ਹਰਿਆਣਾ ’ਚ ਦੀਵਾਲੀ ਦੀ ਰਾਤ ਵਾਪਰੀ ਖੌਫਨਾਕ ਘਟਨਾ

Crime News
ਸੰਕੇਤਕ ਫੋਟੋ।

ਹਰਿਆਣਾ ਰੋਡਵੇਜ ਡਰਾਈਵਰ ਦਾ ਕਤਲ | Murder

  • ਮ੍ਰਿਤਕ ਸੋਨੀਪਤ ਦਾ ਰਹਿਣ ਵਾਲਾ | Murder

ਅੰਬਾਲਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਅੰਬਾਲਾ ਕੈਂਟ ’ਚ ਦੀਵਾਲੀ ਦੀ ਰਾਤ ਇੱਕ ਖੌਫਨਾਕ ਘਟਨਾ ਵਾਪਾਰੀ ਹੈ। ਬੱਸ ਸਟੈਂਡ ’ਤੇ ਤਾਇਨਾਤ ਇੱਕ ਰੋਡਵੇਜ ਮੁਲਾਜ਼ਮ ਦਾ ਅਣਪਛਾਤਿਆਂ ਬਦਮਾਸ਼ਾਂ ਵੱਲੋਂ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ ਹੈ। ਰੋਡਵੇਜ਼ ਮੁਲਾਜ਼ਮ ਨੂੰ ਗੰਭੀਰ ਹਾਲਤ ’ਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਹ ਘਟਨਾ ਦੀਵਾਲੀ ਦੀ ਰਾਤ ਨੂੰ ਵਾਪਰੀ ਹੈ। (Murder)

ਇਹ ਵੀ ਪੜ੍ਹੋ : ਨਿਊਜੀਲੈਂਡ ਖਿਲਾਫ ਸੈਮੀਫਾਈਨਲ ਲਈ ਭਾਰਤੀ ਟੀਮ ਮੁੰਬਈ ਰਵਾਨਾ, ਪੜ੍ਹੋ ਇਸ ਦਿਨ ਹੈ ਮੁਕਾਬਲਾ

ਜਾਣਕਾਰੀ ਅਨੁਸਾਰ ਸੋਨੀਪਤ ਦੇ ਪਟੇਲ ਨਗਰ ਦਾ ਰਹਿਣ ਵਾਲਾ ਰਾਜਵੀਰ ਬੀਤੀ ਰਾਤ ਡਿਊਟੀ ’ਤੇ ਸੀ। ਰਾਜਵੀਰ ਹਰਿਆਣਾ ਰੋਡਵੇਜ ’ਚ ਡਰਾਈਵਰ ਸੀ ਪਰ ਬੀਤੀ ਰਾਤ ਉਹ ਪਾਰਕਿੰਗ ਡਿਊਟੀ ’ਤੇ ਸੀ। ਰਾਤ ਕਰੀਬ 2 ਵਜੇ ਇੱਕ ਡਸਟਰ ਗੱਡੀ ਆਈ, ਜਿਸ ’ਚ 4-5 ਵਿਅਕਤੀ ਸਵਾਰ ਸਨ। ਜਾਣਕਾਰੀ ਅਨੁਸਾਰ ਗੱਡੀ ਨੰਬਰ ਐਚਆਰ19ਜੀ 8118 ’ਚ ਆਏ 4-5 ਬਦਮਾਸ਼ਾਂ ਦੀ ਰਾਜਵੀਰ ਨਾਲ ਬਹਿਸ ਹੋ ਗਈ। ਇਸ ਦੌਰਾਨ ਬਦਮਾਸ਼ਾਂ ਨੇ ਰਾਜਵੀਰ ’ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। (Murder)

ਰਾਜਵੀਰ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਅੰਬਾਲਾ ਛਾਉਣੀ ’ਚ ਦਾਖਲ ਕਰਵਾਇਆ ਗਿਆ। ਇੱਥੋਂ ਰਾਜਵੀਰ ਨੂੰ ਗੰਭੀਰ ਹਾਲਤ ’ਚ ਵੇਖਦੇ ਹੋਏ ਡਾਕਟਰਾਂ ਵੱਲੋਂ ਚੰਡੀਗੜ੍ਹ ਦੇ ਪੀਜੀਆਈ ’ਚ ਰੈਫਰ ਕਰ ਦਿੱਤਾ ਗਿਆ, ਪਰ ਇਲਾਜ ਦੌਰਾਨ ਰਾਜਵੀਰ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਲਾਲ ਕੁਰਤੀ ਚੌਂਕੀ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Murder)

LEAVE A REPLY

Please enter your comment!
Please enter your name here