ਸਵਾ ਪੰਜ ਘੰਟਿਆਂ ’ਚ ਹਰਿਆਣਾ ਦੇ 22 ਜ਼ਿਲ੍ਹੇ, 154 ਸ਼ਹਿਰ/ਕਸਬੇ ਤੇ 7356 ਪਿੰਡ ਬੋਲੇ ਵਾਹ ਸੇਵਾਦਾਰੋ
- 148ਵਾਂ ਮਾਨਵਤਾ ਭਲਾਈ ਕਾਰਜ : ਸਾਲ ’ਚ ਇੱਕ ਦਿਨ ਅਨਾਥ ਬਜ਼ੁਰਗਾਂ ਦਾ ਜਨਮ ਦਿਨ ਮਨਾਉਣਾ ਅਤੇ ਉਨ੍ਹਾਂ ਨਾਲ ਖੁਸ਼ੀਆਂ ਵੰਡਣਾ
ਸਰਸਾ (ਸੱਚ ਕਹੂੰ ਨਿਉੂਜ਼)। 23 ਜਨਵਰੀ 2023 ਦਾ ਦਿਨ ਪੂਰੀ ਦੁਨੀਆ ਦੇ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਗਿਆ ਹੈ। ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਕਿਸੇ ਸੂਬੇ ਭਰ ਦੀ ਸਫਾਈ ਇੱਕ ਹੀ ਦਿਨ ’ਚ ਸਿਰਫ ਸਵਾਂ ਪੰਜ ਘੰਟਿਆਂ ’ਚ ਕਰ ਦਿੱਤੀ ਗਈ ਹੋਵੇ। 22 ਜ਼ਿਲ੍ਹਾ ਹੈਡਕੁਆਰਟਰਾਂ ਤੋਂ ਲੈ ਕੇ 154 ਸ਼ਹਿਰ/ਕਸਬਿਆਂ, ਮੰਡੀਆਂ ਅਤੇ 7356 ਪਿੰਡਾਂ ਤੱਕ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੂੜਾ ਹੂੰਝ ਕੇ ਹਰ ਜਗ੍ਹਾ ਨੂੰ ਚਮਕਾ ਦਿੱਤਾ। ਸੱਚੇ ਮੁਰਸ਼ਿਦੇ-ਕਾਮਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਅਤੇ ਪੂਜਨੀਕ ਹਜੂਰ ਪਿਤਾ ਜੀ ਦੇ ਆਗਮਨ ਦੀ ਖੁਸ਼ੀ ’ਚ ਹਰਿਆਣਾ ਦੀ ਸਾਧ-ਸੰਗਤ ਨੇ ਸਫਾਈ ਮਹਾਂ ਅਭਿਆਨ ਦਾ ਸ਼ੁੱਭ ਕਾਰਜ ਕਰਕੇ ਇਤਿਹਾਸ ਰਚ ਦਿੱਤਾ ਸੇਵਾਦਾਰਾਂ ਦੀ ਬੇਨਤੀ ’ਤੇ ਇਸ ਸਫਾਈ ਮਹਾਂ ਅਭਿਆਨ ਦਾ ਸ਼ੁੱਭ ਅਰੰਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ ਉੱਤਰ ਪ੍ਰਦੇਸ਼ ਤੋਂ ਆਪਣੇ ਪਵਿੱਤਰ ਕਰ ਕਮਲਾਂ ਨਾਲ ਝਾੜੂ ਲਾ ਕੇ ਕੀਤਾ। (Haryana Cleanliness Campaign)
ਨਿਰਧਾਰਿਤ ਡਿਊਟੀਆਂ
