14ਵਾਂ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਭੁਵਨੇਸ਼ਵਰ ‘ਚ;43 ਸਾਲਾਂ ਦਾ ਸੋਕਾ ਖ਼ਤਮ ਕਰਨ ਲਈ ਨਿੱਤਰੇਗਾ ਭਾਰਤ

 1975 ਦੇ ਵਿਸ਼ਵ ਕੱਪ ਜੇਤੂ ਭਾਰਤ ਦੀ ਮੇਜ਼ਬਾਨੀ ‘ਚ 8 ਸਾਲ ਬਾਅਦ ਦੁਬਾਰਾ ਹੋ ਰਿਹਾ ਹੈ ਵਿਸ਼ਵ ਕੱਪ

28 ਨਵੰਬਰ ਦੇ ਮੈਚ
ਪੂਲ ਸੀ 
ਬੈਲਜ਼ੀਅਮ ਬਨਾਮ ਕਨਾਡਾ ਸਮਾਂ ਸ਼ਾਮ 5 ਵਜੇ
ਭਾਰਤ ਬਨਾਮ ਦੱਖਣੀ ਅਫ਼ਰੀਕਾ  ਸਮਾਂ ਸ਼ਾਮ 7 ਵਜੇ

 

 28 ਨਵੰਬਰ ਤੋਂ 16 ਦਸੰਬਰ ਤੱਕ 16 ਟੀਮਾਂ ‘ਚ?ਹੋਣਗੇ ਮੁਕਾਬਲੇ

ਏਜੰਸੀ, 
ਭੁਵਨੇਸ਼ਵਰ, 27 ਨਵੰਬਰ 
ਓੜੀਸਾ ਦੇ ਮੰਦਿਰਾਂ ਦੇ ਸ਼ਹਿਰ ਕਹੇ ਜਾਣ ਵਾਲੇ ਭੁਵਨੇਸ਼ਵਰ ‘ਚ ਹਾਕੀ ਵਿਸ਼ਵ ਕੱਪ ਦਾ ਨਗਾੜਾ ਵੱਜ ਚੁੱਕਾ ਹੈ ਅਤੇ ਮੇਜ਼ਬਾਨ ਭਾਰਤ 43 ਸਾਲ ਦਾ ਖ਼ਿਤਾਬੀ ਸੋਕਾ ਖ਼ਤਮ ਕਰਨ ਦੇ ਇਰਾਦੇ ਨਾਲ ਕਲਿੰਗਾ ਸਟੇਡੀਅਮ ‘ਚ ਨਿੱਤਰੇਗਾ ਭਾਰਤ ਦਾ ਪਹਿਲਾ ਮੁਕਾਬਲਾ ਬੁੱਧਵਾਰ ਸ਼ਾਮ ਦੱਖਣੀ ਅਫ਼ਰੀਕਾ ਨਾਲ ਹੋਵੇਗਾ ਅਤੇ ਇਸ ਦਿਨ ਬੈਲਜ਼ੀਅਮ ਅਤੇ ਕਨਾਡਾ ਦੀਆਂ ਟੀਮਾਂ ਵੀ ਭਿੜਨਗੀਆਂ ਆਸ ਹੈ?ਕਿ ਭਾਰਤ ਨੂੰ ਘਰੇਲੂ ਦਰਸ਼ਕਾਂ ਦੇ ਬੇਸ਼ੁਮਾਰ ਸਹਿਯੋਗ ਕਾਰਨ ਇਹ ਮੈਚ ਜਿੱਤਣ ‘ਚ ਜ਼ਿਆਦਾ ਦਿੱਕਤ ਨਹੀਂ ਆਵੇਗੀ

 

 

1975 ਤੋਂ ਬਾਅਦ ਸਰਵਸ੍ਰੇਸ਼ਠ ਪ੍ਰਦਰਸ਼ਨ ਮੁੰਬਈ ‘ਚ 1982 ‘ਚ ਹੋਏ ਵਿਸ਼ਵ ਕੱਪ ‘ਚ ਪੰਜਵੇਂ ਸਥਾਨ ‘ਤੇ ਰਹਿ ਕੇ ਕੀਤਾ ਸੀ

