Haridwar Stampede: ਹਰਿਦੁਆਰ ਦੇ ਮਨਸਾ ਦੇਵੀ ਮੰਦਰ ’ਚ ਭਗਦੜ, 6 ਦੀ ਮੌਤ, ਜਾਣੋ ਮੌਕੇ ਦੇ ਹਾਲਾਤ

Haridwar Stampede
Haridwar Stampede: ਹਰਿਦੁਆਰ ਦੇ ਮਨਸਾ ਦੇਵੀ ਮੰਦਰ ’ਚ ਭਗਦੜ, 6 ਦੀ ਮੌਤ, ਜਾਣੋ ਮੌਕੇ ਦੇ ਹਾਲਾਤ

ਹਰਿਦੁਆਰ (ਏਜੰਸੀ)। Haridwar Stampede: ਉਤਰਾਖੰਡ ਦੇ ਹਰਿਦੁਆਰ ਦੇ ਮਨਸਾ ਦੇਵੀ ਮੰਦਰ ’ਚ ਭਗਦੜ ਮਚਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਭਗਦੜ ਵਿੱਚ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਕਈ ਲੋਕਾਂ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਮੌਕੇ ’ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਹਾਦਸੇ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਤੁਰੰਤ ਜ਼ਖਮੀਆਂ ਨੂੰ ਹਸਪਤਾਲਾਂ ’ਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਭਗਦੜ ਉਦੋਂ ਹੋਈ ਜਦੋਂ ਹਾਈ ਵੋਲਟੇਜ ਲਾਈਨ ਦੀ ਤਾਰ ਟੁੱਟ ਕੇ ਮੰਦਰ ਦੀ ਸੜਕ ’ਤੇ ਡਿੱਗ ਗਈ। ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨ ਲਈ ਮੰਦਰ ਪਹੁੰਚੇ ਸਨ। ਤਾਰ ਟੁੱਟਣ ਕਾਰਨ ਅਚਾਨਕ ਪੈਦਾ ਹੋਈ ਦਹਿਸ਼ਤ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ।

ਭਗਦੜ ’ਚ ਛੇ ਦੀ ਮੌਤ | Haridwar Stampede

ਐਸਐਸਪੀ ਪ੍ਰਮੋਦ ਸਿੰਘ ਡੋਬਲ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਕੁੱਲ 35 ਸ਼ਰਧਾਲੂਆਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ, ਜਿਨ੍ਹਾਂ ਵਿੱਚੋਂ ਛੇ ਸ਼ਰਧਾਲੂਆਂ ਦੀ ਭਗਦੜ ’ਚ ਮੌਤ ਹੋ ਗਈ ਹੈ ਜਦੋਂ ਕਿ ਹੋਰ ਜ਼ਖਮੀ ਹਨ। ਜਿਨ੍ਹਾਂ ਵਿੱਚੋਂ ਗੰਭੀਰ ਹਾਲਤ ’ਚ ਮਰੀਜ਼ਾਂ ਨੂੰ ਉੱਚ ਕੇਂਦਰਾਂ ’ਚ ਰੈਫਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਰਿਦੁਆਰ ’ਚ ਮਨਸਾ ਦੇਵੀ ਮੰਦਰ ਸੜਕ ’ਤੇ ਹੋਈ ਭਗਦੜ ’ਤੇ ਦੁੱਖ ਪ੍ਰਗਟ ਕੀਤਾ ਹੈ। Haridwar Stampede

ਉਨ੍ਹਾਂ ਲਿਖਿਆ ਕਿ ਹਰਿਦੁਆਰ ਵਿੱਚ ਮਨਸਾ ਦੇਵੀ ਮੰਦਰ ਸੜਕ ’ਤੇ ਭਗਦੜ ਬਾਰੇ ਬਹੁਤ ਦੁਖਦਾਈ ਖ਼ਬਰ ਮਿਲੀ ਹੈ। ਐਸਡੀਆਰਐਫ, ਸਥਾਨਕ ਪੁਲਿਸ ਅਤੇ ਹੋਰ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਮੈਂ ਇਸ ਸਬੰਧ ਵਿੱਚ ਸਥਾਨਕ ਪ੍ਰਸ਼ਾਸਨ ਦੇ ਸੰਪਰਕ ’ਚ ਹਾਂ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਮੈਂ ਸਾਰੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਅਰਦਾਸ ਕਰਦਾ ਹਾਂ। Haridwar Stampede