Albendazole: ਸਿਹਤ ਤੇ ਸਿੱਖਿਆ ਨੀਤੀਆਂ

Cancer Treatment

Albendazole: ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਬੱਚਿਆਂ ਦੀ ਸਿਹਤ ਬਾਰੇ ਪ੍ਰੋਗਰਾਮ ਸਰਕਾਰੀ ਸਕੂਲਾਂ ਨਾਲ ਜੋੜੇ ਜਾ ਰਹੇ ਹਨ ਵਿਦਿਆਰਥੀ ਦੀ ਸਿਹਤ ਜਾਂਚ ਅਤੇ ਅਲਬੈਂਡਾਜੋਲ ਦੀਆਂ ਗੋਲੀਆਂ ਖਵਾਉਣ ਦਾ ਪ੍ਰੋਗਰਾਮ ਵੀ ਚੱਲ ਰਿਹਾ ਹੈ ਜੇਕਰ ਸਿਹਤ ਸਬੰਧੀ ਪ੍ਰੋਗਰਾਮ ਬੱਚਿਆਂ ਦੇ ਘਰਾਂ ’ਚ ਹੋਣ ਤਾਂ ਮਾਪਿਆਂ ਦੀ ਹਾਜ਼ਰੀ ’ਚ ਇਹ ਕੰਮ ਹੋਰ ਵੀ ਵਧੀਆ ਹੋ ਸਕਦਾ ਹੈ ਕਈ ਵਾਰ ਅਲਬੰਡਾਜੋਲ ਦੀਆਂ ਗੋਲੀਆਂ ਖਾਣ ਨਾਲ ਬੱਚੇ ਮਾਮੂਲੀ ਬਿਮਾਰ ਹੋ ਜਾਂਦੇ ਹਨ ਤਾਂ ਮਾਪਿਆਂ ਨੂੰ ਘਬਰਾਹਟ ਹੋ ਜਾਂਦੀ ਹੈ। Albendazole Tablet

ਇਹ ਖਬਰ ਵੀ ਪੜ੍ਹੋ : Canada Opium News: ਪਿੰਨੀਆਂ ’ਚੋਂ ਲੁਕੋ ਕੇ ਕੈਨੇਡਾ ਭੇਜੀ ਜਾ ਰਹੀ ਸੀ ਅਫ਼ੀਮ, ਕੋਰੀਅਰ ਮੈਨੇਜਰ ਦੀ ਸੂਝ-ਬੂਝ ਨਾਲ ਹੋਈ…

ਜੇਕਰ ਇਹ ਪ੍ਰੋਗਰਾਮ ਘਰਾਂ ’ਚ ਮਾਪਿਆਂ ਨੂੰ ਪੂਰੀ ਜਾਣਕਾਰੀ ਦੇ ਕੇ ਕਰਵਾਏ ਜਾਣ ਤਾਂ ਗਲਤਫਹਿਮੀ ਵੀ ਨਹੀਂ ਪੈਦਾ ਹੁੰਦੀ ਬਿਨਾਂ ਸ਼ੱਕ ਸਿੱਖਿਆ ’ਚ ਵਿਦਿਆਰਥੀ ਦੇ ਬਹੁਪੱਖੀ ਵਿਕਾਸ ’ਚ ਸਰੀਰਕ ਵਿਕਾਸ ਤੇ ਤੰਦਰੁਸਤੀ ਵੀ ਸ਼ਾਮਲ ਹੈ ਪਰ ਸਿੱਖਿਆ ਅਤੇ ਸਿਹਤ ਸਬੰਧੀ ਨੀਤੀਆਂ ’ਚ ਤਾਲਮੇਲ ਬਣਾਉਣ ਲਈ ਵੀ ਇੱਕ ਨੀਤੀ ਦੀ ਜ਼ਰੂਰਤ ਹੈ ਸਿਹਤ ਦੀ ਸੰਭਾਲ ਜ਼ਰੂਰੀ ਹੈ ਪਰ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਸਿਹਤ ਪ੍ਰੋਗਰਾਮ ’ਚ ਸਿੱਖਿਆ ਰੁਲ ਜਾਵੇ ਜਾਂ ਅਧਿਆਪਕ ਗੈਰ ਵਿੱਦਿਅਕ ਕੰਮਾਂ ਦੇ ਬੋਝ ਹੇਠ ਆ ਕੇ ਸਿੱਖਿਆ ਦੇਣ ਦੇ ਕਾਰਜ ’ਚ ਅਫਸਲ ਹੋ ਜਾਵੇ ਅਧਿਆਪਕਾਂ ਕੋਲ ਮਿਡ ਡੇ ਮੀਲ ਸਮੇਤ ਹੋਰ ਵੀ ਕਾਫੀ ਅਜਿਹੀਆਂ ਜਿੰਮੇਵਾਰੀਆਂ ਹਨ। Albendazole

ਜੋ ਅਧਿਆਪਨ ਦੇ ਕਾਰਜ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀਆਂ ਹਨ ਕੁਝ ਸਿੱਖਿਆ ਮਾਹਿਰਾਂ ਦਾ ਇਹ ਮੰਨਣਾ ਵੀ ਹੈ ਕਿ ਗੈਰ ਵਿੱਦਿਅਕ ਕੰਮਾਂ ਕਾਰਨ ਸਰਕਾਰੀ ਸਕੂਲਾਂ ਦੇ ਅਧਿਆਪਕ ਉਚ ਯੋਗਤਾ ਅਤੇ ਚੰਗਾ ਤਜ਼ਰਬਾ ਪ੍ਰਾਪਤ ਹੋਣ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਨਤੀਜੇ ਨਿੱਜੀ ਸਕੂਲਾਂ ਦੇ ਮੁਕਾਬਲੇ ਪੱਛੜ ਜਾਂਦੇ ਹਨ ਅਧਿਆਪਕ ਨੂੰ ਗੈਰ ਵਿੱਦਿਅਕ ਜਿੰਮੇਵਾਰੀਆਂ ਦੇਣ ਸਬੰਧੀ ਸਿਹਤ ਮਾਹਿਰਾਂ, ਸਿੱਖਿਆ ਸ਼ਾਸਤਰੀਆਂ ਤੇ ਸਮਾਜ ਸ਼ਾਸਤਰੀਆਂ ਦੀ ਇੱਕ ਕਮੇਟੀ ਬਣਾਈ ਜਾਵੇ ਤਾਂ ਕਿ ਸਹੀ, ਸੰਤੁਲਿਤ ਤੇ ਵਿਗਿਆਨਕ ਫੈਸਲੇ ਲਏ ਜਾ ਸਕਣ। Albendazole Tablet