ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News 270 ਪੇਟੀਆਂ ਹਰ...

    270 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਸਮੇਤ ਦੋ ਕਾਬੂ

    270 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਸਮੇਤ ਦੋ ਕਾਬੂ

    ਸ਼ੇਰਪੁਰ, (ਰਵੀ ਗੁਰਮਾ (ਸੱਚ ਕਹੂੰ)) | ਥਾਣਾ ਸ਼ੇਰਪੁਰ ਪੁਲਿਸ ਵੱਲੋਂ ਸ਼ਰਾਬ ਦੇ ਵੱਡੇ ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ । ਇਸ ਸੰਬੰਧੀ ਇੰਸਪੈਕਟਰ ਬਲਵੰਤ ਸਿੰਘ ਥਾਣਾ ਮੁਖੀ ਸ਼ੇਰਪੁਰ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਚਰਨ ਸਿੰਘ ਵਾਸੀ ਅਖਾੜਾ ਜ਼ਿਲ੍ਹਾ ਲੁਧਿਆਣਾ ਅਤੇ ਨਰਿੰਦਰ ਸਿੰਘ ਉਰਫ ਯਾਦੂ ਪੁੱਤਰ ਮਹਿੰਦਰ ਸਿੰਘ ਵਾਸੀ ਦੇਹੜਕਾ ਜ਼ਿਲ੍ਹਾ ਲੁਧਿਆਣਾ ਦੋਵੇਂ ਜਣੇ ਰਲਕੇ ਆਪਣੀ ਗੱਡੀ ਵਿੱਚ ਹਰਿਆਣਾ ਵਿੱਚੋਂ ਸ਼ਰਾਬ ਲਿਆ ਕੇ ਵੇਚਣ ਦਾ ਕੰਮ ਕਰਦੇ ਸਨ । ਥਾਣੇਦਾਰ ਗੁਰਜੰਟ ਸਿੰਘ ਨੇ ਮੁਖਬਰ ਦੀ ਇਤਲਾਹ ’ਤੇ ਪਿੰਡ ਬੜੀ ਵਿਖੇ ਨਾਕਾਬੰਦੀ ਕਰਕੇ ਮੁਲਜਮਾਂ ਨੂੰ ਗੱਡੀ ਸਮੇਤ ਕਾਬੂ ਕਰਕੇ ਉਨ੍ਹਾਂ ਪਾਸੋਂ ਕੁੱਲ 270 ਪੇਟੀਆਂ ਸ਼ਰਾਬ ਠੇਕਾ (ਹਰਿਆਣਾ ਮਾਰਕਾ) ਜੋ ਕਿ ਕੁੱਲ 3240 ਬੋਤਲਾਂ ਬਣਦੀਆਂ ਹਨ ,ਬਰਾਮਦ ਕੀਤੀਆਂ ਹਨ। ਮੁਲਜਮਾਂ ਖਿਲਾਫ ਮੁਕੱਦਮਾ 20 ਅਕਸਾਇਜ਼ ਐਕਟ ਦੀ ਧਾਰਾ ਤਹਿਤ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.