ਮੇਜ਼ਬਾਨ ਭਾਰਤ ਵਿਸ਼ਵ ਕੱਪ ਜਿੱਤਣ ਵਾਲੇ ਪੰਜ ਦੇਸ਼ਾਂ ‘ਚ ਸ਼ਾਮਲ ਹੈ ਅਤੇ ਉਸਨੇ ਆਪਣਾ ਇੱਕੋ ਇੱਕ ਖ਼ਿਤਾਬ ਅਜਿਤਪਾਲ ਸਿੰਘ ਦੀ ਕਪਤਾਨੀ ਹੇਠ 1975 ‘ਚ ਜਿੱਤਿਆ ਸੀ ਪਰ ਉਸ ਤੋਂ ਬਾਅਦ ਭਾਰਤ ਕਦੇ ਸੈਮੀਫਾਈਨਲ ‘ਚ ਵੀ ਨਹੀਂ ਪਹੁੰਚ ਸਕਿਆ ਭਾਰਤ ਨੇ 1975 ਤੋਂ ਬਾਅਦ ਸਰਵਸ੍ਰੇਸ਼ਠ ਪ੍ਰਦਰਸ਼ਨ ਮੁੰਬਈ ‘ਚ 1982 ‘ਚ ਹੋਏ ਵਿਸ਼ਵ ਕੱਪ ‘ਚ ਪੰਜਵੇਂ ਸਥਾਨ ‘ਤੇ ਰਹਿ ਕੇ ਕੀਤਾ ਸੀ ਇਸ ਵਾਰ ਵੀ ਭਾਰਤ ਨੂੰ ਖ਼ਿਤਾਬ ਤੱਕ ਪਹੁੰਚਣ ਦੋ ਵਾਰ ਦੀ ਪਿਛਲੀ ਚੈਂਪੀਅਨ ਆਸਟਰੇਲੀਆ, ਹਾਲੈਂਡ, ਜਰਮਨੀ ਅਤੇ ਓਲੰਪਿਕ ਚੈਂਪੀਅਨ ਅਰਜਨਟੀਨਾ ਜਿਹੀਆਂ ਮਜ਼ਬੂਤ ਟੀਮਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ

 

 

 

ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਟੀਮ ਭਾਰਤ

ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਟੀਮ ਭਾਰਤ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਆਪਣਾ ਪੂਲ ਟਾੱਪ ਕਰੇ ਅਤੇ ਸਿੱਧਾ ਕੁਆਰਟਰ ਫਾਈਨਲ ‘ਚ ਪਹੁੰਚੇ ਪਰ ਉਸਦੇ ਰਸਤੇ ‘ਚ ਸਭ ਤੋਂ ਵੱਡਾ ਅੜਿੱਕਾ ਤੀਸਰੀ ਰੈਂਕਿੰਗ ਦੀ ਟੀਮ ਅਤੇ ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜੀਅਮ ਰਹੇਗੀ ਭਾਰਤ ਦੇ ਪੂਲ ‘ਚ ਕੈਨੇਡਾ ਵਿਸ਼ਵ ਰੈਂਕਿੰਗ ‘ਚ 11ਵੇਂ ਅਤੇ ਦੱਖਣੀ ਅਫ਼ਰੀਕਾ 15ਵੇਂ ਨੰਬਰ ‘ਤੇ ਹਨ

 
15 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਕਲਿੰਗਾ ਸਟੇਡੀਅਮ ‘ਚ ਭਾਰਤੀ ਟੀਮ ਨੂੰ ਜ਼ਬਰਦਸਤ ਸਮਰਥਨ ਮਿਲੇਗਾ ਜੋ ਵਿਰੋਧੀ ਟੀਮਾਂ ਲਈ ਮੁਸ਼ਕਲ ਪੈਦਾ ਕਰੇਗਾ ਹਾਲਾਂਕਿ ਭਾਰਤੀ ਟੀਮ ਏਸ਼ੀਆਈ ਖੇਡਾਂ ‘ਚ ਆਪਣਾ ਖ਼ਿਤਾਬ ਗੁਆਉਣ ਅਤ ਕਾਂਸੀ ਤਮਗੇ ‘ਤੇ ਰਹਿਣ ਦੇ ਬਾਅਦ ਮਨੋਵਿਗਿਆਨਕ ਤੌਰ ‘ਤੇ ਦਬਾਅ ‘ਚ ਰਹੇਗੀ ਪਰ ਫਿਰ ਵੀ ਘਰੇਲੂ ਮੈਦਾਨ ‘ਤੇ ਖੇਡਣੀ ਭਾਰਤੀ ਟੀਮ ਤੋਂ ਭਾਰਤੀ ਸਮਰਥਕਾਂ ਨੂੰ ਤਮਗੇ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੋਵੇਗਾ

 
ਕੋਚ ਹਰਿੰਦਰ ਸਿੰਘ ਅਤੇ ਟੀਮ ਦੇ ਕੁਝ ਖਿਡਾਰੀ ਦੋ ਸਾਲ ਪਹਿਲਾਂ ਲਖਨਊ ‘ਚ ਜੂਨੀਅਰ ਵਿਸ਼ਵ ਕੱਪ ਖ਼ਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ ਅਤੇ ਕੋਚ ਅਤੇ ਟੀਮ ਚਾਹੇਗੀ ਕਿ ਉਹ ਇਸ ਵੱਡੇ ਮੰਚ ‘ਤੇ ਵੀ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਅਤੇ ਮਾਹੌਲ ਨੂੰ ਖ਼ੁਦ ‘ਤੇ ਹਾਵੀ ਨਾ ਹੋਣ ਦੇਣ ਭਾਰਤੀ ਟੀਮ ‘ਚ ਤਜ਼ਰਬੇਕਾਰ ਅਤੇ ਨੌਜਵਾਨ ਚਿਹਰਿਆਂ ਦਾ ਮਿਸ਼ਰਣ ਹੈ ਅਤੇ ਆਸ ਕੀਤੀ ਜਾ ਰਹੀ ਹੈ?ਕਿ ਟੀਮ ਇਸ ਵਾਰ ਸੈਮੀਫਾਈਨਲ ਤੱਕ ਪਹੁੰਚ ਸਕਦੀ ਹੈ

 

 

194 ਦੇਸ਼ਾਂ ‘ਚ ਹੋਵੇਗਾ ਪ੍ਰਸਾਰਣ

ਟੂਰਨਾਮੈਂਟ ਦੇ ਮੈਚ ਵਿਸ਼ਵ ਦੇ 194 ਦੇਸ਼ਾਂ ‘ਚ ਪ੍ਰਸਾਰਤ ਕੀਤੇ ਜਾਣਗੇ 2014 ‘ਚ ਹੋਏ ਪਿਛਲੇ ਟੂਰਨਾਮੈਂਟ ਦੇ ਮੁਕਾਬਲੇ ਇਸ ਦੇ ਪ੍ਰਸਾਰਨ ‘ਚ 150 ਫ਼ੀਸਦੀ ਵਾਧਾ ਹੋਇਆ ਹੈ ਜਿੰਨ੍ਹਾਂ ਖੇਤਰਾਂ ‘ਚ ਮੀਡੀਆ ਅਧਿਕਾਰ ਕੰਮ ਨਹੀਂ ਕਰ ਰਹੇ ਹਨ, ਉਹ ਐਫਆਈਐਚ ਯੂ-ਟਿਊਬ ਚੈਨਲ ਰਾਹੀਂ ਮੈਚ ਦੇਖ ਸਕਦੇ ਹਨ

 

 

