ਸਾਡੇ ਨਾਲ ਸ਼ਾਮਲ

Follow us

13.1 C
Chandigarh
Sunday, February 8, 2026
More
    Home Breaking News Tania Father ...

    Tania Father Health Status: ਸਿਹਤ ਮੰਤਰੀ ਨੇ ਅਦਾਕਾਰਾ ਤਾਨੀਆ ਦੇ ਪਿਤਾ ਦਾ ਹਸਪਤਾਲ ਪਹੁੰਚ ਕੇ ਜਾਣਿਆ ਹਾਲ-ਚਾਲ

    Tania Father Health Status
    Tania Father Health Status: ਸਿਹਤ ਮੰਤਰੀ ਨੇ ਅਦਾਕਾਰਾ ਤਾਨੀਆ ਦੇ ਪਿਤਾ ਦਾ ਹਸਪਤਾਲ ਪਹੁੰਚ ਕੇ ਜਾਣਿਆ ਹਾਲ-ਚਾਲ

    ਪੰਜਾਬ ਅੰਦਰ ਕਾਨੂੰਨ ਵਿਵਸਥਾ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਸਿਹਤ ਮੰਤਰੀ

    Tania Father Health Status: (ਵਿੱਕੀ ਕੁਮਾਰ) ਮੋਗਾ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸਿਆ ਨਹੀਂ ਜਾਵੇਗਾ। ਬੀਤੇ ਦਿਨੀਂ ਮੋਗਾ ਵਿਖੇ ਮਸ਼ਹੂਰ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲ ਕੰਬੋਜ ਉਪਰ ਹੋਏ ਜਾਨਲੇਵਾ ਹਮਲੇ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਪੰਜਾਬ ਸਰਕਾਰ ਇਸ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ੇਗੀ ਨਹੀਂ ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਛੁਪ ਜਾਣ।

    ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਮੋਗਾ ਦੇ ਸੁਪਰ ਮੈਡੀਸਿਟੀ ਤੇ ਸੁਪਰ ਸਪੈਸ਼ਲਲਿਟੀ ਹਸਪਤਾਲ ਵਿੱਚ ਡਾ. ਅਦਾਕਾਰਾ ਤਾਨੀਆ ਦੇ ਪਿਤਾ ਅਨਿਲ ਕੰਬੋਜ ਦੀ ਸਿਹਤ ਦਾ ਹਾਲ-ਚਾਲ ਜਾਣਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚਣ ਮੌਕੇ ਕੀਤਾ। ਉਹਨਾਂ ਕਿਹਾ ਕਿ ਇੱਕ ਨਕਲੀ ਮਰੀਜ਼ ਬਣਕੇ ਡਾਕਟਰ ਉੱਪਰ ਗੋਲੀਆਂ ਚਲਾਉਣੀਆਂ ਕੋਈ ਇਨਸਾਨੀਅਤ ਵਾਲੀ ਗੱਲ ਨਹੀਂ ਹੈ। ਡਾ. ਅਨਿਲ ਕੰਬੋਜ ਦੀ ਜਾਨ ਬਚਾਉਣ ਲਈ ਉਹਨਾਂ ਸਭ ਤੋਂ ਉੱਤਮ ਦਰਜੇ ਦਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਇਲਾਜ ਲਈ ਪੰਜਾਬ ਸਰਕਾਰ ਹਰ ਸੰਭਵ ਮੱਦਦ ਕਰ ਰਹੀ ਹੈ।

    ਇਸ ਮੌਕੇ ਉਹਨਾਂ ਡੀ ਐਮ ਸੀ ਐਚ ਦੇ ਹੈੱਡ ਅਤੇ ਪ੍ਰਸਿੱਧ ਪ੍ਰੋਫੈਸਰ ਕਾਰਡੀਓਲਾਜੀ ਡਾ. ਬਿਸ਼ਵ ਮੋਹਨ ਤੋਂ ਆਨਲਾਈਨ ਡਾ. ਅਨਿਲ ਕੰਬੋਜ ਦੀ ਸਿਹਤ ਸਬੰਧੀ ਡਾਕਟਰੀ ਸੁਝਾਅ ਲਿਆ। ਉਹਨਾਂ ਕਿਹਾ ਕਿ ਡੀਐਮਸੀ ਦੇ ਮਾਹਿਰ ਡਾਕਟਰਾਂ ਦੀ ਟੀਮ ਵੀ ਜਲਦੀ ਹੀ ਇੱਥੇ ਪਹੁੰਚੇਗੀ। ਸਮੁੱਚੀ ਲੀਡਰਸ਼ਿਪ ਦੀਆਂ ਦੁਆਵਾਂ ਵੀ ਉਹਨਾਂ ਦਾ ਨਾਲ ਹਨ ਅਤੇ ਪਰਮਾਤਮਾ ਦੀ ਕਿਰਪਾ ਨਾਲ ਉਹ ਜਲਦੀ ਸਿਹਤਯਾਬ ਹੋਣਗੇ।

    ਇਹ ਵੀ ਪੜ੍ਹੋ: Elon Musk Party Launch: ਐਲਨ ਮਸਕ ਨੇ ਦਿੱਤਾ ਡੋਨਾਲਡ ਟਰੰਪ ਨੂੰ ਝਟਕਾ, ਨਵੀਂ ਰਾਜਨੀਤਿਕ ਪਾਰਟੀ ਦਾ ਕੀਤਾ ਐਲਾਨ 

    ਉਹਨਾਂ ਕਿਹਾ ਕਿ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੀ ਉਹਨਾਂ ਦੀ ਰੋਜ਼ਾਨਾ ਸਿਹਤ ਸਬੰਧੀ ਅਪਡੇਟ ਲੈ ਰਹੇ ਹਨ। ਉਹਨਾਂ ਕਿਹਾ ਕਿ ਜਿਨਾਂ ਨੇ ਇਸ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਡਾਕਟਰ ਅਤੇ ਉਹਨਾਂ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਹਨਾਂ ਡਾ. ਅਨਿਲ ਕੰਬੋਜ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਂਸਲੇ ਤੋਂ ਕੰਮ ਲੈਣ ਲਈ ਕਿਹਾ।

    Tania Father Health Status
    Tania Father Health Status: ਸਿਹਤ ਮੰਤਰੀ ਨੇ ਅਦਾਕਾਰਾ ਤਾਨੀਆ ਦੇ ਪਿਤਾ ਦਾ ਹਸਪਤਾਲ ਪਹੁੰਚ ਕੇ ਜਾਣਿਆ ਹਾਲ-ਚਾਲ

    ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੀ ਸੁਰੱਖਿਆ ਲਈ ਉੱਚੇਚੇ ਯਤਨ ਕੀਤੇ ਜਾ ਰਹੇ ਹਨ ਹਸਪਤਾਲਾਂ ਦੀ ਨੇੜੇ ਦੇ ਪੁਲਿਸ ਸਟੇਸ਼ਨਾਂ ਨਾਲ ਮੈਪਿੰਗ ਕੀਤੀ ਗਈ ਹੈ। ਮੈਡੀਕਲ ਸਟਾਫ ਨਾਲ ਦੁਰਵਿਵਹਾਰ ਕਰਨ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾ ਰਿਹਾ ਇਸ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀਆਂ ਵੀ ਬਣਾਈਆਂ ਗਈਆ ਹਨ। ਇਸ ਮੌਕੇ ਉਹਨਾਂ ਨਾਲ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਧਰਮਕੋਟ ਡਾ. ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਮੋਗਾ ਸ਼?ਰੀ ਸਾਗਰ ਸੇਤੀਆ, ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਐਸ.ਐਸ.ਪੀ. ਮੋਗਾ ਅਜੇ ਗਾਂਧੀ ਤੇ ਹੋਰ ਵੀ ਰਾਜਨੀਤਿਕ ਲੋਕ ਤੇ ਪ੍ਰਸ਼ਾਸ਼ਨਿਕ ਅਧਿਕਾਰੀ ਹਾਜਰ ਰਹੇ।