ਹਾਰਦਿਕ ਪਾਂਡਿਆ ਬਣੇ ਆਈਪੀਐਲ 2022 ’ਚ ਅਹਿਮਦਾਬਾਦ ਦੇ ਕਪਤਾਨ

Hardik Pandya IPL

ਹਾਰਦਿਕ ਪਾਂਡਿਆ ਬਣੇ ਆਈਪੀਐਲ 2022 ’ਚ ਅਹਿਮਦਾਬਾਦ ਦੇ ਕਪਤਾਨ

(ਸੱਚ ਕਹੂੰ ਨਿਊ਼ਜ਼) ਨਵੀਂ ਦਿੱਲੀ। ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਆਈਪੀਐਲ 2022 ਲਈ ਅਹਿਮਦਾਬਾਦ ਫ੍ਰੈਚਾਇਚੀ ਨੇ ਕਪਤਾਨ ਬਣਾਇਆ ਹੈ। ਮੁੰਬਈ ਇੰਡੀਅਨਸ਼ ਨੇ ਇਸ ਵਾਰ ਹਾਰਦਿਕ ਪਾਂਡਿਆ ਨੂੰ ਰਿਟੇਨ ਨਹੀਂ ਕੀਤਾ। ਹਾਰਦਿਕ ਪਾਂਡਿਆ ਇਸ ਵਾਰ ਨਵੀਂ ਟੀਮ ਨਾਲ ਜੁੜ ਕੇ ਆਪਣੀ ਨਵੀਂ ਕਪਤਾਨੀ ਦੀ ਪਾਰੀ ਦੀ ਸ਼ੁਰੂਆਤ ਕਰਨਗੇ। ਇਹ ਦੱਸਣਯੋਗ ਹੈ ਕਿ ਪਾਂਡਿਆ ਗੁਜਰਾਤ ਦੇ ਹਨ ਤੇ ਸਥਾਨਕ ਫੈਨਸ਼ ਉਨਾਂ ਨੂੰ ਬਹੁਤ ਪਿਆਰ ਕਰਦੇ ਹਨ ਇਸ ਕਰਕੇ ਫ੍ਰੈਂਚਾਇਜੀ ਨੇ ਉਨਾਂ ਨੂੰ ਕਪਤਾਨ ਬਣਾਇਆ ਹੈ। ਫ੍ਰੈਂਚਾਇਜੀ ਨੂੰ ਉਮੀਦ ਹੈ ਕਿ ਪਾਂਡਿਆ ਜੇਕਰ ਗੇਂਦਬਾਜ਼ੀ ਨਹੀਂ ਵੀ ਕਰਦੇ ਹਨ ਤਾਂ ਵੀ ਟੀਮ ਲਾਹੇਵੰਦ ਸਾਬਤ ਹੋਣਗੇ।

 

