ਹੁਣੇ ਹੁਣੇ Saint Dr. MSG ਨੇ Instagram ’ਤੇ ਭੇਜਿਆ ਕੁਝ ਖਾਸ

Saint Dr. MSG

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ’ਤੇ ਰੀਲ ਅਪਲੋਡ ਕੀਤੀ ਹੈ। ਨਵੀਂ ਰੀਲ ਨੂੰ ਦੇਖਣ ਲੀ ਇਸ ਲਿੰਕ ’ਤੇ ਕਲਿੱਕ ਕਰੋ। ਇਸ ਰੀਲ ਵਿੱਚ ਪੂਜਨੀਕ ਗੁਰੂ ਜੀ ਨੇ ‘International Day of Education’ (ਕੌਮਾਂਤਰੀ ਸਿੱਖਿਆ ਦਿਵਸ) ਦੀਆਂ ਵਧਾਈਆਂ ਦਿੱਤੀਆਂ ਹਨ।

https://www.instagram.com/stories/saintdrmsginsan/3022579865362461546/?hl=en

Saint Dr MSG

ਇੰਝ ਜਿਹਾ ਹਰਿਆਣਾ ਦਾ ਸਫ਼ਾਈ ਅਭਿਆਨ

23 ਜਨਵਰੀ 2023 ਦਾ ਦਿਨ ਪੂਰੀ ਦੁਨੀਆ ਦੇ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਗਿਆ ਹੈ। ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਕਿਸੇ ਸੂਬੇ ਭਰ ਦੀ ਸਫਾਈ ਇੱਕ ਹੀ ਦਿਨ ’ਚ ਸਿਰਫ ਸਵਾਂ ਪੰਜ ਘੰਟਿਆਂ ’ਚ ਕਰ ਦਿੱਤੀ ਗਈ ਹੋਵੇ। 22 ਜ਼ਿਲ੍ਹਾ ਹੈਡਕੁਆਰਟਰਾਂ ਤੋਂ ਲੈ ਕੇ 154 ਸ਼ਹਿਰ/ਕਸਬਿਆਂ, ਮੰਡੀਆਂ ਅਤੇ 7356 ਪਿੰਡਾਂ ਤੱਕ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੂੜਾ ਹੂੰਝ ਕੇ ਹਰ ਜਗ੍ਹਾ ਨੂੰ ਚਮਕਾ ਦਿੱਤਾ। ਸੱਚੇ ਮੁਰਸ਼ਿਦੇ-ਕਾਮਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਅਤੇ ਪੂਜਨੀਕ ਹਜੂਰ ਪਿਤਾ ਜੀ ਦੇ ਆਗਮਨ ਦੀ ਖੁਸ਼ੀ ’ਚ ਹਰਿਆਣਾ ਦੀ ਸਾਧ-ਸੰਗਤ ਨੇ ਸਫਾਈ ਮਹਾਂ ਅਭਿਆਨ ਦਾ ਸ਼ੁੱਭ ਕਾਰਜ ਕਰਕੇ ਇਤਿਹਾਸ ਰਚ ਦਿੱਤਾ।

 

ਇਹ ਸਫ਼ਾਈ ਆਪਣੇ-ਆਪ ’ਚ ਇੱਕ ਮਹਾਂਯੱਗ ਹੁੰਦਾ ਹੈ ਇਹ ਸਾਡੇ ਪਵਿੱਤਰ ਵੇਦਾਂ ’ਚ, ਸਾਰੇ ਧਰਮਾਂ ਦੇ ਪਾਕ-ਪਵਿੱਤਰ ਗ੍ਰੰਥਾਂ ’ਚ ਲਿਖਿਆ ਹੋਇਆ ਹੈ ਕਿ ਵਾਤਾਵਰਨ ਸਵੱਛ ਹੋਵੇਗਾ ਤਾਂ ਤੰਦਰੁਸਤ ਵਿਚਾਰ ਆਉਂਦੇ ਹਨ। ਤੰਦਰੁਸਤ ਵਿਚਾਰ ਆਉਣਗੇ ਤਾਂ ਸਮਾਜ ਤੰਦਰੁਸਤ ਹੋਵੇਗਾ ਸਮਾਜ ਤੰਦਰੁਸਤ ਹੋਵੇਗਾ ਤਾਂ ਪੂਰਾ ਦੇਸ਼ ਤੰਦਰੁਸਤ ਹੋਵੇਗਾ। ਦੇਸ਼ ਤੰਦਰੁਸਤ ਹੋਵੇਗਾ ਤਾਂ ਵਰਲਡ ਨੂੰ ਵੀ ਕਿਤੇ ਨਾ ਕਿਤੇ ਤੰਦਰੁਸਤ ਕਰ ਦੇਵੇਗਾ। ਤਾਂ ਇਹ ਕਿਸੇ ਇੱਕ ਆਦਮੀ ਨਾਲ ਜੁੜੀ ਗੱਲ ਨਹੀਂ ਹੈ, ਇਹ ਪੂਰੇ ਸੰਸਾਰ ਨਾਲ ਜੁੜੀ ਗੱਲ ਹੈ। ਜੋ ਵੀ ਸਾਧ-ਸੰਗਤ ਅੱਜ ਮਹਾਂਯੱਗ ’ਚ ਲੱਗੀ ਹੋਈ ਹੈ ਗਜ਼ਬ। ਸਾਡੇ ਬੱਚਿਆਂ ਨੂੰ ਤਾਂ ਇਹ ਇੰਤਜ਼ਾਰ ਸੀ ਕਿ ਕਦੋਂ ਅਜਿਹੀ ਸੇਵਾ ਦਾ ਮੌਕਾ ਮਿਲੇ। ਇਹ ਸਾਧ-ਸੰਗਤ ਨੇ ਹੀ ਤੈਅ ਕਰਕੇ ਸਾਨੂੰ ਸਰਪ੍ਰਾਈਜ਼ ਕਰ ਦਿੱਤਾ।

ਪੂਜਨੀਕ ਗੁਰੂ ਜੀ ਦੇ ਆਫਿਸ਼ੀਲਅ ਇੰਸਟਾਗ੍ਰਾਮ ਅਕਾਊਂਟ ਨੂੰ ਇੱਥੇ ਕਲਿੱਕ ਕਰਕੇ ਦੇਖੋ ਤੇ ਫਾਲੋ ਵੀ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here