ਦੰਗਾ ਪੀੜਤਾਂ ਲਈ ਨਮੋਸ਼ੀ ਭਰੇ ਵਾਅਦੇ

Elections

ਦੰਗਾ ਪੀੜਤਾਂ ਲਈ ਨਮੋਸ਼ੀ ਭਰੇ ਵਾਅਦੇ

ਦਿੱਲੀ ‘ਚ ਚੋਣਾਂ ਦਾ ਬੁਖ਼ਾਰ ਜੋਰਾਂ ‘ਤੇ ਹੈ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਕਾਂਗਰਸ ਤੇ ਭਾਜਪਾ ਨੇ ਆਪਣੇ-ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤੇ ਹਨ ਦੇਸ਼ਵਾਸੀਆਂ ਲਈ ਇਹ ਗੱਲ ਬੜੀ ਨਮੋਸ਼ੀ ਭਰੀ ਹੋਵੇਗੀ ਕਿ ਇਨ੍ਹਾਂ ਚੋਣਾਂ ‘ਚ ਆਮ ਆਦਮੀ ਪਾਰਟੀ ਤੇ ਭਾਜਪਾ ਨੇ 1984 ਦੇ ਦੰਗਾ ਪੀੜਤਾਂ ਨੂੰ ਚੋਣ ਮਨੋਰਥ ਪੱਤਰਾਂ ‘ਚ ਸ਼ਾਮਲ ਕੀਤਾ ਗਿਆ ਹੈ ਦੰਗੇ ਮਨੁੱਖਤਾ ਦੇ ਨਾਂਅ ‘ਤੇ ਅਪਰਾਧ ਹਨ ਤੇ ਪੀੜਤਾਂ ਨੂੰ ਸਮੇਂ ਸਿਰ ਨਿਆਂ ਮਿਲਣ ਨਾਲ ਹੀ ਉਹਨਾਂ ਦੇ ਜਖ਼ਮਾਂ ‘ਤੇ ਮੱਲ੍ਹਮ ਲਾਈ ਜਾ ਸਕਦੀ ਹੈ ਦਿੱਲੀ ‘ਚ ਦੰਗੇ ਹੋਇਆ ਨੂੰ ਕਰੀਬ ਅੱਧੀ  ਸਦੀ ਗੁਜਰਨ ਵਾਲੀ ਹੈ ਪਰ ਸਰਕਾਰਾਂ ਪੀੜਤਾਂ ਨੂੰ ਨਿਆਂ ਦੇਣ ‘ਚ ਕਾਮਯਾਬ ਨਹੀਂ ਹੋ ਸਕੀਆ

ਇਹਨਾਂ ਦੰਗਿਆਂ ‘ਚ ਕਰੀਬ 3 ਹਜ਼ਾਰ ਲੋਕਾਂ ਨੂੰ ਨਿਰਦਈਪੁਣੇ ਨਾਲ ਮਾਰਿਆ ਗਿਆ ਸੀ, ਜਿਸ ਨਾਲ ਦੁਨੀਆ ਭਰ ‘ਚ ਦੇਸ਼ ਦਾ ਸਿਰ ਨੀਂਵਾਂ ਹੋਇਆ ਸਿਆਸੀ ਪਾਰਟੀਆਂ ਨੂੰ ਇਸ ਨੂੰ ਚੁਣਾਵੀਂ ਮੁੱਦਾ ਬਣਾਉਣ ਦੀ ਬਜਾਇ ਸੰਵੇਦਨਸ਼ੀਲਤਾ ਵਿਖਾਉਂਦੇ ਹੋਏ ਜਿੱਥੇ ਦੋਸ਼ੀਆਂ ਨੂੰ ਸਖ਼ਤ ਸਜਾ ਦਿਵਾਉਣੀ ਚਾਹੀਦੀ ਸੀ Àੁੱਥੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਸੀ  ਕਿਸੇ ਵੀ ਰਾਸ਼ੀ ਨਾਲ ਮਾਰੇ ਗਏ ਲੋਕਾਂ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ ਫਿਰ ਵੀ ਪੀੜਤ ਪਰਿਵਾਰਾਂ ਨੂੰ ਜਿੰਦਗੀ ਜਿਉਣ ਲਈ ਯੋਗ , ਤਰਕ ਸੰਗਤ ਤੇ ਇੱਕ ਹੀ ਮਾਪਦੰਡ ਅਪਣਾ ਕੇ ਮੁਆਵਜ਼ਾ ਦੇਣਾ ਚਾਹੀਦਾ ਹੈ

