ਅਪੂਰਵੀ-ਰਵੀ ਨੇ ਭਾਰਤ ਨੂੰ ਏਸ਼ੀਆਡ ‘ਚ ਪਹਿਲਾ ਤਗਮਾ

PALEMBANG, AUG 19 :- Shooting - 2018 Asian Games – 10m Air Rifle Mixed Team, Final - JSC Shooting Range – Palembang, Indonesia – August 19, 2018 – Zhao Ruozhu and Yang Haoran of China (silver), Lin Yingshin of Taiwan and Lu Shaochuan of Taiwan (gold) and Apurvi Chandela and Ravi Kumar of India (bronze) pose on the podium. REUTERS-14R

ਰਲਵਾਂ-ਮਿਲਵਾਂ ਰਿਹਾ ਭਾਰਤ ਲਈ ਪਹਿਲਾ ਦਿਨ | Asian Games

  • ਚੀਨੀ ਤਾਈਪੇ ਦੀ ਯਿਗਸ਼ਿਨ ਅਤੇ ਸ਼ਾਓਚੁਆਨ ਦੀ ਜੋੜੇ ਨੇ ਬਣਾਇਆ ਰਿਕਾਰਡ | Asian Games

ਜਕਾਰਤਾ (ਏਜੰਸੀ)। ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਦੀ ਜੋੜੀ ਨੇ 18ਵੀਆਂ ਏਸ਼ੀਆਈ ਖੇਡਾਂ ‘ਚ ਐਤਵਾਰ ਨੂੰ ਨਿਸ਼ਾਨੇਬਾਜ਼ੀ ‘ਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮੇ ਦੇ ਨਾਲ ਇਹਨਾਂ ਖੇਡਾਂ ‘ਚ ਭਾਰਤ ਦਾ ਤਗਮਾ ਖ਼ਾਤਾ ਖੋਲ੍ਹ ਦਿੱਤਾ ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬੰਗ ‘ਚ ਏਸ਼ੀਆਈ ਖੇਡਾਂ ‘ਚ ਐਤਵਾਰ ਨੂੰ ਮੁਕਾਬਲੇ ਸ਼ੁਰੂ ਹੋਏ ਜਿਸ ਵਿੱਚ ਅਪੂਰਵੀ ਅਤੇ ਰਵੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਵਰਗ ਦੇ ਫ਼ਾਈਨਲ ‘ਚ ਤੀਸਰੇ ਸਥਾਨ ‘ਤੇ ਰਹਿੰਦੇ ਹੋਏ ਤਗਮਾ ਜਿੱਤਿਆ ਭਾਰਤੀ ਜੋੜੀ ਨੇ ਕੁੱਲ 429.9 ਅੰਕਾਂ ਨਾਲ ਕਾਂਸੀ ਤਗਮਾ ਜਿੱਤਿਆ।

ਜੋ ਏਸ਼ੀਆਡ 2018 ‘ਚ ਭਾਰਤ ਦਾ ਕਿਸੇ ਵੀ ਈਵੇਂਟ ‘ਚ ਪਹਿਲਾ ਤਗਮਾ ਸੀ ਇਸ ਈਵੇਂਟ ‘ਚ ਚੀਨੀ ਤਾਈਪੇ ਦੀਜ ਯਿਗਸ਼ਿਨ ਅਤੇ ਸ਼ਾਓਚੁਆਨ ਦੀ ਜੋੜੀ ਨੇ ਖੇਡਾਂ ਦਾ ਰਿਕਾਰਡ ਬਣਾਉਂਦਿਆਂ 494.1 ਅੰਕਾਂ ਨਾ ਸੋਨ ਤਗਮਾ ਜਦੋਂਕਿ ਝਾਓ ਅਤੇ ਯਾਂਗ ਦੀ ਚੀਨੀ ਜੋੜੀ ਨੇ 492.5 ਅੰਕਾਂ ਨਾਲ ਚਾਂਦੀ ਤਗਮਾ ਜਿੱਤਿਆ। ਹਾਲਾਂਕਿ ਅਪੂਰਵੀ ਅਤੇ ਰਵੀ ਦੀ ਜੋੜੀ ਨੇ ਫਾਈਨਲ ‘ਚ ਕਾਫ਼ੀ ਸਮਾਂ ਦੂਸਰਾ ਸਥਾਨ ਬਣਾਈ ਰੱਖਿਆ ਪਰ 34 ਸ਼ਾਟਾਂ ਤੋਂ ਬਾਅਦ ਉਹ ਤੀਸਰੇ ਸਥਾਨ ‘ਤੇ ