ਸਾਡੇ ਨਾਲ ਸ਼ਾਮਲ

Follow us

12.5 C
Chandigarh
Tuesday, February 10, 2026
More
    Home Breaking News ਸਿਡਨੀ ਨਾਲ ਹਰਮ...

    ਸਿਡਨੀ ਨਾਲ ਹਰਮਨਪ੍ਰੀਤ, ਹੋਬਾਰਟ ਨਾਲ ਜੁੜੀ ਮੰਧਾਨਾ

    ਹਰਮਨਪ੍ਰੀਤ ਕੌਰ ਵਿਸ਼ਵ ਰੈਂਕਿੰਗ ‘ਚ ਤੀਸਰੇ ਸਥਾਨ ‘ਤੇ

    ਨਵੀਂ ਦਿੱਲੀ, 27 ਨਵੰਬਰ
    ਭਾਰਤੀ ਮਹਿਲਾ ਟੀ20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 19 ਦਸੰਬਰ ਤੋਂ?ਸ਼ੁਰੂ ਹੋ ਰਹੀ ਆਸਟਰੇਲੀਆ ਦੀ ਲੀਗ ਬਿਗ ਬੈਸ਼ ਦੇ ਚੌਥੇ ਸੀਜ਼ਨ ‘ਚ ਸਿਡਨੀ ਥੰਡਰਜ਼ ਲਈ ਖੇਡੇਗੀ ਉੱਥੇ ਓਪਨਰ ਸਮਰਿਤੀ ਮੰਧਾਨਾ ਨੇ ਹੋਬਾਰਟ ਹਰੀਕੇਂਸ ਨਾਲ ਕਰਾਰ ਕੀਤਾ ਹੈ ਹਰਮਨ ਬਿਗ ਬੈਸ਼ ‘ਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ ਬਿਗ ਬੈਸ਼ ਸੀਜ਼ਨ 19 ਦਸੰਬਰ ਤੋਂ 17 ਫਰਵਰੀ ਤੱਕ ਹੋਵੇਗਾ ਹਰਮਨਪ੍ਰੀਤ ਦੂਸਰੇ ਸੀਜ਼ਨ ‘ਚ ਥੰਡਰ ਲਈ ਸਭ ਤੋਂ ਜ਼ਿਆਦ ਦੌੜਾਂ ਬਣਾਉਣ ਵਾਲੀ ਖਿਡਾਰੀ ਸੀ ਉਸਨੇ 12 ਮੈਚਾਂ ‘ਚ 117 ਦੇ ਸਟਰਾਈਕ ਰੇਟ ਨਾਲ 59 ਦੀ ਔਸਤ ਨਾਲ 296 ਦੌੜਾਂ ਬਣਾਈਆਂ ਸਨ ਅਤੇ ਉਹ ਥੰਡਰ ਪਲੇਅਰ ਆਫ਼ ਦ ਟੂਰਨਾਮੈਂਟ ਬਣੀ ਸੀ ਮੰਧਾਨਾ ਨੇ ਇਸ ਤੋਂ ਪਹਿਲਾਂ ਬ੍ਰਿਸਬੇਨ ਹੀਟ ਨਾਲ 2016 ‘ਚ ਆਸਟਰੇਲੀਆ ਵਿਰੁੱਧ ਇੱਕ ਰੋਜ਼ਾ ਮੁਕਾਬਲੇ ‘ਚ ਸੈਂਕੜਾ ਲਾਇਆ ਸੀ ਓਦੋਂ ਉਸਨੇ ਹਰਿਕੇਂਸ ਟੀਮ ਨਾਲ ਜੁੜਨ ਦੀ ਇੱਛਾ ਪ੍ਰਗਟ ਕੀਤੀ ਸੀ

     

    ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਜਾਰੀ ਤਾਜ਼ਾ ਮਹਿਲਾ ਟੀ20 ਰੈਂਕਿੰਗ ‘ਚ ਤੀਸਰੇ ਸਥਾਨ ‘ਤੇ ਪਹੁੰਚ ਗਈ ਹੈ ਇਸ ਤੋਂ ਇਲਾਵਾ 18 ਸਾਲਾ ਭਾਰਤੀ ਓਪਨਰ ਜੇਮਿਮਾ ਰੋਡਰਿਗਜ਼ ਅਤੇ ਓਪਨਰ ਸਮਰਿਤੀ ਮੰਧਾਨਾ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ ਛੇਵੇਂ ਅਤੇ ਦਸਵੇਂ ਸਥਾਨ ‘ਤੇ ਪਹੁੰਚ ਗਈਆਂ ਹਨ ਗੇਂਦਬਾਜ਼ਾਂ ‘ਚ ਭਾਰਤ ਦੀ ਲੈੱਗ ਸਪਿੱਨਰ ਪੂਨਮ ਯਾਦਵ  ਦੂਸਰੇ ਸਥਾਨ ‘ਤੇ ਹੈ

     

     

     

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here