ਆਮ ਆਦਮੀ ਪਾਰਟੀ ਨੇ ਆਪਣੇ ਤਾਜਾ ਚੋਣ ਮਨੋਰਥ ਪੱਤਰ ‘ਚ ਸਫ਼ਾਈ ਕਰਮੀ ਦੀ ਮੌਤ ‘ਤੇ ਇੱਕ ਕਰੋੜ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਵਾਅਦਾ ਕੀਤਾ ਹੈ ਕੀ ਸਰਕਾਰ ਇੰਨਾ ਹੀ ਮੁਆਵਜ਼ਾ ਦੰਗਾ ਪੀੜਤਾਂ ਨੂੰ ਦੇਵੇਗੀ ਜੇਕਰ ਅਜਿਹਾ ਨਹੀਂ ਤਾਂ ਇਹ ਸਿਰਫ਼ ਵੋਟ ਹਾਸਲ ਕਰਨ ਦਾ ਪੈਂਤਰਾ ਮੰੰਨਿਆ ਜਾਵੇਗਾ ਇਹ ਵੀ ਸਵਾਲ ਬੜਾ ਅਹਿਮ ਹੈ ਕਿ ਕੀ ਪੰਜ ਸਾਲਾਂ ‘ਚ ਸਰਕਾਰ ਚਲਾਉਣ ਦੇ ਬਾਵਜ਼ੂਦ ਜਾਂ ਕਈ ਵਾਰ ਸਰਕਾਰ ਬਣਾ ਚੁੱਕੀ ਪਾਰਟੀਆਂ ਦੰਗਾ ਪੀੜਤਾਂ ਨੂੰ ਨਿਆਂ ਦਿਵਾਉਣ ‘ਚ ਕਿਉਂ ਕਾਮਯਾਬ ਨਹੀਂ ਹੋਈਆਂ ਦਰਅਸਲ ਸਾਡੇ ਦੇਸ਼ ਦੀ ਸਿਆਸਤ ਨੇ ਦੰਗਾ ਪੀੜਤਾਂ ਨੂੰ ਮਜਾਕ ਬਣਾ ਕੇ ਰੱਖ ਦਿੱਤਾ ਹੈ

ਤੇ ਉਹਨਾਂ ਨੂੰ ਸਿਰਫ਼ ਵੋਟਾਂ ਲਈ ਵਰਤਿਆ ਜਾਂਦਾ ਹੈ ਅਜਿਹੀਆਂ ਕੋਸ਼ਿਸਾਂ ਸਿਆਸੀ ਆਦਰਸ਼ਾਂ ਦੇ ਉਲਟ ਤੇ ਸੰਵੇਦਨਹੀਣਤਾ ਦੀ ਨਿਸ਼ਾਨੀ ਹਨ ਦੰਗਾ ਪੀੜਤਾਂ ਨੂੰ ਨਿਆਂ ਦੇਣ ਲਈ ਚੋਣ ਮਨੋਰਥ ਪੱਤਰ ਤਿਆਰ ਕਰਨ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਨਿਆਂ ਦੀ ਪਰਿਭਾਸ਼ਾ, ਸਿਰਫ਼ ਮੁਆਵਜੇ  ਤੱਕ ਸੀਮਤ ਰੱਖਣ ਦੀ ਬਜਾਇ ਪੀੜਤਾਂ ਦੇ ਦਿਲਾਂ ਨੂੰ ਵੱਜੀ ਸੱਟ ਨੂੰ ਠੀਕ ਕਰਨ ਤੇ ਉਨ੍ਹਾਂ ਦੇ ਸਮਾਜਿਕ ਜੀਵਨ ਦੀ ਮਜ਼ਬੂਤੀ ਲਈ  ਕੰਮ ਕਰਨ ਦੀ ਲੋੜ ਹੈ ਕਿਉਂਕਿ ਦੰਗਾ ਪੀੜਤ ਤਰਸ ਦੇ ਪਾਤਰ ਨਹੀਂ ਸਗੋਂ ਨਿਆਂ ਦੇ ਹੱਕਦਾਰ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।