ਨਫ਼ਰਤ ਭਰਿਆ ਤੇ ਤੋੜਨ ਵਾਲਾ ਇਸਲਾਮਿਕ ਹੱਥਕੰਡਾ

Hateful, Breaking, Islamic, Handcuffs

ਵਿਸ਼ਣੂਗੁਪਤ

ਇਸਲਾਮਿਕ ਸ਼ਾਸਕਾਂ ਵੱਲੋਂ ਇਸਲਾਮ ਦਾ ਡਰ-ਭੈਅ ਦਿਖਾਉਣਾ ਅਤੇ ਇਸਲਾਮ ਨੂੰ ਹੱਥਕੰਡੇ ਦੇ ਤੌਰ ‘ਤੇ ਪੇਸ਼ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਖਾਸ ਕਰਕੇ ਗੈਰ-ਇਸਲਾਮਿਕ ਦੇਸ਼ਾਂ ਅਤੇ ਗੈਰ-ਇਸਲਾਮਿਕ ਜਨਤਾ ਨੂੰ ਡਰਾਉਣ-ਧਮਕਾਉਣ ਲਈ ਇਸਲਾਮ ਦੇ ਆਧਾਰ ‘ਤੇ ਮੁਸਲਿਮ ਭਾਈਚਾਰੇ ਦੀ ਗੋਲਬੰਦੀ ਦੀ ਗੱਲ ਹੁੰਦੀ ਰਹਿੰਦੀ ਹੈ, ਕਦੇ ਇਸਲਾਮਿਕ ਦੇਸ਼ਾਂ ਦੇ ਸ਼ਾਸਕ ਤਾਂ ਕਦੇ ਇਸਲਾਮਿਕ ਅੱਤਵਾਦੀ ਸੰਗਠਨ ਅਜਿਹੀਆਂ ਗੱਲਾਂ ਕਰਦੇ ਰਹਿੰਦੇ ਹਨ  ਕਦੇ ਮਿਸ਼ਰ, ਸੀਰੀਆ ਵਰਗੇ ਮੁਸਲਿਮ ਦੇਸ਼ਾਂ ਨੇ ਇਜ਼ਰਾਇਲ ਖਿਲਾਫ਼ ਮੁਸਲਮਾਨਾਂ ਦੀ ਗੋਲਬੰਦੀ ਦੀ ਗੱਲ ਕੀਤੀ ਸੀ ਪਰ ਦੇਸ਼ ਖੁਦ ਇਜ਼ਰਾਇਲ ਨਾਲ ਯੁੱਧ ਕਰਕੇ ਹਾਰ ਕੇ ਸਮਝੌਤੇ ਲਈ ਮਜ਼ਬੂਰ ਹੋਏ, ਕਦੇ ਇਰਾਨ ਅਤੇ ਮਲੇਸ਼ੀਆ ਵਰਗੇ ਮੁਸਲਿਮ ਦੇਸ਼ ਵੀ ਇਜ਼ਰਾਇਲ ਸਮੇਤ ਹੋਰ ਕਾਫ਼ਿਰ ਦੇਸ਼ਾਂ ਖਿਲਾਫ਼ ਮੁਸਲਮਾਨਾਂ ਦੀ ਏਕਤਾ ਅਤੇ ਗੋਲਬੰਦੀ ਦੀ ਗੱਲ ਕੀਤੀ ਸੀ ਪਰ ਉਨ੍ਹਾਂ ਦੀ ਗੱਲ ਵੀ ਅਣਸੁਣੀ ਹੋ ਗਈ, ਇਨ੍ਹਾਂ ਸਭ ਦੀ ਅਪੀਲ ‘ਤੇ ਕੋਈ ਖ਼ਤਰਨਾਕ ਪ੍ਰਕਿਰਿਆ ਸਾਹਮਣੇ ਨਹੀਂ ਆਈ, ਇਨ੍ਹਾਂ ਸਾਰਿਆਂ ਦੀ ਦੁਨੀਆਂ ‘ਚ ਮਜ਼ਾਕ ਹੀ ਬਣਿਆ ਗੈਰ-ਮੁਸਲਿਮ ਆਬਾਦੀ ਵਿਚਕਾਰ ਇਨ੍ਹਾਂ ਦੀ ਸੋਚ ਇੱਕ ਕੱਟੜਵਾਦੀ ਅਤੇ ਨਫ਼ਰਤ ਦੀ ਕਸੌਟੀ ‘ਤੇ ਦੇਖੀ ਗਈ ਯਕੀਨੀ ਤੌਰ ‘ਤੇ ਅਜਿਹੀ ਅਪੀਲ ਅਤੇ ਅਜਿਹੀ ਮਜ਼ਹਬੀ ਪ੍ਰਕਿਰਿਆ ਨਾਲ ਇਸਲਾਮ ਪ੍ਰਤੀ ਕੋਈ ਹਮਦਰਦੀ ਸਾਹਮਣੇ ਨਹੀਂ ਆਉਂਦੀ ਹੈ ਸਗੋਂ ਇਹ ਕਹਿਣਾ ਜਰੂਰੀ ਹੋ ਜਾਂਦਾ ਹੈ ਕਿ ਅਜਿਹੀ ਅਪੀਲ ਅਤੇ ਅਜਿਹੀ ਮਜ਼ਹਬੀ ਪ੍ਰਕਿਰਿਆ ਨਾਲ ਇਸਲਾਮ ਦੀ ਹੀ ਛਵੀ ਖਰਾਬ ਹੁੰਦੀ ਹੈ, ਇਸਲਾਮ ਪ੍ਰਤੀ ਅਸਹਿਣਸ਼ੀਲਤਾ ਹੀ ਸਾਹਮਣੇ ਆਉਂਦੀ ਹੈ ਸਿਰਫ਼ ਏਨਾ ਹੀ ਨਹੀਂ ਸਗੋਂ ਯੂਰਪੀ ਅਤੇ ਅਮਰੀਕੀ ਉਦਾਰ ਸਮਾਜ ਵਿਚ ਇਸਲਾਮ ਪ੍ਰਤੀ ਨਫ਼ਰਤ ਅਤੇ ਵੱਖਵਾਦ ਹੀ ਪੈਦਾ ਹੁੰਦਾ ਹੈ।

ਹੁਣੇ-ਹੁਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਰਮਾਨ ਖਾਨ ਨੇ ਮੁਸਲਿਮ ਸ਼ਾਸਕਾਂ ਦੇ ਉੱਪਰਲੇ ਹੱਥਕੰਡੇ ਅਤੇ ਨਫ਼ਰਤ ਭਰੀ ਮਜ਼ਹਬੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਹੈ ਇੱਕ ਹੱਥਕੰਡੇ ਦੇ ਤੌਰ ‘ਤੇ ਪੇਸ਼ ਕੀਤਾ ਹੈ ਇਸ ਦੇ ਸੰਕੇਤ ਅਤੇ ਨਤੀਜਾ ਬਹੁਤ ਹੀ ਖ਼ਤਰਨਾਕ ਹੈ ਜਾਹਿਰ ਤੌਰ ‘ਤੇ ਇਮਰਾਨ ਨੇ  ਭਾਰਤ ਨੂੰ ਡਰਾਉਣ-ਧਮਕਾਉਣ ਲਈ ਹੱਥਕੰਡੇ ਦੇ ਤੌਰ ‘ਤੇ ਇਸਲਾਮ ਨੂੰ ਪੇਸ਼ ਕੀਤਾ ਸੀ, ਪਰਮਾਣੂ ਯੁੱਧ ਦਾ ਖ਼ਤਰਾ ਦਿਖਾਇਆ ਸੀ, ਜੇਹਾਦ ਨੂੰ ਸਹੀ ਠਹਿਰਾਇਆ ਸੀ, ਪੂਰੀ ਦੁਨੀਆ ਦੇ ਮੁਸਲਿਮ ਭਾਈਚਾਰੇ ਨੂੰ ਸੰਗਠਿਤ ਹੋ ਕੇ ਖੜ੍ਹਾ ਹੋਣ ਲਈ ਉਕਸਾਇਆ ਸੀ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਇਮਰਾਨ ਖਾਨ ਦੇ ਅਜਿਹੇ ਹੱਥਕੰਡੇ ਨਾਲ ਡਰ ਕੌਣ ਰਿਹਾ ਹੈ, ਇਮਰਾਨ ਖਾਨ ਦੇ ਅਜਿਹੇ ਹੱਥਕੰਡੇ ਨਾਲ ਕੀ ਭਾਰਤ ਡਰਨ ਵਾਲਾ ਹੈ, ਅਜਿਹੇ ਹੱਥਕੰਡੇ ਨਾਲ ਦੁਨੀਆ ਦੇ ਹੋਰ ਦੇਸ਼ ਵੀ ਹਮਦਰਦੀ ਪ੍ਰਗਟ ਕਰਨ ਲਈ ਸਾਹਮਣੇ ਆਉਣਗੇ, ਕੀ ਅਜਿਹੇ ਹੱਥਕੰਡਿਆਂ ਨਾਲ ਕਸ਼ਮੀਰ ‘ਚ ਜੇਹਾਦ ਅਤੇ ਅੱਤਵਾਦ ਦਾ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ? ਕੀ ਅਜਿਹੇ ਹੱਥਕੰਡੇ ਦਾ ਪ੍ਰਭਾਵ ਦੁਨੀਆ ਦੇ ਹੋਰ ਮੁਸਲਿਮ ਦੇਸ਼ਾਂ ‘ਤੇ ਪਵੇਗਾ, ਕੀ ਅਜਿਹੇ ਹੱਥਕੰਡਿਆਂ ਨਾਲ ਦੁਨੀਆ ਦੇ ਹੋਰ ਮੁਸਲਿਮ ਦੇਸ਼ ਆਪਣੇ ਹਿੱਤ ਛੱਡ ਕੇ ਪਾਕਿਸਤਾਨ ਦੇ ਹਿੱਤ ਰੱਖਿਅਕ ਹੋਣ ਲਈ ਤਿਆਰ ਹੋਣਗੇ, ਕੀ ਅਜਿਹੇ ਹੱਥਕੰਡੇ ਨਾਲ ਦੁਨੀਆ ਦੇ ਹੋਰ ਭਾਈਚਾਰਿਆਂ ਵਿਚਕਾਰ ਕੋਈ ਸਕਾਰਾਤਮਿਕ ਹਮਦਰਦੀ ਪੈਦਾ ਹੋਵੇਗੀ? ਇਨ੍ਹਾਂ ਸਾਰੇ ਸਵਾਲਾਂ ‘ਤੇ ਇਮਰਾਨ ਖਾਨ ਜਾਂ ਫਿਰ ਉਨ੍ਹਾਂ ਦੇ ਦੇਸ਼ ਦੀ ਕੂਟਨੀਤੀ ਪਹਿਲਾਂ ਜਾਂ ਬਾਦ ‘ਚ ਆਤਮ-ਵਿਸ਼ਲੇਸ਼ਣ ਨਾ ਕੀਤੇ ਹੋਣਗੇ ਜੇਕਰ ਇਮਰਾਨ ਖਾਨ ਅਤੇ ਉਨ੍ਹਾਂ ਦੇ ਦੇਸ਼ ਦੀ ਕੂਟਨੀਤੀ ਇਨ੍ਹਾਂ ਸਾਰੇ ਸਵਾਲਾਂ ਦੇ ਆਤਮ-ਵਿਸ਼ਲੇਸ਼ਣ ਕੀਤੇ ਹੁੰਦੇ ਤਾਂ ਇਹ ਕਦੇ ਵੀ ਇਸਲਾਮ ਦਾ ਡਰ ਨਾ ਦਿਖਾਉਂਦੇ, ਕਸ਼ਮੀਰ ਨੂੰ ਇਸਲਾਮ ਨਾਲ ਨਾ ਜੋੜ ਕੇ ਮਾਨਵਤਾ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਹੁੰਦੇ।

