ਚੋਣ ਕਮੇਟੀ ਦੀ ਬੈਠਕ ਦੀ ਜਾਣਕਾਰੀ ਮੀਡੀਆ ‘ਚ ਲੀਕ ਹਣ ‘ਤੇ ਵੀ ਚਿੰਤਾ
ਨਵੀਂ ਦਿੱਲੀ, 25 ਨਵੰਬਰ
ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਟੀ20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਇੰਗਲੈਂਡ ਹੱਥੋਂ ਹਾਰ ਝੱਲ ਕੇ ਬਾਹਰ ਹੋ ਜਾਣ ਦੇ ਬਾਅਦ ਟੀਮ ‘ਚ ਵੰਡ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਅਤੇ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਸੈਮੀਫਾਈਨਲ ‘ਚ ਆਖ਼ਰੀ ਇਕਾਦਸ਼ ਤੋਂ ਬਾਹਰ ਰੱਖਣ ਦਾ ਮਾਮਲਾ ਜੋੜ ਫੜ ਗਿਆ ਹੈ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦਾ ਪ੍ਰਬੰਧ ਦੇਖ ਰਹੀ ਕਮੇਟੀ (ਸੀਓਏ) ਨੇ ਇਸ ਮਾਮਲੇ ‘ਚ ਸਖ਼ਤ ਰਵੱਈਆ ਅਖ਼ਤਿਆਰ ਕਰਦੇ ਹੋਏ ਮਿਤਾਲੀ ਦੀ ਟੂਰਨਾਮੈਂਟ ਦੌਰਾਨ ਫਿੱਟਨੈਸ ‘ਤੇ ਰਿਪੋਰਟ ਮੰਗੀ ਹੈ ਸੈਮੀਫਾਈਨਲ ਤੋਂ ਪਹਿਲਾਂ ਮਿਤਾਲੀ ਨੂੰ ਫਿੱਟ ਐਲਾਨ ਕੀਤਾ ਗਿਆ ਸੀ ਪਰ ਉਸਨੂੰ ਆਖ਼ਰੀ ਇਕਾਦਸ਼ ‘ਚ ਸ਼ਾਮਲ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਇਹ ਸਵਾਲ ਉੱਠ ਗਿਆ ਹੈ ਕਿ ਇਸ ਮਹੱਤਵਪੂਰਨ ਸੈਮੀਫਾਈਨਲ ‘ਚ ਮਿਤਾਲੀ ਜਿਹੀ ਤਜ਼ਰਬੇਕਾਰ ਬੱਲੇਬਾਜ਼ ਨੂੰ ਇਕਾਦਸ਼ ‘ਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਇਸ ਮਾਮਲੇ ‘ਚ ਰੌਲਾ ਵਧਦਾ ਦੇਖ ਸੀਓਏ ਨੂੰ ਆਖ਼ਰ ਦਖ਼ਲਅੰਦਾਜ਼ੀ ਕਰਨੀ ਪੈ ਗਈ ਹੈ ਅਤੇ ਮਿਤਾਲੀ ਦੀ ਫਿਟਨੈਸ ਨੂੰ ਲੈ ਕੇ ਰਿਪੋਰਟ ਮੰਗ ਲਈ ਹੈ
ਚੋਣ ਕਮੇਟੀ ਦੀ ਬੈਠਕ ਲੀਕ ‘ਤੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਜੌਹਰੀ ਤੋਂ ਵੀ ਸਪੱਸ਼ਟੀਕਰਨ ਮੰਗਿਆ
