰਾਂ ਅਤੇ ਤਨਖਾਹਾਂ ਨੂੰ ਦੇਖਦੇ ਹੋਏ ਅਤੇ ਇਹਨਾਂ ਪੁਰਾਣੀ ਹੈਲਥ ਵਰਕਰਾਂ ’ਤੇ ਨਵੇਂ ਸਿਰੇ ਤੋਂ ਤਿੰਨ ਸਾਲ ਦਾ ਪਰਖ਼ਕਾਲ਼ ਦਾ ਸਮਾਂ ਨਾ ਲਗਾਇਆ ਜਾਵੇ ਅਤੇ ਪੰਜਾਬ ਸਕੇਲ ਅਨੁਸਾਰ ਤਨਖਾਹਾਂ ਦਿੱਤੀਆ ਜਾਣ। ਜਿਆਦਾਤਰ ਸਾਡੀਆਂ ਹੈਲਥ ਵਰਕਰਾਂ ਦੀ ਉਮਰ 40 ਸਾਲਾਂ ਤੋਂ ਵੱਧ ਹੋ ਚੁੱਕੀ ਹੈ, ਅਸੀਂ ਆਪਣੀ ਡਿਊਟੀ ਨੂੰ ਪਿਛਲੇ ਕਾਫੀ ਸਾਲਾਂ ਤੋਂ ਪੂਰੀ ਤਨਦੇਹੀ ਨਾਲ ਬੁਹਤ ਹੀ ਨਿਗੂਣੀਆਂ ਤਨਖਾਹਾਂ ’ਤੇ ਕਰਦੇ ਆ ਰਹੇ ਹਾਂ। ਸਾਨੂੰ ਸਾਡੀ ਉਮਰ ਅਤੇ ਪੁਰਾਣੇ ਤਜ਼ਰਬੇ ਨੂੰ ਦੇਖਦੇ ਹੋਏ ਤਰਸ ਦੇ ਆਧਾਰ ’ਤੇ ਸਾਡੀ ਮੰਗਾਂ ਨੂੰ ਮੰਨਿਆ ਜਾਵੇ। ਜੋ ਪਿਛਲੀ ਕੀਤੀ ਸਰਵਿਸ ਹੈ, ਓਸ ਸਮੇਂ ਨੂੰ ਹੁਣ ਵਾਲੀ ਸਰਵਿਸ ਵਿੱਚ ਜੋੜੀਆਂ ਜਾਵੇ। ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਮਲਟੀ ਪਰਪਜ਼ ਹੈਲਥ ਵਰਕਰ (ਫੀ) ਦੀਆਂ ਅਸਾਮੀਆਂ ਕੱਢੀਆਂ ਜਾਣ ਤਾਂ ਜੋ ਸਰਕਾਰ ਵੱਲੋਂ ਆਈਆਂ ਸਿਹਤ ਸਹੂਲਤਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ।

ਯੂਨੀਅਨ ਵੱਲੋ ਮੰਗ ਕੀਤੀ ਗਈ ਜਿਵੇਂ ਆਸ਼ਾ ਤੇ ਆਂਗਣਵਾੜੀ ਵਰਕਰਾਂ ਨੂੰ ਸਾਡੀ ਭਰਤੀ ਵਿੱਚੋਂ ਕੋਟਾ ਦਿੱਤਾ ਗਿਆ ਹੈ, ਉਸੇ ਤਰਜ਼ ’ਤੇ ਸਾਡੀਆਂ ਹੈਲਥ ਵਰਕਰਾਂ ਨੂੰ ਵੀ ਆਂਗਣਵਾੜੀ ਸੁਪਰਵਾਈਜ਼ਰ, ਸਟਾਫ਼ ਨਰਸ, ਮਾਸ ਮੀਡੀਆ ਅਫਸਰ ਦੀ ਭਰਤੀ ਵਿੱਚ 10% ਕੋਟਾ ਦਿੱਤਾ ਜਾਵੇ। ਸਾਰੀਆਂ ਮੰਗਾਂ ’ਤੇ ਚਰਚਾ ਹੋਣ ’ਤੇ ਮਾਣਯੋਗ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਯੂਨੀਅਨ ਨੂੰ ਕਿਹਾ ਕਿ ਤੁਹਾਡੀਆਂ ਮੰਗਾਂ ਬੁਹਤ ਜਾਇਜ਼ ਨੇ ਤੇ ਮਾਨਣਯੋਗ ਹਨ, ਉਹਨਾਂ ਨੇ ਬੁਹਤ ਵਧੀਆ ਗੱਲਬਾਤ ਸੁਣਦੇ ਹੋਏ 986 ਮਲਟੀ ਪਰਪਜ਼ ਹੈਲਥ ਵਰਕਰ (ਫੀ) ਰੈਗੂਲਰ ਯੂਨੀਅਨ ਪੰਜਾਬ ਨਾਲ ਵਾਅਦਾ ਕੀਤਾ ਕਿ ਜਲਦੀ ਹੀ ਤੁਹਾਡੀ ਮੰਗ ਨੂੰ ਮੰਨ ਲਿਆ ਜਾਏਗਾ ਤੇ ਇਸ ਬਾਰੇ ਪਰਸੋਨਲ ਵਿਭਾਗ ਤੇ ਕੈਬਿਨੇਟ ਵਿੱਚ ਮਤਾ ਪਾਸ ਕਰਵਾ ਕੇ ਮੰਗਾਂ ਨੂੰ ਲਾਗੂ ਕਰਵਾਇਆ ਜਾਏਗਾ। ਮੀਟਿੰਗ ਵਿੱਚ ਯੂਨੀਅਨ ਸੂਬਾ ਆਗੂ ਮੁਨੱਵਰ ਜਹਾਂ ਮਲੇਰਕੋਟਲਾ, ਜਨਰਲ ਸਕੱਤਰ ਮਲਕੀਤ ਕੌਰ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ, ਐਕਟਿਵ ਮੈਂਬਰ ਜਸਪਾਲ ਕੌਰ ਲੁਧਿਆਣਾ, ਸੰਦੀਪ ਕੌਰ ਮੋਹਾਲੀ ਮੌਜ਼ੂਦ ਸੀ।