ਇਮਰਾਨ ਖਾਨ ਨੇ ਜਿਸ ਪੂਰੀ ਮੁਸਲਿਮ ਆਬਾਦੀ ਦੀ ਜੇਹਾਦ ਦੀ ਗੱਲ ਕੀਤੀ ਹੈ ਉਹ ਵੀ ਇੱਕ ਸਵਾਲ ਹੈ ਪਾਕਿਸਤਾਨ ਦੇ ਪੱਖ ‘ਚ ਪੂਰੀ ਮੁਸਲਿਮ ਆਬਾਦੀ ਉੱਤਰ ਜਾਵੇਗੀ, ਕੀ ਇਹ ਸੰਭਵ ਹੈ? ਕੀ ਪਾਕਿਸਤਾਨ ਨੂੰ ਪੂਰੀ ਦੁਨੀਆ ਦਾ ਮੁਸਲਿਮ ਭਾਈਚਾਰਾ ਆਪਣਾ ਖਲੀਫ਼ਾ ਮੰਨਦਾ ਹੈ? ਪੂਰੀ ਮੁਸਲਿਮ ਆਬਾਦੀ ਵੀ ਇੱਕਜੁਟ ਕਿਵੇਂ ਹੋਵੇਗੀ? ਮਜ਼ਹਬੀ   ਇਸਲਾਮਿਕ ਦੇਸ਼ ‘ਚ ਰਹਿਣ ਵਾਲੀ ਮੁਸਲਿਮ ਅਬਾਦੀ ਇੱਕਜੁਟ ਹੋ ਸਕਦੀ ਹੈ ਪਰ ਗੈਰ-ਮੁਸਲਿਮ ਦੇਸ਼ਾਂ ਵਿਚ ਰਹਿਣ ਵਾਲੀ ਮੁਸਲਿਮ ਅਬਾਦੀ ਵੀ ਨਾਲ ਜੁੜ ਕੇ ਜੇਹਾਦ ਕਿਉਂ ਅਤੇ ਕਿਵੇਂ ਕਰ ਸਕਦੀ ਹੈ? ਰਾਸ਼ਟਰੀਅਤਾ ਦਾ ਸਵਾਲ ਉੱਠੇਗਾ ਫਿਰ ਭਾਰਤ ‘ਚ ਰਹਿਣ ਵਾਲੀ ਮੁਸਲਿਮ ਅਬਾਦੀ, ਅਮਰੀਕਾ ‘ਚ ਰਹਿਣ ਵਾਲੀ ਮੁਸਲਿਮ ਅਬਾਦੀ ਜਾਂ ਫਿਰ ਯੂਰਪ ‘ਚ ਰਹਿਣ ਵਾਲੀ ਮੁਸਲਿਮ ਅਬਾਦੀ, ਜਾਪਾਨ, ਕੰਬੋਡੀਆ ਵਰਗੇ ਬੌਧ ਦੇਸ਼ਾਂ ‘ਚ ਰਹਿਣ ਵਾਲੀ ਮੁਸਲਿਮ ਅਬਾਦੀ ਦੀ ਰਾਸ਼ਟਰੀਅਤਾ ਕਿਹੜੀ ਹੋਵੇਗੀ? ਕੀ ਇਨ੍ਹਾਂ ਦੀ ਰਾਸ਼ਟਰੀਅਤਾ ਇਸਲਾਮ ਹੋਵੇਗੀ ਤਾਂ ਫਿਰ ਇਹ ਸਬੰਧਿਤ ਦੇਸ਼ ਦੇ ਨਾਗਰਿਕ ਕਿਵੇਂ ਹੋਣਗੇ? ਏਨਾ ਹੀ ਨਹੀਂ ਸਗੋਂ ਇਹ ਮੁਸਲਿਮ ਅਬਾਦੀ ਜਿਨ੍ਹਾਂ ਦੀ ਰਾਸ਼ਟਰੀਅਤਾ ਇਸਲਾਮ ਹੋਵੇਗੀ ਤਾਂ ਫਿਰ ਸਬੰਧਿਤ ਦੇਸ਼ ਦੀਆਂ ਨਾਗਰਿਕ ਸੁਵਿਧਾਵਾਂ ਦੀ ਵਰਤੋਂ ਮੁਸਲਿਮ ਅਬਾਦੀ ਕਿਵੇਂ ਕਰੇਗੀ?