ਸੀਓਏ ਨੇ ਫਿਟਨੈੱਸ ਰਿਪੋਰਟ ਮੰਗਣ ਦੇ ਨਾਲ ਨਾਲ ਸੈਮੀਫਾਈਨਲ ਮੈਚ ਤੋਂ ਪਹਿਲਾਂ ਹੋਈ ਚੋਣ ਕਮੇਟੀ ਦੀ ਬੈਠਕ ਦੀ ਜਾਣਕਾਰੀ ਮੀਡੀਆ ‘ਚ ਲੀਕ ਹਣ ‘ਤੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਇਸ ਮਾਮਲੇ ‘ਚ ਬੀਸੀਸੀਆਈ ਦੇ ਸੀਨੀਅਰ ਅਧਿਕਾਰੀਆਂ ਸਮੇਤ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਾਹੁਲ ਜੌਹਰੀ ਤੋਂ ਵੀ ਸਪੱਸ਼ਟੀਕਰਨ ਮੰਗਿਆ ਹੈ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ ਰਮੇਸ਼ ਪੋਵਾਰ ਅਤੇ ਮੈਨੇਜਰ ਤ੍ਰਿਪਤੀ ਭੱਟਾਚਾਰਿਆ ਇਸ ਮਾਮਲੇ ‘ਚ ਸੋਮਵਾਰ ਨੂੰ ਸੀਓਏ ਅਤੇ ਜੌਹਰੀ ਨਾਲ ਮੁਲਾਕਾਤ ਕਰਕੇ ਟੀ20 ਵਿਸ਼ਵ ਕੱਪ ‘ਚ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਰਿਪੋਰਟ ਵੀ ਸੌਂਪਣਗੇ
ਟੂਰਨਾਮੈਂਟ ਦੇ ਗਰੁੱਪ ਮੈਚਾਂ ‘ਚ ਮਿਤਾਲੀ ਨੇ ਆਇਰਲੈਂਡ ਅਤੇ ਪਾਕਿਸਤਾਨ ਵਿਰੁੱਧ ਲਗਾਤਾਰ ਅਰਧ ਸੈਂਕੜੇ ਜੜੇ ਸਨ ਆਸਟਰੇਲੀਆ ਵਿਰੁੱੱਧ ਆਖ਼ਰੀ ਗਰੁੱਪ ਮੈਚ ‘ਚ ਗੋਡੇ ਦੀ ਸੱਟ ਕਾਰਨ ਮਿਤਾਲੀ ਨੂੰ?ਬਾਹਰ ਬੈਠਣਾ ਪਿਆ ਪਰ ਭਾਰਤੀ ਟੀਮ ਨੇ ਵਿਸ਼ਵ ਕੱਪ ਦੇ ਇਤਿਹਾਸ ‘ਚ ਪਹਿਲੀ ਵਾਰ ਆਸਟਰੇਲੀਆ ਵਿਰੁੱਧ ਜਿੱਤ ਹਾਸਲ ਕੀਤੀ ਉਸਤੋਂ ?ਬਾਅਦ ਸੈਮੀਫਾਈਨਲ ਤੋਂ ਇੱਕ ਦਿਨ ਪਹਿਲਾ ਮਿਤਾਲੀ ਨੂੰ ਫਿੱਟ ਐਲਾਨ ਦਿੱਤਾ ਗਿਆ ਪਰ ਟੀਮ ਪ੍ਰਬੰਧਕਾਂ ਨੇ ਉਸਨੂੰ ਬਾਹਰ ਰੱਖ ਕੇ ਇੰਗਲੈਂਡ ਵਿਰੁੱਧ ਸੈਮੀਫਾਈਨਲ ‘ਚ ਆਸਟਰੇਲੀਆ ਵਿਰੁੱਧ ਜਿੱਤੀ ਟੀਮ ਨੂੰ ਹੀ ਬਰਕਰਾਰ ਰੱਖਿਆ ਪਰ ਭਾਰਤ ਇਹ ਮੈਚ ਬੁਰੀ ਤਰ੍ਹਾਂ ਹਾਰ ਗਿਆ ਜਿਸ ਤੋਂ ਬਾਅਦ ਇਹ ਵਿਵਾਦ ਭਖ਼ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।