ਭਾਰਤ ਦੀਆਂ ਪਹਿਲੀ ਪਾਰੀ ‘ਚ 329 ਦੌੜਾਂ ਦੇ ਮੁਕਾਬਲੇ ਇੰਗਲੈਂਡ 161 ‘ਤੇ ਸਿਮਟਿਆ | Cricket News
ਟੈਂਟਬ੍ਰਿਜ਼, (ਏਜੰਸੀ)। ਪੰਜ ਟੈਸਟ ਮੈਚਾਂ ਦੀ ਲੜੀ ‘ਚ 0-2 ਨਾਲ ਪੱਛੜ ਰਹੀ ਭਾਰਤੀ ਟੀਮ ਨੇ ਆਖ਼ਰ ਆਪਣੀ ਲੈਅ ‘ਚ ਪਰਤਦਿਆਂ ਤੀਸਰੇ ਕ੍ਰਿਕਟ ਟੈਸਟ ਮੈਚ ਦੇ ਦੂਸਰੇ ਦਿਨ ਆਪਣੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੇ ਦਮ ‘ਤੇ ਇੰਗਲੇਂਡ ਵਿਰੁੱਧ ਮੈਚ ‘ਚ ਆਪਣੀ ਪਕੜ ਮਜ਼ਬੂਤ ਕਰ ਲਈ ਭਾਰਤ ਦੀ ਪਹਿਲੀ ਪਾਰੀ 94.5 ਓਵਰਾਂ ‘ਚ 307 ਦੌੜਾਂ ਤੱਕ ਸਿਮਟਣ ਤੋਂ ਬਾਅਦ ਆਪਣੀ ਪਹਿਲੀ ਪਾਰੀ ਲਈ ਨਿੱਤਰੀ ਇੰਗਲੈਂਡ ਦੀ ਟੀਮ ‘ਤੇ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਵੀ ਰੰਗ ਦਿਖਾਇਆ ਅਤੇ ਹਾਰਦਿਕ ਪਾਂਡਿਆ ਦੀ ਕਾਤਲਾਨਾ ਗੇਂਦਬਾਜ਼ੀ ਦੀ ਮੱਦਦ ਨਾਲ ਇੰਗਲੈਂਡ ਨੂੰ 38.2 ਓਵਰਾਂ ‘ਚ 161 ਦੌੜਾਂ ‘ਤੇ ਸਮੇਟ ਦਿੱਤਾ ਇੰਗਲੈਂਡ ਨੇ ਲੰਚ ਤੱਕ ਬਿਨਾਂ ਵਿਕਟ ਗੁਆਇਆਂ 46 ਦੌੜਾਂ ਬਣਾਈਆਂ ਸਨ ਪਰ ਲੰਚ ਤੋਂ ਬਾਅਦ ਦੋ ਘੰਟੇ ਦੀ ਖੇਡ ‘ਚ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਹਥਿਆਰ ਸੁੱਟ ਦਿੱਤੇ।
ਇਹ ਵੀ ਪੜ੍ਹੋ : ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਵਿਭਾਗਾਂ ’ਚ ਸਥਾਪਿਤ ਕੀਤੇ ਫਲੱਡ ਕੰਟਰੋਲ ਰੂਮ
ਭਾਰਤ ਦੂਸਰੀ ਪਾਰੀ ਚ 2 ਵਿਕਟਾਂ ਤੇ 124 ਦੌੜਾਂ | Cricket News
ਭਾਰਤ ਨੂੰ ਇਸ ਤਰ੍ਹਾਂ ਪਹਿਲੀ ਪਾਰੀ ‘ਚ 168 ਦੌੜਾਂ ਦਾ ਮਹੱਤਵਪੂਰਨ ਵਾਧਾ ਮਿਲਿਆ ਭਾਰਤ ਨੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਦੋ ਵਿਕਟਾਂ ਗੁਆ ਕੇ 124 ਦੌੜਾਂ ਬਣਾ ਲਈਆਂ ਹਨ ਅਤੇ ਉਸ ਕੋਲ ਹੁਣ ਕੁੱਲ 292 ਦੌੜਾਂ ਦਾ ਵਾਧਾ ਹੋ ਗਿਆਹੈ ਸਟੰਪਸ ਸਮੇਂ ਕਪਤਾਨ ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਨਾਬਾਦ ਸਨ। (Cricket News)
ਭਾਰਤ ਨੂੰ ਪਹਿਲੀ ਪਾਰੀ ਦੇ ਆਧਾਰ ਤੇ ਮਿਲੀ 168 ਦੌੜਾਂ ਦੀ ਲੀਡ | Cricket News
