5ਵੀਂ ਵਾਰ ਛੱਕਾ ਲਾ ਕੇ ਜਿੱਤਾਇਆ | Bangladesh vs India
- 49 ਗੇਂਦਾਂ ਬਾਕੀ ਰਹਿੰਦੇ ਹੀ ਜਿੱਤਿਆ ਭਾਰਤ
ਗਵਾਲੀਅਰ (ਏਜੰਸੀ)। Bangladesh vs India: ਭਾਰਤ ਨੇ ਪਹਿਲੇ ਟੀ-20 ’ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ। ਗਵਾਲੀਅਰ ’ਚ ਟੀਮ ਨੇ 49 ਗੇਂਦਾਂ ਬਾਕੀ ਰਹਿੰਦਿਆਂ 128 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਸੋਮਵਾਰ ਰਾਤ ਹਾਰਦਿਕ ਪੰਡਯਾ ਨੇ ਛੱਕਾ ਲਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ, ਉਸ ਨੇ ਆਪਣੇ ਕਰੀਅਰ ’ਚ 5ਵੀਂ ਵਾਰ ਜੇਤੂ ਛੱਕਾ ਲਾਇਆ ਹੈ। ਇਸ ਮਾਮਲੇ ’ਚ ਪੰਡਯਾ ਨੇ ਵਿਰਾਟ ਕੋਹਲੀ (4 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ’ਚ 11ਵੀਂ ਵਾਰ 3 ਵਿਕਟਾਂ ਲਈਆਂ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡਿਆ। Hardik Pandya
Read This : IND Vs BAN: ਹਾਰਦਿਕ ਪਾਂਡਿਆ ਦੇ ਤੂਫਾਨ ’ਚ ਉੱਡਿਆ ਬੰਗਲਾਦੇਸ਼
ਭਾਰਤ-ਬੰਗਲਾਦੇਸ ਮੈਚ ਦੇ ਟਾਪ ਰਿਕਾਰਡ… | Hardik Pandya
ਭਾਰਤ 49 ਗੇਂਦਾਂ ਬਾਕੀ ਰਹਿੰਦੀਆਂ ਹੀ ਜਿੱਤਿਆ ਮੈਚ
ਬੰਗਲਾਦੇਸ਼ ਨੇ ਗਵਾਲੀਅਰ ’ਚ 19.5 ਓਵਰਾਂ ’ਚ ਬੱਲੇਬਾਜੀ ਕਰਦੇ ਹੋਏ 127 ਦੌੜਾਂ ਬਣਾਈਆਂ। ਭਾਰਤ ਨੇ ਇਹ ਟੀਚਾ ਸਿਰਫ 11.5 ਓਵਰਾਂ ’ਚ ਹਾਸਲ ਕਰ ਲਿਆ। ਭਾਰਤ ਨੇ ਪਹਿਲੀ ਵਾਰ 100 ਤੋਂ ਜ਼ਿਆਦਾ ਦੌੜਾਂ ਦਾ ਟੀਚਾ 49 ਗੇਂਦਾਂ ਰਹਿੰਦਿਆਂ ਹਾਸਲ ਕਰ ਲਿਆ। ਭਾਰਤ ਦੀ ਪਾਰੀ ’ਚ 49 ਗੇਂਦਾਂ ਬਾਕੀ ਸਨ। ਇਸ ਤੋਂ ਪਹਿਲਾਂ 2016 ’ਚ ਟੀਮ ਨੇ ਜਿੰਬਾਬਵੇ ਖਿਲਾਫ 100 ਦੌੜਾਂ ਦਾ ਟੀਚਾ 41 ਗੇਂਦਾਂ ਬਾਕੀ ਰਹਿ ਕੇ ਹਾਸਲ ਕੀਤਾ ਸੀ। Bangladesh vs India
