ਸਾਡੇ ਨਾਲ ਸ਼ਾਮਲ

Follow us

16.9 C
Chandigarh
Tuesday, February 10, 2026
More
    Home Breaking News ਮਮਦੋਟ ‘...

    ਮਮਦੋਟ ‘ਚ ਐਚਡੀਐਫਸੀ ਬੈਂਕ ਨੂੰ ਅਚਾਨਕ ਲੱਗੀ ਅੱਗ

    Fire, HDFC, Bank, Mamdot

    ਮਮਦੋਟ ‘ਚ ਐਚਡੀਐਫਸੀ ਬੈਂਕ ਨੂੰ ਅਚਾਨਕ ਲੱਗੀ ਅੱਗ

    ਫਿਰੋਜਪੁਰ, ਬਲਜੀਤ ਸਿੰਘ। ਅੱਜ ਸਵੇਰੇ ਸਰਹੱਦੀ ਕਸਬਾ ਮਮਦੋਟ ਵਿਖੇ ਸਥਿਤ ਐਚਡੀਐਫਸੀ ਬੈਂਕ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਬੈਂਕ ਦੇ ਪੱਖੇ ਤੋਂ ਸ਼ਾਰਟ ਹੋਣ ਕਾਰਨ ਅੱਗ ਲੱਗ ਗਈ। ਮੌਕੇ ‘ਤੇ ਮੌਜ਼ੂਦ ਰਾਹਗੀਰਾਂ ਵਲੋਂ ਮਮਦੋਟ ਪੁਲਿਸ ਦੀ ਮੌਜ਼ੂਦਗੀ ਵਿਚ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਕੁਝ ਹੀ ਮਿੰਟਾਂ ਵਿਚ ਅੱਗ ਨੂੰ ਬੁਝਾ ਦਿੱਤਾ ਗਿਆ।
    ਲੋਕਾਂ ਨੇ ਦੱਸਿਆ ਕਿ ਬੈਂਕ ਵਾਲੇ ਪੱਖੇ ਨੂੰ ਚਲਦਾ ਛੱਡ ਗਏ ਸੀ, ਜਿਸ ਦੇ ਕਾਰਨ ਸ਼ਾਰਟ ਸਰਕਟ ਹੋਣ ਦੇ ਚੱਲਦਿਆ ਬੈਂਕ ਨੂੰ ਅੱਗ ਲੱਗ ਗਈ। ਅੱਗ ਪਤਾ ਲੱਗਣ ਤੇ ਆਸ ਪਾਸ ਦੇ ਲੋਕਾਂ ਤੋਂ ਇਲਾਵਾ ਰਾਹਗੀਰ ਨੇ ਤੁਰੰਤ ਪੁਲਿਸ ਥਾਣਾ ਮਮਦੋਟ ਨੂੰ ਸੂਚਿਤ ਕੀਤਾ। ਮਮਦੋਟ ਪੁਲਿਸ ਦੀ ਮੌਜ਼ੂਦਗੀ ਵਿਚ ਬੈਂਕ ਦੇ ਤਾਲੇ ਤੋਡ਼ ਕੇ ਅੱਗ ‘ਤੇ ਕਾਬੂ ਪਾਇਆ ਗਿਆ। ਪੁਲਿਸ ਦੇ ਵਲੋਂ ਅੱਗ ਲੱਗਣ ਸਬੰਧੀ ਬੈਂਕ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here