ਸਫਾਈ ਮਹਾਂ ਅਭਿਆਨ ਦੀ ਮਹੱਤਤਾ ਇਸ ਗੱਲ ਤੋਂ ਜ਼ਾਹਿਰ ਹੁੰਦੀ ਹੈ ਕਿ ਸੂਬੇ ਭਰ ਦੇ ਲੋਕ ਨੁਮਾਇੰਦਿਆਂ, ਸਮਾਜ ਸੇਵੀਆ ਅਤੇ ਪਤਵੰਤੇ ਸੱਜਣਾਂ ਨੇ ਇਸ ਅਭਿਆਨ ’ਚ ਹਿੱਸਾ ਲਿਆ ਤੇ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ ਅਜਿਹਾ ਸਫਾਈ ਮਹਾਂ ਅਭਿਆਨ ਪੂਰੀ ਦੁਨੀਆ ’ਚ ਆਪਣੀ ਮਿਸਾਲ ਆਪ ਹੈ।
ਅੱਜ ਸਵੇਰੇ ਜਦੋਂ ਲੋਕ ਕੜਾਕੇ ਦੀ ਠੰਢ ਕਾਰਨ ਘਰਾਂ ’ਚ ਸਨ ਤੇ ਬਜ਼ਾਰਾਂ ’ਚ ਵੀ ਨਹੀਂ ਖੁੱਲ੍ਹੇ ਸਨ ਤਾਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ’ਚ ਸਜੇ ਸੇਵਾਦਾਰਾਂ ਦੀ ‘ਫੌਜ’ ਗੰਦਗੀ ਨਾਲ ਜੰਗ ਲੜਨ ਲਈ ਆਪਣੇ ਹਥਿਆਰਾਂ ਝਾੜੂਆਂ ਨਾਲ ਲੈੱਸ ਹੋ ਕੇ ਸਫਾਈ ਮਹਾਂ ਅਭਿਆਨ ਲਈ ਆਪਣੀਆਂ ਨਿਰਧਾਰਿਤ ਡਿਊਟੀਆਂ ਵਾਲੀਆਂ ਜਗ੍ਹਾਵਾਂ ’ਤੇ ਆ ਗਈ।
ਸੇਵਾਦਾਰਾਂ ਦੀ ਰੱਜਵੀ ਸਲਾਹੁਤਾ (Haryana Cleanliness Campaign)
ਜਿਉਂ ਹੀ ਪੂਜਨੀਕ ਗੁਰੂ ਜੀ ਨੇ ਬਰਨਾਵਾ ਤੋਂ ਸਫਾਈ ਮਹਾਂ ਅਭਿਆਨ ਦਾ ਸ਼ੁੱਭ ਅਰੰਭ ਕੀਤਾ ਤਾਂ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਸੂਬੇ ਦੇ ਸ਼ਹਿਰਾਂ-ਕਸਬਿਆਂ, ਪਿੰਡਾਂ ਵੱਲ ਵਹੀਰਾਂ ਘੱਤ ਦਿੱਤੀਆਂ। ਗਲੀਆਂ, ਸੜਕਾਂ, ਚੁਰਾਹਿਆਂ, ਚੌਕਾਂ ’ਚ ਮਿਲੇ ਕੂੜੇ ਦੇ ਢੇਰ ਮਿੰਟ ’ਚ ਵੇਖਦੇ-ਵੇਖਦੇ ਅਲੋਪ ਹੁੰਦੇ ਗਏ ਪਹਿਲਾਂ ਝਾੜੂ ਚੱਲੇ, ਫਿਰ ਕਹੀਆਂ, ਖੜ-ਖੜ ਕਰਦੇ ਬੱਠਲਾਂ ਦੀਆਂ ਕਤਾਰਾਂ ਕੂੜੇ ਦੇ ਢੇਰਾਂ ਨੂੰ ਟਿੱਡੀ ਦਲ ਵਾਂਗ ਸਾਫ਼ ਕਰ ਗਈਆਂ। ਕੂੜੇ ਦੀ ਟਰਾਲੀਆਂ ਭਰੀਆਂ ਗਈਆਂ। ਵੇਖਦੇ ਹੀ ਵੇਖਦੇ ਗਲੀਆਂ, ਸੜਕਾਂ ਚਮਕਣ ਲੱਗੀਆਂ ਰਾਹਗੀਰਾਂ ਨੂੰ ਆਪਣਾ ਸ਼ਹਿਰ ਪਿੰਡ ਹੀ ਨਵਾਂ-ਨਵਾਂ ਜਾਪਣ ਲੱਗਾ ਕਈਆਂ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਉਹ ਆਪਣੇ ਪਿੰਡ ਸ਼ਹਿਰ ’ਚ ਖੜੇ ਹਨ ਸੇਵਾਦਾਰਾਂ ਨੂੰ ਸਫਾਈ ਕਰਦਿਆਂ ਵੇਖ ਕੇ ਸ਼ਹਿਰੀ ਤੇ ਪੇਂਡੂ ਇੰਨੇ ਖੁਸ਼ ਸਨ ਕਿ ਲੋਕ ਮੋਬਾਇਲ ਫੋਨਾਂ ’ਤੇ ਸੇਵਾਦਾਰਾਂ ਦੀਆਂ ਵੀਡੀਓ ਬਣਾਉਦੇ ਤੇ ਤਸਵੀਰਾਂ ਖਿੱਚਦੇ ਵੇਖੇ ਗਏ ਲੋਕਾਂ ਨੇ ਪੂਜਨੀਕ ਗੁਰੂ ਜੀ ਤੇ ਸੇਵਾਦਾਰਾਂ ਦੀ ਰੱਜਵੀ ਸਲਾਹੁਤਾ ਕੀਤੀ।
ਪੂਜਨੀਕ ਗੁਰੂ ਜੀ ਨੇ ਫਰਮਾਏ ਸਫ਼ਾਈ ਅਭਿਆਨ ਲਈ ਪਵਿੱਤਰ ਬਚਨ
ਇਹ ਸਫ਼ਾਈ ਆਪਣੇ-ਆਪ ’ਚ ਇੱਕ ਮਹਾਂਯੱਗ ਹੁੰਦਾ ਹੈ ਇਹ ਸਾਡੇ ਪਵਿੱਤਰ ਵੇਦਾਂ ’ਚ, ਸਾਰੇ ਧਰਮਾਂ ਦੇ ਪਾਕ-ਪਵਿੱਤਰ ਗ੍ਰੰਥਾਂ ’ਚ ਲਿਖਿਆ ਹੋਇਆ ਹੈ ਕਿ ਵਾਤਾਵਰਨ ਸਵੱਛ ਹੋਵੇਗਾ ਤਾਂ ਤੰਦਰੁਸਤ ਵਿਚਾਰ ਆਉਂਦੇ ਹਨ। ਤੰਦਰੁਸਤ ਵਿਚਾਰ ਆਉਣਗੇ ਤਾਂ ਸਮਾਜ ਤੰਦਰੁਸਤ ਹੋਵੇਗਾ ਸਮਾਜ ਤੰਦਰੁਸਤ ਹੋਵੇਗਾ ਤਾਂ ਪੂਰਾ ਦੇਸ਼ ਤੰਦਰੁਸਤ ਹੋਵੇਗਾ। ਦੇਸ਼ ਤੰਦਰੁਸਤ ਹੋਵੇਗਾ ਤਾਂ ਵਰਲਡ ਨੂੰ ਵੀ ਕਿਤੇ ਨਾ ਕਿਤੇ ਤੰਦਰੁਸਤ ਕਰ ਦੇਵੇਗਾ। ਤਾਂ ਇਹ ਕਿਸੇ ਇੱਕ ਆਦਮੀ ਨਾਲ ਜੁੜੀ ਗੱਲ ਨਹੀਂ ਹੈ, ਇਹ ਪੂਰੇ ਸੰਸਾਰ ਨਾਲ ਜੁੜੀ ਗੱਲ ਹੈ। ਜੋ ਵੀ ਸਾਧ-ਸੰਗਤ ਅੱਜ ਮਹਾਂਯੱਗ ’ਚ ਲੱਗੀ ਹੋਈ ਹੈ ਗਜ਼ਬ। ਸਾਡੇ ਬੱਚਿਆਂ ਨੂੰ ਤਾਂ ਇਹ ਇੰਤਜ਼ਾਰ ਸੀ ਕਿ ਕਦੋਂ ਅਜਿਹੀ ਸੇਵਾ ਦਾ ਮੌਕਾ ਮਿਲੇ। ਇਹ ਸਾਧ-ਸੰਗਤ ਨੇ ਹੀ ਤੈਅ ਕਰਕੇ ਸਾਨੂੰ ਸਰਪ੍ਰਾਈਜ਼ ਕਰ ਦਿੱਤਾ।
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