ਝੂਠੇ ਪਰਚੇ ਦਰਜ ਹੋਣ ਨਾਲ ਕੋਈ ਗੈਂਗਸਟਰ ਨਹੀਂ ਬਣ ਜਾਂਦਾ : ਕੰਵਰ ਰਣਦੀਪ

FakeSheet, Gangster, KanwarRandeep

ਕਾਂਗਰਸ ‘ਚ ਸ਼ਾਮਲ ਹੋਏ ਕਥਿਤ ਗੈਂਗਸਟਰ ਨੇ ਮੀਡੀਆ ਅੱਗੇ ਰੱਖਿਆ ਆਪਣਾ ਪੱਖ

ਕਾਂਗਰਸ ‘ਚ ਸ਼ਾਮਲ ਹੋਏ ਬਿਨਾ ਹੀ ਕਰਾਂਗੇ ਪਰਨੀਤ ਕੌਰ ਤੇ ਹੱਕ ‘ਚ ਚੋਣ ਪ੍ਰਚਾਰ

ਪਟਿਆਲਾ, ਖੁਸ਼ਵੀਰ ਸਿੰਘ ਤੂਰ

ਕਾਂਗਰਸੀ ਉਮੀਦਵਾਰ ਪਰਨੀਤ ਕੌਰ ਲਈ ਸਿਰਦਰਦੀ ਬਣੇ ਕਥਿਤ ਗੈਂਗਸਟਰ ਕੰਵਰ ਰਣਦੀਪ ਸਿੰਘ ਨੇ ਅੱਜ ਆਪਣਾ ਮੀਡੀਆ ਅੱਗੇ ਪੱਖ ਰੱਖਿਆ ਹੈ। ਉਸ ਦਾ ਕਹਿਣਾ ਹੈ ਉਹ ਕੋਈ ਗੈਂਗਸਟਰ ਨਹੀਂ ਹੈ, ਸਗੋਂ ਪਿਛਲੀ ਅਕਾਲੀ ਸਰਕਾਰ ਮੌਕੇ ਉਸ ਨੂੰ ਝੂਠੇ ਮਾਮਲਿਆ ਵਿੱਚ ਫਸਾਇਆ ਗਿਆ ਸੀ। ਅੱਜ ਉਸ ਨੇ ਇਹ ਵੀ ਕਿਹਾ ਹੈ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਬਿਨਾ ਹੀ ਪਰਨੀਤ ਕੌਰ ਦੇ ਹੱਕ ਵਿੱਚ ਆਪਣੀ ਜਥੇਬੰਦੀ ਦੇ ਮੈਂਬਰਾਂ ਨਾਲ ਚੋਣ ਪ੍ਰਚਾਰ ਕਰਨਗੇ। ਮੀਡਆ ਨੂੰ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਜਥੇਬੰਦੀ (ਪੁਸੂ) ਦੇ ਸਟੇਟ ਚੈਅਰਮੈਨ ਕੰਵਰ ਰਣਦੀਪ ਸਿੰਘ ਨੇ ਕਿਹਾ ਕਿ ਉਹ ਕੋਈ ਗੈਂਗਸਟਰ ਨਹੀਂ, ਉਸ ਵਿਰੁੱਧ ਸਾਲ 2013 ਵਿਚ ਥਾਣਾਂ ਤ੍ਰਿਪੜੀ ਪਟਿਆਲਾ ਵਿਖੇ ਧਾਰਾ 307, 323, 506 ਆÂਪੀਸੀ  25, 54, 59 ਦਰਜ ਹੋਇਆ ਸੀ, ਜੋ ਕਿ ਮਿਤੀ 19-08-2015 ਨੂੰ ਮਾਨਯੋਗ ਹਰਮਿੰਦਰ ਸਿੰਘ ਮਦਾਨ ਦੀ ਅਦਾਲਤ ਵੱਲੋਂ ਬਰੀ ਹੋ ਚੁੱਕਾ ਹੈ। ਉਪਰੋਕਤ ਮੁਕੱਦਮੇ ਵਿਚ ਜਦੋਂ ਉਹ ਪਟਿਆਲਾ ਜੇਲ ਵਿਚ ਸੀ, ਤਾਂ ਪੁਲਿਸ ਨੇ ਉਸ ਨਾਲ ਕੁੱਟ ਮਾਰ ਕੀਤੀ ਅਤੇ ਉਸ ਖਿਲਾਫ ਮੁਕੱਦਮਾ ਨੰਬਰ 3 01-06-2014 ਥਾਣਾ ਤ੍ਰਿਪਟੀ ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਸਬੰਧੀ ਉਸ ਨੇ ਮਾਨਯੋਗ ਅਦਾਲਤ ਰਣਦੀਪ ਕੁਮਾਰ ਵਿਖੇ ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਤੇ ਹੋਰ ਮੁਲਾਜਮਾਂ ਤੇ ਇਸਤਗਾਸਾ ਪਾਇਆ ਹੋਇਆ ਹੈ। ਜਿਸ ਤੋਂ ਬਾਅਦ ਉਹ ਸਾਲ 2014 ਵਿਚ ਉਹ ਜੇਲ ‘ਚੋਂ ਬਾਹਰ ਆਇਆ ਅਤੇ ਸਾਲ 2016 ਵਿਚ ਉਸ ਨੂੰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਜਥੇਬੰਦੀ ਦਾ ਸਟੇਟ ਚੈਅਰਮੈਨ ਲਗਾਇਆ ਗਿਆ ਅਤੇ ਉਸ ਨੇ ਪੰਜਾਬ ਯੂਨੀਵਰਸਿਟੀ ਵਿਚ ਵਿਦਿਅਰਥੀਆਂ ਦੇ ਹਿੱਤਾਂ ਵਿਚ ਕੰਮ ਕਰਨਾਂ ਸ਼ੂਰੂ ਕਰ ਦਿੱਤਾ। ਉਸ ਨੇ ਕਿਹਾ ਕਿ ਉਸ ਸਮੇਂ ਦੌਰਾਨ ਯੂਨੀਵਰਸਿਟੀ ਵਿਚ ਜੋ ਜਿੱਤੀ ਹੋਈ ਪਾਰਟੀ ਸੀ, ਉਹ ਸ੍ਰੋਮਣੀ ਅਕਾਲੀ ਦਲ ਦੀ ਪਾਰਟੀ ਐਸਓਆਈ ਸੀ। ਜਿਹਨਾਂ ਨੇ ਉਸ ਨਾਲ ਨਾਲ ਵਿਦਿਆਰਥੀਆਂ ਦਾ ਇਕੱਠ ਵੱਧ ਦੇਖਦਿਆਂ ਉਸ ਉੱਪਰ ਝਗੜੇ ਦਾ ਝੂਠਾ ਪਰਚਾ ਦਰਜ ਕਰਵਾ ਦਿੱਤਾ।

