ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home Breaking News Haryana News:...

    Haryana News: ਹਰਿਆਣਾ ਸਰਕਾਰ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਣਗੇ 19.72 ਕਰੋੜ, ਰਕਮ ਮਨਜ਼ੂਰ

    Haryana News
    Haryana News: ਹਰਿਆਣਾ ਸਰਕਾਰ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਣਗੇ 19.72 ਕਰੋੜ, ਰਕਮ ਮਨਜ਼ੂਰ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana News: ਹਰਿਆਣਾ ਪੈਰਾ ਸਪੋਰਟਸ ਐਸੋਸੀਏਸ਼ਨ ਦੀ ਪ੍ਰਧਾਨ ਤੇ ਹਰਿਆਣਾ ਸਿਹਤ ਮੰਤਰੀ ਆਰਤੀ ਸਿੰਘ ਰਾਓ ਵੱਲੋਂ ਕੀਤੀ ਗਈ ਤੁਰੰਤ ਤੇ ਤੇਜ਼ ਕਾਰਵਾਈ ਤੋਂ ਬਾਅਦ, ਹਰਿਆਣਾ ਸਰਕਾਰ ਨੇ ‘ਚੌਥੀ ਪੈਰਾ ਏਸ਼ੀਅਨ ਖੇਡਾਂ 2022’ ਵਿੱਚ ਹਿੱਸਾ ਲੈਣ ਵਾਲੇ ਹਰਿਆਣਾ ਦੇ 13 ਖਿਡਾਰੀਆਂ ਨੂੰ ਨਕਦ ਇਨਾਮਾਂ ਲਈ 19.72 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਨਜ਼ੂਰ ਕਰ ਦਿੱਤੀ ਹੈ। Haryana News

    ਇਹ ਖਬਰ ਵੀ ਪੜ੍ਹੋ : ਜਬਰ-ਜਨਾਹ ਮਾਮਲੇ ’ਚ ਲਾਅ ਕਾਲਜ਼ ਦਾ ਗਾਰਡ ਗ੍ਰਿਫਤਾਰ

    ਇਨ੍ਹਾਂ ਖਿਡਾਰੀਆਂ ਦਿੱਤੀ ਜਾਵੇਗੀ ਇਨਾਮੀ ਰਾਸ਼ੀ | Haryana News

    ਇਨ੍ਹਾਂ ਪੁਰਸਕਾਰ ਜੇਤੂਆਂ ’ਚੋਂ, ਐਥਲੈਟਿਕਸ ਖਿਡਾਰੀ ਹਨੀ ਨੂੰ ਸੋਨ ਤਗਮਾ ਜਿੱਤਣ ਲਈ 3 ਕਰੋੜ ਰੁਪਏ ਮਿਲਣਗੇ। ਨਿਤੇਸ਼ ਕੁਮਾਰ (ਪੈਰਾ ਬੈਡਮਿੰਟਨ) ਨੂੰ ਸੋਨ ਤਗਮਾ ਜਿੱਤਣ ਲਈ 3 ਕਰੋੜ ਰੁਪਏ ਅਤੇ ਚਾਂਦੀ ਦਾ ਤਗਮਾ ਜਿੱਤਣ ਲਈ 1.5 ਕਰੋੜ ਰੁਪਏ ਮਿਲਣਗੇ। ਸਰਿਤਾ ਅਧਾਨਾ (ਪੈਰਾ ਤੀਰਅੰਦਾਜ਼ੀ) ਨੂੰ ਚਾਂਦੀ ਦਾ ਤਗਮਾ ਜਿੱਤਣ ਲਈ 1.5 ਕਰੋੜ ਰੁਪਏ ਮਿਲਣਗੇ। ਪੂਜਾ, ਧਰਮਬੀਰ, ਰਿੰਕੂ, ਪ੍ਰਮੋਦ, ਯੋਗੇਸ਼ ਕਥੂਨੀਆ, ਰਾਮਪਾਲ ਤੇ ਮੋਨੂ ਘੰਘਸ ਨੂੰ ਚਾਂਦੀ ਦਾ ਤਗਮਾ ਜਿੱਤਣ ਲਈ 1.50-1.50 ਕਰੋੜ ਰੁਪਏ ਮਿਲਣਗੇ।

    ਪੈਰਾ ਲਾਅਨ ਬਾਲ ਖਿਡਾਰਨ ਅੰਜੂ ਬਾਲਾ, ਐਥਲੈਟਿਕਸ ਖਿਡਾਰੀ ਜਸਬੀਰ ਤੇ ਕੈਨੋਇੰਗ ਖਿਡਾਰੀ ਜੈਦੀਪ ਨੂੰ ਖੇਡਾਂ ’ਚ ਹਿੱਸਾ ਲੈਣ ਲਈ 7.50 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਐਥਲੈਟਿਕਸ ਖਿਡਾਰੀ ਪ੍ਰਣਵ ਸੁਰਮਾ, ਰਮਨ ਸ਼ਰਮਾ, ਸੁਮਿਤ ਤੇ ਤਰੁਣ ਢਿੱਲੋਂ ਨੂੰ ਵੀ ਸੋਨ ਤਗਮੇ ਜਿੱਤਣ ਲਈ 3-3 ਕਰੋੜ ਰੁਪਏ ਦਿੱਤੇ ਜਾਣਗੇ। ਉਨ੍ਹਾਂ ਦੀ ਇਨਾਮੀ ਰਾਸ਼ੀ ਆਉਣ ਵਾਲੇ ਦਿਨਾਂ ’ਚ ਮਨਜ਼ੂਰ ਕੀਤੀ ਜਾਵੇਗੀ।