ਮਨਪ੍ਰੀਤ ਦੀ ਕਪਤਾਨੀ ‘ਚ ਸੀਨੀਅਰ ਅਤੇ ਨੌਜਵਾਨਾਂ ਦਾ ਸੁਮੇਲ ਹੈ?ਭਾਰਤੀ ਟੀਮ

ਕਪਤਾਨ ਮਨਪ੍ਰੀਤ ਸਿੰਘ ‘ਤੇ ਕਰੋੜਾਂ ਭਾਰਤੀਆਂ ਦੀਆਂ ਆਸਾਂ ਦਾ ਦਾਰੋਮਦਾਰ ਰਹੇਗਾ 18 ਮੈਂਬਰੀ ਭਾਰਤੀ ਟੀਮ ਦੇ ਉਪਕਪਤਾਨ ਚਿੰਗਲੇਨਸਾਨਾ ਕੰਗੁਜਮ ਹਨ ਭਾਰਤੀ ਟੀਮ ਦੇ ਕਿਲ੍ਹੇ ਦੀ ਜਿੰਮ੍ਹੇਦਾਰੀ ਤਜ਼ਰਬੇਕਾਰ ਗੋਲਕੀਪਰ ਅਤੇ ਸਾਬਕਾ ਕਪਤਾਨ ਪੀਆਰ ਸ਼੍ਰੀਜੇਸ਼ ‘ਤੇ ਹੈ ਟੀਮ ‘ਚ ਦੂਸਰੇ ਗੋਲਕੀਪਰ ਪੰਜਾਬ ਦੇ ਕ੍ਰਿਸ਼ਨ ਬਹਾਦੁਰ ਪਾਠਕ ਹਨ ਓੜੀਸਾ ਦੇ ਤਜ਼ਰਬੇਕਾਰ ਡਿਫੈਂਡਰ ਬੀਰੇਂਦਰ ਲਾਕੜਾ ਦੀ ਸੱਟ ਤੋਂ ਉੱਭਰ ਕੇ ਟੀਮ ‘ਚ ਵਾਪਸੀ ਹੋਈ ਹੈ ਅਤੇ ਉਹ ਆਪਣੇ ਹੀ ਰਾਜ ਦੇ ਅਮਿਤ ਰੋਹੀਦਾਸ, ਸੁਰਿੰਦਰ, ਕੋਠਾਜੀਤ ਸਿੰਘ ਅਤੇ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦੇ ਹਰਮਨਪ੍ਰੀਤ ਸਿੰਘ ਨਾਲ ਭਾਰਤ ਦੀ ਡਿਫੈਂਸ ਨੂੰ ਮਜ਼ਬੂਤੀ ਦੇਣਗੇ ਮਿਡਫੀਲਡ ‘ਚ ਚੈਂਪੀਅੰਜ਼ ਟਰਾਫ਼ੀ ‘ਚ ਅਹਿਮ ਰਹੇ ਮਨਪ੍ਰੀਤ ਅਤੇ  ਚਿੰਗਲੇਨ ਤੋਂ ਇਲਾਵਾ ਨੌਜਵਾਨ ਸੁਮਿਤ, ਨੀਲਕੰਠ ਸ਼ਰਮਾ ਅਤੇ ਪਿਛਲੇ ਮਹੀਨੇ ਅੰਤਰਰਾਸ਼ਟਰੀ ਹਾਕੀ ‘ਚ ਸ਼ੁਰੂਆਤ ਕਰਨ ਵਾਲੇ ਹਾਰਦਿਕ ਸਿੰਘ ਖੇਡਣਗੇ ਫਾਰਵਰਡ ਕਤਾਰ ‘ਚ ਪੰਜਾਬ ਦੇ ਆਕਾਸ਼ਦੀਪ ਸਿੰਘ, ਦਿਲਪ੍ਰੀਤ ਸਿੰਘ ਦੇ ਨਾਲ ਲਲਿਤ ਉਪਾਧਿਆਏ ਅਤੇ ਜੂਨੀਅਰ ਵਿਸ਼ਵ ਕੱਪ ਦੇ ਪੰਜਾਬ ਦੇ ਮਨਦੀਪ ਸਿੰਘ ਅਤੇ ਸਿਮਰਨਜੀਤ ਸਿੰਘ ਮੌਜ਼ੂਦ ਰਹਿਣਗੇ

 

 

 

ਦਿਲਚਸਪ ਫਾਰਮੇਟ

ਟੂਰਨਾਮੈਂਟ ਦਾ ਫਾਰਮੇਟ ਦਿਲਚਸਪ ਹੈ ਹਰ ਪੂਲ ‘ਚ ਅੱਵਲ ਰਹਿਣ ਵਾਲੀ ਟੀਮ ਸਿੱਧੀ ਕੁਆਰਟਰ ਫਾਈਨਲ ‘ਚ ਪਹੁੰਚੇਗੀ ਜਦੋਂਕਿ ਪੂਲ ‘ਚ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀ ਟੀਮ ਹੋਰ ਪੂਲ ਦੀ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨਾਲ ਕ੍ਰਾਸਓਵਰ ਮੈਚ ਖੇਡਣਗੀਆਂ ਕ੍ਰਾਸਓਵਰ ‘ਚ ਜਿੱਤਣ ਵਾਲੀ ਟੀਮ ਕੁਆਰਟਰ ਫਾਈਨਲ ‘ਚ ਸਿੱਧੀਆਂ ਪਹੁੰਚੀਆਂ?ਟੀਮਾਂ ਨਾਲ ਭਿੜਨਗੀਆਂ

 

 

 

