ਸੁਨੀਲ ਜਾਖੜ ’ਤੇ ਭੜਕੇ ਹਰੀਸ਼ ਰਾਵਤ

Harish Rawat Sachkahoon

ਕਿਹਾ, ਚੋਣਾਂ ਦੌਰਾਨ ਜਾਖੜ ਦੇ ਵਿਵਹਾਰ ਕਾਰਨ ਪਾਰਟੀ ਨੂੰ ਹੋਇਆ ਨੁਕਸਾਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ’ਤੇ ਹਰੀਸ਼ ਭੜਕੇ ਪਏ। ਸੁਨੀਲ ਜਾਖੜ ਨੇ ਪੰਜਾਬ ’ਚ ਕਾਂਗਰਸ ਦੀ ਹਾਰ ਲਈ ਹਰੀਸ਼ ਰਾਵਤ ਨੂੰ ਵੀ ਜ਼ਿੰਮੇਵਾਰ ਦੱਸਿਆ ਹੈ। ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਸੁਨੀਲ ਜਾਖੜ ਨੂੰ ਕਰੜੇ ਹੱਥੀਂ ਲੈਦਿਆਂ ਕਿਹਾ ਕਿ ਚੋਣਾਂ ਦੌਰਾਨ ਜਾਖੜ ਦਾ ਜੋ ਵਿਵਹਾਰ ਰਿਹਾ ਉਸ ਤੋਂ ਜਿਆਦਾ ਨੁਕਸਾਨ ਉਸ ਦੇ ਜਾਣ ਨਾਲ ਨਹੀਂ ਹੋਇਆ। ਰਾਵਤ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਵਿਰੋਧੀ ਧਿਰ (ਸੀਐਲਪੀ) ਦਾ ਆਗੂ ਬਣਾਇਆ ਹੈ। ਉਦੋਂ ਉਹ ਕਾਂਗਰਸ ਦੇ ਪ੍ਰਧਾਨ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਪਾਰਟੀ ਨੇ ਉਸ ਨੂੰ ਬਹੁਤ ਕੁਝ ਦਿੱਤਾ ਹੈ।

ਹਰੀਸ਼ ਰਾਵਤ ਨੇ ਕਿਹਾ ਕਿ ਜੇਕਰ ਕੋਈ ਸਾਧਾਰਨ ਕਾਂਗਰਸੀ ਵਰਕਰ ਵੀ ਪਾਰਟੀ ਛੱਡਦਾ ਹੈ ਤਾਂ ਤਕਲੀਫ ਹੁੰਦੀ ਹੈ। ਪਾਰਟੀ ਲਈ ਪ੍ਰੀਖਿਆ ਦਾ ਸਮਾਂ ਹੈ। ਪ੍ਰੀਖਿਆ ਦੇ ਮੁਸ਼ਕਲ ਸਮੇਂ ਦੌਰਾਨ ਕਿਸ ਨੂੰ ਪਾਰਟੀ ਨਹੀਂ ਛੱਡਣੀ ਚਾਹੀਦੀ ਸਗੋਂ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੈ ਕੇ ਜੋ ਵੀ ਫੈਸਲੇ ਹੋਏ ਸਨ, ਉਨ੍ਹਾਂ ਵਿਚ ਸੁਨੀਲ ਜਾਖੜ ਵੀ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