ਹਾਰਦਿਕ ਨੇ 5ਵੀਂ ਵਾਰ ਜੇਤੂ ਛੱਕਾ ਲਾਇਆ
ਹਾਰਦਿਕ ਪੰਡਯਾ ਨੇ 12ਵੇਂ ਓਵਰ ’ਚ ਮਿਡ ਵਿਕਟ ਵੱਲ ਛੱਕਾ ਜੜ ਕੇ ਭਾਰਤ ਨੂੰ ਜਿੱਤ ਦਿਵਾਈ। ਉਸ ਨੇ 5ਵੀਂ ਵਾਰ ਜੇਤੂ ਛੱਕਾ ਲਾਇਆ। ਹਾਰਦਿਕ ਛੱਕਾ ਲਾ ਕੇ ਭਾਰਤ ਦੀ ਜਿੱਤ ’ਚ ਮਦਦ ਕਰਨ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਪਹੁੰਚ ਗਏ ਹਨ। ਉਸ ਤੋਂ ਬਾਅਦ ਵਿਰਾਟ ਕੋਹਲੀ ਨੇ 4 ਵਾਰ ਭਾਰਤ ਲਈ ਜਿੱਤ ਦੇ ਛੱਕੇ ਜੜੇ ਹਨ।
ਭਾਰਤ ਦੇ 117ਵੇਂ ਖਿਡਾਰੀ ਨੇ ਡੈਬਿਊ ਕੀਤਾ | Bangladesh vs India
ਮਯੰਕ ਯਾਦਵ ਤੇ ਨਿਤੀਸ਼ ਕੁਮਾਰ ਰੈੱਡੀ ਨੇ ਬੰਗਲਾਦੇਸ਼ ਖਿਲਾਫ ਭਾਰਤ ਲਈ ਆਪਣੀ ਸ਼ੁਰੂਆਤ ਕੀਤੀ। ਇਸ ਨਾਲ ਭਾਰਤ ਦੇ 117 ਖਿਡਾਰੀਆਂ ਨੇ ਟੀ-20 ਖੇਡਿਆ। ਟੀ-20 ’ਚ ਟੀਮ ਵੱਲੋਂ ਸਭ ਤੋਂ ਜ਼ਿਆਦਾ ਡੈਬਿਊ ਕਰਨ ਵਾਲੇ ਖਿਡਾਰੀਆਂ ’ਚ ਭਾਰਤ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਪਾਕਿਸਤਾਨ ਵੱਲੋਂ 116 ਖਿਡਾਰੀਆਂ ਨੇ ਆਪਣਾ ਟੀ-20 ਡੈਬਿਊ ਕੀਤਾ ਹੈ।
ਮਯੰਕ ਨੇ ਮੇਡਨ ਓਵਰ ਨਾਲ ਕੀਤੀ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ
22 ਸਾਲਾ ਤੇਜ ਗੇਂਦਬਾਜ ਮਯੰਕ ਯਾਦਵ ਨੇ ਆਪਣੇ ਟੀ-20 ਤੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਮੇਡਨ ਓਵਰ ਨਾਲ ਕੀਤੀ। ਉਸ ਨੇ ਤੌਹੀਦ ਹਿਰਦੌਏ ਵਿਰੁੱਧ ਪਾਰੀ ਦੇ ਛੇਵੇਂ ਓਵਰ ’ਚ ਮੇਡਨ ਗੇਂਦਬਾਜੀ ਕੀਤੀ। ਉਹ ਆਪਣੇ ਟੀ-20 ਕਰੀਅਰ ਦੇ ਪਹਿਲੇ ਓਵਰ ’ਚ ਮੇਡਨ ਓਵਰ ਸੁੱਟਣ ਵਾਲਾ ਤੀਜਾ ਭਾਰਤੀ ਬਣ ਗਿਆ। ਉਨ੍ਹਾਂ ਤੋਂ ਪਹਿਲਾਂ 2022 ’ਚ ਅਰਸ਼ਦੀਪ ਸਿੰਘ ਤੇ 2006 ’ਚ ਅਜੀਤ ਅਗਰਕਰ ਨੇ ਅਜਿਹਾ ਕੀਤਾ ਸੀ। Bangladesh vs India