ਸਿਹਤ ਵਿਭਾਗ ਨੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਕੀਤੀ ਛਾਪੇਮਾਰੀ, ਭਰੇ ਸੈਂਪਲ

Raided Sweet Shops
ਫ਼ਤਹਿਗੜ੍ਹ ਸਾਹਿਬ : ਫੂਡ ਸੇਫਟੀ ਟੀਮ ਸਮੇਤ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕਰਦੇ ਹੋਏ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ। ਤਸਵੀਰ : ਅਨਿਲ ਲੁਟਾਵਾ

ਖਾਦ ਪਦਾਰਥਾਂ ਦੇ ਭਰੇ 40 ਸੈਂਪਲ (Raided Sweet Shops)

  • ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਸਿਵਲ ਸਰਜਨ ਡਾ.ਦਵਿੰਦਰਜੀਤ ਕੌਰ

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਕਮਿਸ਼ਨਰ ਫੂਡ ਐਂਡ ਡਰੱਗਸ ਐਡਮਨਿਸਟਰੇਸ਼ਨ ,ਪੰਜਾਬ ਅਤੇ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ, ਡਾ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਂਕਿੰਗ ਕਰਕੇ ਖਾਦ ਪਦਾਰਥਾਂ ਦੇ 40 ਸੈਂਪਲ ਭਰੇ । Raided Sweet Shops

ਵਿਭਾਗ ਦੀ ਇਸ ਟੀਮ ਵੱਲੋਂ ਅੱਜ ਵੀ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਅਮਲੋਹ, ਚਨਾਰਥਲ ਕਲਾਂ, ਜਖਵਾਲੀ ਅਤੇ ਸਰਹਿੰਦ ਵਿਖੇ ਖੋਏ ਦੇ ਸੈਂਪਲ ਭਰੇ ਇਸ ਮੌਕੇ ’ਤੇ ਜਾਣਕਾਰੀ ਦਿੰਦਿਆਂ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਇਹ ਸੈਂਪਲ ਫੂਡ ਲੈਬਾਰਟਰੀ ਵਿੱਚ ਜਾਂਚ ਲਈ ਭੇਜੇ ਜਾਣਗੇ, ਰਿਪੋਰਟ ਆਉਣ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । Raided Sweet Shops

ਉਨ੍ਹਾਂ ਦੁਕਾਨਦਾਰਾਂ ਨੂੰ ਸਾਫ ਸਫਾਈ ਰੱਖਣ, ਸਾਫ ਸੁਥਰਾ ਤੇ ਤਾਜ਼ਾ ਸਮਾਨ ਵੇਚਣ, ਮਿਠਾਈ ਤੇ ਤਿਆਰ ਕਰਨ ਦੀ ਮਿਤੀ ਅਤੇ ਉਸਦੀ ਮਿਆਦ ਦੀ ਮਿਤੀ ਦਰਸਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਖਾਣ ਪੀਣ ਦਾ ਸਮਾਨ ਤਿਆਰ ਕਰਨ ਵਾਲੇ ਕਾਮੇ ਆਪਣਾ ਸਿਰ ਕਵਰ ਕਰਕੇ ਰੱਖਣ ਅਤੇ ਹੱਥਾਂ ਵਿੱਚ ਦਸਤਾਨੇ ਪਾ ਕੇ ਅਤੇ ਨਿੱਜੀ ਸਫਾਈ ਰੱਖਕੇ ਹੀ ਖਾਦ ਪਦਾਰਥ ਤਿਆਰ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਮਿਠਾਈਆਂ ਵਿੱਚ ਕੈਮੀਕਲ ਰੰਗ ਨਾ ਵਰਤੇ ਜਾਣ ਸਿਰਫ ਵਿਭਾਗ ਵੱਲੋਂ ਸੁਝਾਏ ਮਾਪਦੰਡ ਵਾਲੇ ਫੂਡ ਕਲਰ ਹੀ ਵਰਤੇ ਜਾਣ।

Raided Sweet Shops
ਫ਼ਤਹਿਗੜ੍ਹ ਸਾਹਿਬ : ਫੂਡ ਸੇਫਟੀ ਟੀਮ ਸਮੇਤ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕਰਦੇ ਹੋਏ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ। ਤਸਵੀਰ : ਅਨਿਲ ਲੁਟਾਵਾ

ਇਹ ਵੀ ਪਡ਼੍ਹੋ : ਸਿਵਲ ਸਰਜਨ ਨੇ ਪਟਿਆਲਵੀਆਂ ਨੂੰ ਗਰੀਨ ਦਿਵਾਲ਼ੀ ਮਨਾਉਣ ਦਾ ਦਿੱਤਾ ਸੰਦੇਸ਼

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖਾਣ-ਪੀਣ ਦਾ ਸਮਾਨ ਸਾਫ ਸੁਥਰੀਆਂ ਦੁਕਾਨਾਂ ਤੋਂ ਤਾਜ਼ਾ ਬਣਿਆ ਹੋਇਆ ਹੀ ਖਰੀਦਣ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਦੋ ਫੂਡ ਸੇਫਟੀ ਟੀਮਾਂ ਲਗਾਤਾਰ ਸੈਂਪਲਿੰਗ ਕਰ ਰਹੀਆਂ ਹਨ, ਪਰ ਫਿਰ ਵੀ ਜੇਕਰ ਕਿਸੇ ਨੂੰ ਕੋਈ ਵਿਅਕਤੀ ਜਾਂ ਦੁਕਾਨਦਾਰ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਕਰਦਾ ਜਾਂ ਕੋਈ ਖਰਾਬ ਸਮਾਨ ਵੇਚਦਾ ਨਜ਼ਰ ਆਉਦਾ ਹੈ ਤਾਂ ਉਹ ਇਸ ਦੀ ਇਤਲਾਹ ਸਿਹਤ ਵਿਭਾਗ ਨੂੰ ਦੇਣ ਤਾਂ ਕਿ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਤੇ ਫੂਡ ਸੇਫਟੀ ਅਫਸਰ ਕਨਵਰਜੀਤ ਸਿੰਘ ਅਤੇ ਫੂਡ ਸੇਫਟੀ ਅਫਸਰ ਮਹਿਕ ਸੈਣੀ ਵੀ ਹਾਜਰ ਸਨ।