ਕੀ ਅਜਿਹੇ ਹੱਥਕੰਡੇ ਨਾਲ ਇਨ੍ਹਾਂ ਦੀ ਛਵੀ ਖਰਾਬ ਨਹੀਂ ਹੋਵੇਗੀ, ਗੈਰ-ਮੁਸਲਿਮ ਅਬਾਦੀ ਇਨ੍ਹਾਂ ਦੀਆਂ ਨਾਗਰਿਕ ਸੁਵਿਧਾਵਾਂ ਲੁੱਟਣ ਅਤੇ ਇਨ੍ਹਾਂ ਨੂੰ ਇਸਲਾਮ ਦੀ ਰਾਸ਼ਟਰੀਅਤਾ ਦੇ ਆਧਾਰ ‘ਤੇ ਇਸਲਾਮਿਕ ਦੇਸ਼ਾਂ ‘ਚ ਭੇਜਣ ਦੀ ਮੰਗ ਕਿਉਂ ਨਹੀਂ ਕਰੇਗੀ? ਖਾਸ ਕਰਕੇ ਅਮਰੀਕਾ ਅਤੇ ਯੂਰਪ ‘ਚ ਮੁਸਲਮਾਨਾਂ ਦੀ ਰਾਸ਼ਟਰੀਅਤਾ ‘ਤੇ ਸਵਾਲ ਖੜ੍ਹਾ ਹੁੰਦਾ ਹੈ, ਇਸਲਾਮਿਕ ਰਾਸ਼ਟਰੀਅਤਾ ‘ਤੇ ਰਾਜਨੀਤੀ ਦੀ ਲਛਮਣ ਰੇਖਾ ਵੀ ਖਿੱਚੀ ਜਾਂਦੀ ਹੈ ਕਿਹਾ ਇਹ ਜਾਂਦਾ ਹੈ ਕਿ ਅਮਰੀਕੀ, ਯੂਰਪੀ ਜਾਂ ਫਿਰ ਜਾਪਾਨੀ ਵਰਗੀ ਰਾਸ਼ਟਰੀਅਤਾ ਨਾਲ ਇਨ੍ਹਾਂ ਨੂੰ ਦਿੱਕਤ ਹੈ ਜਾਂ ਫਿਰ ਅਸਵਿਕਾਰ ਹੈ ਤਾਂ ਇਨ੍ਹਾਂ ਨੂੰ ਇਸਲਾਮਿਕ ਰਾਸ਼ਟਰੀਅਤਾ ਵਾਲੇ ਦੇਸ਼ ‘ਚ ਹੀ ਚਲੇ ਜਾਣਾ ਚਾਹੀਦਾ ਹੈ ਇਸ ਸਵਾਲ ‘ਤੇ ਅਮਰੀਕਾ ‘ਚ ਮੁਸਲਿਮ ਅਤੇ ਇਸਾਈਆਂ ਵਿਚਕਾਰ ਲਛਮਣ ਰੇਖਾ ਖਿੱਚੀ ਗਈ ਹੈ ਖੁਦ ਡੋਨਾਲਡ ਟਰੰਪ ਕੋਈ ਇੱਕ ਵਾਰ ਨਹੀਂ ਸਗੋਂ ਕਈ ਵਾਰ ਕਹਿ ਚੁੱਕੇ ਹਨ ਕਿ ਇਸਲਾਮਿਕ ਰਾਸ਼ਟਰੀਅਤਾ ਦੀ ਗੱਲ ਕਰਨ ਵਾਲੇ ਮੁਸਲਮਾਨਾਂ ਨੂੰ ਅਮਰੀਕੀ ਕਾਨੂੰਨ ਦਾ ਪਾਠ ਪੜ੍ਹਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਦੇਸ਼ ‘ਚ ਭੇਜ ਦਿੱਤਾ ਜਾਵੇਗਾ ਅਮਰੀਕਾ ‘ਚ ਡੋਨਾਲਡ ਟਰੰਪ ਦੇ ਸ਼ਾਸਨ ਦੌਰਾਨ ਇਸ ਸਵਾਲ ‘ਤੇ ਵੱਡੀਆਂ-ਵੱਡੀਆਂ ਰਾਜਨੀਤਕ, ਪ੍ਰਸ਼ਾਸਨਿਕ ਅਤੇ ਸੁਰੱਖਿਆਤਮਕ ਕਾਰਵਾਈਆਂ ਵੀ ਹੋਈਆਂ ਹਨ ਡੋਨਾਲਡ ਟਰੰਪ ਇਸੇ ਦ੍ਰਿਸ਼ਟੀਕੋਣ ਨਾਲ ਕਈ ਦੇਸ਼ਾਂ ਦੀ ਮੁਸਲਿਮ ਅਬਾਦੀ ਦੇ ਅਮਰੀਕਾ ‘ਚ ਪ੍ਰਵੇਸ਼ ‘ਤੇ ਪਾਬੰਦੀ ਲਾ ਚੁੱਕੇ ਹਨ ਮੁਸਲਿਮ ਅਬਾਦੀ ਨੂੰ ਵੀਜ਼ਾ ਦੇਣ ‘ਚ ਅਮਰੀਕੀ ਪ੍ਰਸ਼ਾਸਨ ਅਸਹਿਣਸ਼ੀਲਤਾ ਹੀ ਵਰਤਦਾ ਰਿਹਾ ਹੈ ਇਹ ਸਭ ਇਮਰਾਨ ਖਾਨ ਵਰਗੀ ਸੋਚ ਦੇ ਮਾੜੇ ਨਤੀਜੇ ਹਨ।