ਸਾਲ 2016 ਵਿੱਚ ਸਾਡੀ ਜਥੇਬੰਦੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ। ਉਸ ਨੇ ਕਿਹਾ ਕਿ ਉਸ ਉੱਪਰ ਜੋ ਝੂਠਾ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਉਹ 9-04-2016 ਥਾਣਾ ਸੈਕਟਰ 11, ਚੰਡੀਗੜ੍ਹ ਵਿਖੇ ਧਾਰਾ 147, 148, 149, 427, 307, 25/54/59 ਹੈ। ਜਿਸ ਵਿੱਚ ਮਾਨਯੋਗ ਅਦਾਲਤ ਐਡੀਸ਼ਨਲ ਸੈਸ਼ਨ ਜੱਜ ਰਜਨੀਸ਼ ਕੁਮਾਰ ਸ਼ਰਮਾ ਨੇ 25-04-2018 ਨੂੰ ਮੈਨੂੰ ਬਰੀ ਕਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਉਕਤ ਝੂਠਾ ਪਰਚਾ ਐਸਓਆਈ ਦੇ ਪ੍ਰਧਾਨ ਮਨਪ੍ਰੀਤ ਔਲਖ ਨੇ ਕਰਵਾਇਆ ਸੀ, ਜੋ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆਂ ਦਾ ਨਜਦੀਕੀ ਸੀ।  ਇਸ ਤਰ੍ਹਾਂ ਉਸ ਨੂੰ ਅਕਾਲੀ ਸਰਕਾਰ ਸਮੇਂ ਅਲੱਗ ਅਲੱਗ 7 ਝੁਠੇ ਪਰਚਿਆਂ ਵਿੱਚ ਫਸਾਇਆ ਗਿਆ ਹੈ। ਤਿੰਨ ਕੇਸਾਂ ਦੀਆਂ ਐਫ.ਆਈ.ਆਰ ਵਿੱਚ ਉਸ ਦਾ ਨਾਂਅ ਹੀ ਨਹੀਂ ਹੈ। ਜਿਸ ਵਿੱਚੋਂ 3 ਝੂਠੇ ਪਰਚਿਆਂ ਵਿੱਚ ਅਦਾਲਤ ਨੇ ਮੈਨੂੰ ਬਰੀ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਮੈਨੂੰ ਅਦਾਲਤ ਤੇ ਪੂਰਨ ਭਰੋਸਾ ਹੈ, ਕਿ ਮੈਂ ਬਾਕੀ ਦੇ ਝੂਠੇ ਕੇਸਾਂ ਵਿੱਚੋਂ ਵੀ ਬਰੀ ਹੋਵਾਂਗਾ। ਰਣਦੀਪ ਸਿੰਘ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਖਿਲਾਫ ਝੂਠਾ ਕੇਸ ਦਰਜ ਕਰਨ ਨਾਲ ਕੋਈ ਗੈਂਗਸਟਰ ਨਹੀਂ ਬਣ ਜਾਂਦਾ। ਉਸ ਦਾ ਕਹਿਣਾ ਹੈ ਕਿ ਅੱਜ ਲੋਕ ਸਭਾ ਦੀਆਂ ਚੋਣਾ ਹੋਣ ਜਾ ਰਹੀਆਂ ਹਨ। ਜਿਨ੍ਹਾਂ ਉਮੀਦਵਾਰਾਂ (ਐਮ.ਪੀ., ਐਮ.ਐਲ.ਏ.) ਤੇ ਪਰਚੇ ਦਰਜ ਹਨ ਤੇ ਜੇਲ੍ਹਾ ਕੱਟੀਆਂ ਹੋਈਆਂ ਹਨ। ਉਹ ਚੋਣਾਂ ਲੜ ਰਹੇ ਹਨ ਅਤੇ ਸਾਨੂੰ ਇੱਕ ਇਨਸਾਫ ਪਸੰਦ ਸ਼ਹਿਰੀ ਹੋਣ ਦੇ ਬਾਵਜੂਦ ਕਿਸੇ ਦੀ ਸਪੋਰਟ ਕਰਨ ਜਾਂ ਵੋਟ ਪਾਉਣ ਦਾ ਵੀ ਹੱਕ ਨਹੀਂ ਹੈ? ਜੇਕਰ ਲੋਕ ਸਭਾ ਹਲਕਾ ਪਟਿਆਲਾ ਤੋਂ ਸਾਡੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਮਹਾਰਾਣੀ ਪਰਨੀਤ ਕੌਰ ਦਾ ਅਕਸ ਖਰਾਬ ਹੁੰਦਾ ਹੈ, ਤਾਂ ਅਸੀਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਬਿਨਾ ਹੀ ਪਟਿਆਲਾ ਅੰਦਰ ਆਪਣੇ ਵਲੰਟੀਅਰਸ ਨਾਲ ਉਨ੍ਹਾਂ ਦੇ ਹੱਕ ਵਿੱਚ ਘਰ ਘਰ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਦਾ ਪ੍ਰਚਾਰ ਕਰਾਂਗੇ। ਜਿਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ੇ ਦਾ ਲੱਕ ਤੋੜਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।