ਆਦਰਸ਼ ਸਮਾਜ ਲਈ ਸਫਾਈ ਵੀ ਜ਼ਰੂਰੀ

Ideal society

ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ 23 ਜਨਵਰੀ ਨੂੰ ਸਫਾਈ ਮਹਾਂ ਅਭਿਆਨ ਚਲਾ ਕੇ ਇਤਿਹਾਸ ਰਚ ਦਿੱਤਾ। ਇੱਕ ਦਿਨ ’ਚ ਪੂਰੇ ਹਰਿਆਣੇ ’ਚ ਸਫਾਈ ਕਰ ਦਿੱਤੀ। ਇਹ ਮੁਹਿੰਮ ਪੂਰੀ ਦੁਨੀਆ ਲਈ ਪ੍ਰੇਰਨਾਦਾਇਕ ਹੈ। ਸਫ਼ਾਈ ਹੋਵੇਗੀ ਤਾਂ ਨੇਕ ਵਿਚਾਰ ਹੋਣਗੇ। ਸਮਾਜ ਦੀ ਅੰਦਰੂਨੀ ਮਲੀਨਤਾ ਵੀ ਦੂਰ ਹੋਵੇਗੀ।

ਪੂਜਨੀਕ ਗੁਰੂ ਜੀ ਨੇ ਨਸ਼ਿਆਂ ਖਿਲਾਫ਼ ਡੈਪਥ ਮੁਹਿੰਮ ਵੀ ਚਲਾਈ ਹੈ, ਜਿਸ ਨੂੰ ਹਰ ਵਰਗ ਵੱਲੋਂ ਭਾਰੀ ਹੁੰਗਾਰਾ ਮਿਲਿਆ ਹੈ। ਨਸ਼ਿਆਂ ਖਿਲਾਫ਼ ਹੁਣ ਸੰਸਦ ’ਚ ਵੀ ਆਵਾਜ਼ ਉੱਠੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਦਾ ਐਲਾਨ ਕੀਤਾ ਹੈ। ਪੂਜਨੀਕ ਗੁਰੂ ਜੀ ਕਰੋੜਾਂ ਲੋਕਾਂ ਨੂੰ ਸਫਾਈ ਦਾ ਪਾਠ ਵੀ ਪੜ੍ਹਾ ਰਹੇ ਹਨ ਅਤੇ ਇਹ ਲੋਕ ਸਫਾਈ ਦੀ ਅਲਖ਼ ਘਰ-ਘਰ ਜਗਾ ਰਹੇ ਹਨ। ਸਫ਼ਾਈ ਮਨੱੁਖ ਦੀ ਜ਼ਿੰਦਗੀ ਦਾ ਅਟੱੁਟ ਹਿੱਸਾ ਹੈ। ਆਦਰਸ਼ ਅਤੇ ਰੋਗ ਰਹਿਤ ਸਮਾਜ ਦੀ ਸਥਾਪਨਾ ਲਈ ਸਫਾਈ ਹਰ ਹਾਲਤ ’ਚ ਜ਼ਰੂਰੀ ਹੈ। (Ideal society)

ਸੰਪਾਦਕ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