ਇਸ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਚਾਹ ਦੇ ਸਮੇਂ ਤੋਂ ਪਹਿਲਾਂ ਆਖ਼ਰੀ ਗੇਂਦ ‘ਤੇ ਬਟਲਰ ਦੀ ਵਿਕਟ ਲੈ ਕੇ ਇੰਗਲੈਂਡ ਨੂੰ 161 ਦੌੜਾਂ ‘ਤੇ ਸਮੇਟ ਦਿੱਤਾ ਪਾਂਡਿਆ ਨੇ ਪਹਿਲੀ ਵਾਰ ਟੈਸਟ ਕ੍ਰਿਕਟ ‘ਚ ਆਪਣੀਆਂ ਪੰਜ ਵਿਕਟਾਂ ਦਾ ਪ੍ਰਦਰਸ਼ਨ ਦਿੱਤਾ ਇਸ ਤੋਂ ਪਹਿਲਾਂ ਭਾਰਤ ਦੀ ਪਹਿਲੀ ਪਾਰੀ ਸਵੇਰੇ ਪੰਤ ਅਤੇ ਅਸ਼ਵਿਨ ਨੇ 6 ਵਿਕਟਾਂ ‘ਤੇ 307 ਦੌੜਾਂ ਤੋਂ ਸ਼ੁਰੂ ਕੀਤੀ ਪਰ ਭਾਰਤੀ ਬੱਲੇਬਾਜ਼ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਅਤੇ ਜੇਮਸ ਐਂਡਸਰਨ ਸਾਹਮਣੇ ਜ਼ਿਆਦਾ ਸਮਾਂ ਨਾ ਟਿਕ ਸਕੀ ਤੇ ਪੂਰੀ ਟੀਮ 329 ਦੌੜਾਂ ਤੱਕ ਹੀ ਸਿਮਟ ਗਈ ਜੇਮਸ ਐਂਡਰਸਨ ਨੇ ਭਾਰਤ ਦੀ ਪਹਿਲੀ ਪਾਰੀ ‘ਚ ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਨੂੰ ਲਗਾਤਾਰ ਦੋ ਗੇਂਦਾਂ ‘ਤੇ ਆਊਟ ਕੀਤਾ ਅਤੇ ਜੇਕਰ ਉਹ ਭਾਰਤ ਦੀ ਦੂਸਰੀ ਪਾਰੀ ਦੀ ਪਹਿਲੀ ਹੀ ਗੇਂਦ ‘ਤੇ ਵਿਕਟ ਲੈ ਲੈਂਦੇ ਹਨ ਤਾਂ ਉਹਨਾਂ ਦੀ ਹੈਟ੍ਰਿਕ ਹੋ ਜਾਵੇਗੀ
ਪੰਤ ਨੇ ਬਣਾਇਆ ਰਿਕਾਰਡ | Cricket News
ਭਾਰਤ-ਇੰਗਲੈਂਡ ਦਰਮਿਆਨ ਤੀਸਰੇ ਕ੍ਰਿਕਟ ਟੈਸਟ ਮੈਚ ਦੁਆਰਾ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਿਸ਼ਭ ਪੰਤ ਨੇ ਆਪਣੀ ਪਹਿਲੀ ਪਾਰੀ ‘ਚ ਛੱਕਾ ਮਾਰਕੇ ਆਪਣੇ ਖ਼ਾਤਾ ਖੋਲ੍ਹਿਆ ਟੈਸਟ ਕ੍ਰਿਕਟ ਦੇ ਇਤਿਹਾਸ ‘ਚ ਪੰਤ 12ਵੇਂ ਭਾਰਤੀ ਇਤਿਹਾਸ ਦੇ ਪਹਿਲੇ ਖਿਡਾਰੀ ਬਣ ਗਏ ਹਨ ਜਿੰਨ੍ਹਾਂ ਆਪਣੇ ਡੈਬਿਊ ਟੈਸਟ ਮੈਚ ‘ਚ ਛੱਕਾ ਮਾਰਕੇ ਸ਼ੁਰੂਆਤ ਕੀਤੀ ਜਦੋਂਕਿ ਨਿਊਜ਼ੀਲੈਂਡ ਦੇ ਕ੍ਰੇਗ (ਪਹਿਲੀ ਗੇਂਦ) ਅਤੇ ਆਸਟਰੇਲੀਆ ਦੇ ਐਰਿਕ ਫਰੀਮੈਨ (ਦੂਜੀ ਗੇਂਦ ‘ਤੇ) ਤੋਂ ਬਾਅਦ ਤੀਸਰੇ ਬੱਲੇਬਾਜ਼ ਹਨ ਜਿੰਨ੍ਹਾਂ ਪਹਿਲੀਆਂ ਦੋ ਗੇਂਦਾਂ ‘ਚ ਛੱਕਾ ਮਾਰਿਆ ਇਸ ਲਿਸਟ ‘ਚ ਬੰਗਲਾਦੇਸ਼ ਦੇ ਚਾਰ, ਵੈਸਟਇੰਡੀਜ਼ ਦੇ ਤਿੰਨ ਅਤੇ ਆਸਟਰੇਲੀਆ, ਜ਼ਿੰਬਾਬਵੇ, ਨਿਊਜ਼ੀਲੈਂਡ, ਸ਼੍ਰੀਲੰਕਾ ਦੇ 1-1 ਬੱਲੇਬਾਜ਼ ਸ਼ਾਮਲ ਹਨ। (Cricket News)