 ਅਮਰੀਕਾ ਦੀ ਇੱਕ ਕੂਟਨੀਤਕ ਨੇ ਇਮਰਾਨ ਖਾਨ ਨੂੰ ਸ਼ੀਸ਼ਾ ਦਿਖਾਇਆ ਹੈ ਅਮਰੀਕੀ ਕੂਟਨੀਤਕ ਨੇ ਕਿਹਾ ਹੈ ਕਿ ਇਹ ਸਭ ਇਮਰਾਨ ਖਾਨ ਦਾ ਇੱਕ ਸਵਾਰਥ ਹੈ ਕਸ਼ਮੀਰ ‘ਚ ਮੁਸਲਮਾਨਾਂ ਦੀ ਚਿੰਤਾ ਤਾਂ ਉਸਨੂੰ ਹੈ ਤੇ ਚੀਨ ‘ਚ ਮੁਸਲਮਾਨਾਂ ਦੇ ਸ਼ੋਸ਼ਣ ਅਤੇ ਕਤਲੇਆਮ ਪ੍ਰਤੀ ਇਮਰਾਨ ਖਾਨ ਦੀ ਜ਼ੁਬਾਨ ਕਿਉਂ ਨਹੀਂ ਖੁੱਲ੍ਹਦੀ ਹੈ ਚੀਨ ‘ਚ ਕੋਈ ਇੱਕ ਨਹੀਂ ਸਗੀ ਕਈ ਲੱਖ ਮੁਸਲਮਾਨ ਚੀਨੀ ਜੇਲ੍ਹਾਂ ‘ਚ ਕੈਦ ਹਨ ਚੀਨ ਦੇ ਝਿੰਗਜਿਆਂਗ ਪ੍ਰਦੇਸ਼ ਮੁਸਲਮਾਨ ਬਹੁਤਾਤ ਵਾਲਾ ਹੈ ਚੀਨ ਦੇ ਝਿੰਗਜਿਆਂਗ ਪ੍ਰਦੇਸ਼ ‘ਚ ਮੁਸਲਿਮ ਰਾਸ਼ਟਰ ਦੀ ਮੰਗ ਨੂੰ ਲੈ ਕੇ ਜੇਹਾਦ ਅਤੇ ਅੱਤਵਾਦ ਜਾਰੀ ਹੈ ਮੁਸਲਿਮ ਜੇਹਾਦ ਅਤੇ ਅੱਤਵਾਦ ਨੂੰ ਕੁਚਲਣ ਲਈ ਚੀਨ ਨੇ ਹਿੰਸਕ ਅਤੇ ਖੌਫ਼ਨਾਕ ਫੌਜੀ ਨੀਤੀ ਅਪਣਾ ਰੱਖੀ ਹੈ ਮਜ਼ਹਬੀ ਕੰਮਾਂ ਤੋਂ ਮਨਾਹੀ ਹੈ ਪਰ ਪਾਕਿਸਤਾਨ ਕਦੇ ਵੀ ਚੀਨ ਦੇ ਝਿੰਗਜਿਆਂਗ ਪ੍ਰਦੇਸ਼ ‘ਚ ਰਹਿਣ ਵਾਲੇ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਨਹੀਂ ਕਰਦਾ ਦੁਨੀਆ ਦੇ ਸਾਹਮਣੇ ਪਾਕਿਸਤਾਨ ਦੀ ਛਵੀ ਇੱਕ ਅੱਤਵਾਦੀ ਦੇਸ਼ ਦੀ ਹੈ, ਦੁਨੀਆ ਦੇ ਸਾਹਮਣੇ ਪਾਕਿਸਤਾਨ ਦੀ ਛਵੀ ਇੱਕ ਖੂੰਖਾਰ ਇਸਲਾਮਿਕ ਦੇਸ਼ ਦੀ ਹੈ, ਦੁਨੀਆ ਦੇ ਸਾਹਮਣੇ ਪਾਕਿਸਤਾਨ ਦੀ ਛਵੀ ਸ਼ਾਂਤੀ ਦੇ ਦੁਸ਼ਮਣ ਦੇ ਰੂਪ ‘ਚ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।