ਕੋਚ ਂਤੇ ਆਊਟ ਹੋਣ ਦੀ ਤਲਵਾਰ

ਭਾਰਤ ਪਿਛਲੀ ਵਾਰ 2010 ‘ਚ ਦਿੱਲੀ ‘ਚ ਹੋਏ ਵਿਸ਼ਵ ਕੱਪ ‘ਚ 8ਵੇਂ ਸਥਾਨ ‘ਤੇ ਰਿਹਾ ਸੀ ਹੁਣ ਤੱਕ 9 ਦੇਸ਼ਾਂ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਹੈ ਜਿੰਨ੍ਹਾਂ ਦਾ ਪ੍ਰਦਰਸ਼ਨ ਆਪਣੀ ਮੇਜ਼ਬਾਨੀ ‘ਚ ਚੰਗਾ ਨਹੀਂ ਰਿਹਾ ਹੈ ਕੋਚ ਹਰਿੰਦਰ ਸਿੰਘ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਬਰਕਰਾਰ ਨਾ ਰੱਖਣ ਸਕਣ ਕਾਰਨ ਦਬਾਅ ‘ਚ ਹਨ ਅਤੇ ਉਹਨਾਂ ਲਈ ਇਹ ਕਰੋ ਜਾਂ ਮਰੋ’ ਦਾ ਟੂਰਨਾਮੈਂਟ ਹੈ ਅਤੇ ਚੰਗਾ ਪ੍ਰਦਰਸ਼ਨ ਨਾ ਕਰਨ ‘ਤੇ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਹਰਿੰਦਰ ਨੇ ਆਪਣੀ ਅਗਵਾਈ ‘ਚ ਪਿਛਲੇ ਸਾਲ ਵਿਸ਼ਵ ਕੱਪ ਜੇਤੂ ਜੂਨੀਅਰ ਟੀਮ ਦੇ ਸੱਤ ਖਿਡਾਰੀਆਂ ਨੂੰ ਮੌਜ਼ੂਦਾ ਟੀਮ ‘ਚ ਰੱਖਿਆ ਹੈ

 

 

 

ਟੂਰਨਾਮੈਂਟ ‘ਚ ਕੁੱਲ 16 ਟੀਮਾਂ ਭਾਗ ਲੈ ਰਹੀਆਂ ਹਨ ਇਹਨਾਂ ਨੂੰ ਚਾਰ ਪੂਲ ਏ, ਬੀ, ਸੀ ਅਤੇ ਡੀ ‘ਚ ਵੰਡਿਆ ਗਿਆ ਹੈ

 

ਪੂਲ ਏ:  ਅਰਜਨਟੀਨਾ, ਫਰਾਂਸ, ਨਿਊਜ਼ੀਲੈਂਡ, ਸਪੇਨ
ਪੂਲ ਬੀ:  ਆਸਟਰੇਲੀਆ, ਚੀਨ, ਇੰਗਲੈਂਡ, ਆਇਰਲੈਂਡ
ਪੂਲ ਸੀ: ਬੈਲਜ਼ੀਅਮ, ਕੈਨੇਡਾ, ਭਾਰਤ, ਦੱਖਣੀ ਅਫਰੀਕਾ
ਪੂਲ ਡੀ: ਜਰਮਨੀ, ਮਲੇਸ਼ੀਆ, ਹਾਲੈਂਡ, ਪਾਕਿਸਤਾਨ

 

 

13 ਵਿਸ਼ਵ ਕੱਪ ‘ਚ 3 ਵਾਰ ਪਹੁੰਚਿਆ ਹੈ?ਭਾਰਤ ਪੋਡੀਅਮ ‘ਤੇ

ਵਿਸ਼ਵ ਕੱਪ    ਸਥਾਨ
1971 ਪਹਿਲਾ ਵਿਸ਼ਵ ਕੱਪ  3
1973 ਦੂਸਰਾ ਵਿਸ਼ਵ ਕੱਪ   2
1975 ਤੀਜਾ ਵਿਸ਼ਵ ਕੱਪ ਚੈਂਪੀਅਨ

 

 

ਵਿਸ਼ਵ ਕੱਪ ਜੇਤੂ ਦੇਸ਼

ਦੇਸ਼  ਖ਼ਿਤਾਬ
ਪਾਕਿਸਤਾਨ      4ਵਾਰ
ਹਾਲੈਂਡ             3ਵਾਰ
ਆਸਟਰੇਲੀਆ  3ਵਾਰ
ਜਰਮਨੀ          2ਵਾਰ
ਭਾਰਤ             1ਵਾਰ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।