ਜਿਕਰਯੋਗ ਹੈ ਕਿ ਪਾਂਡਿਆ 2019 ’ਚ ਇੰਗਲੈਂਡ ’ਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਹੀ ਫਿਟਨੈਸ ਨਾਲ ਜੂਝ ਰਹੇ ਹਨ। ਉਨਾਂ ਨੇ ਪਿੱਠ ਦੀ ਸਰਜਰੀ ਵੀ ਕਰਵਾਈ ਹੈ ਪਰ ਇਸ ਦੇ ਬਾਵਜ਼ੂਦ ਉਹ ਗੇਂਦਬਾਜ਼ੀ ’ਚ ਫਿਟ ਨਹੀਂ ਹੋ ਸਕੇ। ਆਈਪੀਐਲ ਦੇ ਪਿਛਲੇ ਸੀਜ਼ਨ ਦੌਰਾਨ ਵੀ ਉਨਾਂ ਗੇਂਦਬਾਜ਼ੀ ਨਹੀਂ ਕੀਤੀ ਸੀ। ਟੀ-20 ਵਿਸ਼ਵ ਕੱਪ ’ਚ ਉਨਾਂ ਗੇਂਦਬਾਜ਼ੀ ਨਹੀਂ ਕੀਤੀ ਸੀ। ਸ਼ਾਇਦ ਫਿਟਨੈਸ ਦੀ ਵਜਾ ਕਾਰਨ ਮੁੰਬਈ ਨੇ ਇਸ ਵਾਰ ਪਾਂਡਿਆ ਨੂੰ ਰਿਟਨ ਨਹੀਂ ਕੀਤਾ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਹਾਰਦਿਕ ਪਾਂਡਿਆ ਮੈਚ ਜੇਤੂ ਖਿਡਾਰੀ ਹਨ। ਜਦੋਂ ਉਹ ਲੈਅ ’ਚ ਹੁੰਦੇ ਹਨ ਤਾਂ ਪਹਾੜ ਜਿੱਡਾ ਸਕੋਰ ਵੀ ਛੋਟਾ ਲੱਗਣ ਲੱਗਦਾ ਹੈ। ਇਸ ਵਾਰ ਵੇਖਣਾ ਹੋਵੇਗਾ ਕਿ ਹਾਰਦਿਕ ਪਾਂਡਿਆ ਇਸ ਨਵੇਂ ਚੈਲੇਂਜ ਨੂੰ ਕਿਵੇਂ ਨਿਭਾਉਂਦੇ ਹਨ।

ਰਾਸ਼ਿਦ ਖਾਨ ਵੀ ਅਹਿਮਦਾਬਾਦ ਵਿੱਚ ਹੋ ਸਕਦੇ ਹਨ ਸ਼ਾਮਲ

rashi khan

ਹਾਰਦਿਕ ਪਾਂਡਿਆ ਤੋਂ ਇਲਾਵਾ ਅਫਗਾਨਿਸਤਾਨ ਦੇ ਲੈੱਗ ਸਪਿੱਨਰ ਰਾਸ਼ਿਦ ਖਾਨ ਦੇ ਵੀ ਅਹਿਮਦਾਬਾਦ ਟੀਮ ਨਾਲ ਜੁੜਨ ਦੀਆਂ ਖਬਰਾਂ ਆ ਰਹੀਆਂ ਹਨ। ਪਿਛਲੇ ਸੀਜ਼ਨ ਵਿੱਚ ਰਾਸ਼ਿਦ ਹੈਦਰਾਬਾਦ ਲਈ ਖੇਡਿਆ ਸੀ। ਇਸ ਵਾਰ ਉਸ ਨੇ ਟੀਮ ਤੋਂ ਦੂਰੀ ਬਣਾ ਲਈ।

ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕੁੱਲ 10 ਟੀਮਾਂ ਹੋਣਗੀਆਂ

ਪਿਛਲੇ ਮਹੀਨੇ, ਟੀਮਾਂ ਨੇ ਆਪਣੀ ਪਸੰਦ ਦੇ ਵੱਧ ਤੋਂ ਵੱਧ ਚਾਰ ਖਿਡਾਰੀਆਂ ਦੀ ਸੂਚੀ ਆਈਪੀਐਲ ਪ੍ਰਬੰਧਨ ਨੂੰ ਸੌਂਪੀ ਸੀ। ਲਖਨਊ ਅਤੇ ਅਹਿਮਦਾਬਾਦ ਦੀਆਂ ਟੀਮਾਂ ਨੂੰ ਇਸ ਮਹੀਨੇ ਦੇ ਦੂਜੇ ਹਫ਼ਤੇ ਤੱਕ ਆਪਣੇ ਕੁਝ ਖਿਡਾਰੀਆਂ ਦੀ ਸੂਚੀ ਸੌਂਪਣੀ ਹੋਵੇਗੀ। ਇਸ ਵਾਰ ਆਈਪੀਐਲ ਵਿੱਚ ਇੱਕ ਮੈਗਾ ਨਿਲਾਮੀ ਹੋਵੇਗੀ। ਇਹ ਨਿਲਾਮੀ 7 ਅਤੇ 8 ਫਰਵਰੀ ਨੂੰ ਚੇਨਈ ‘ਚ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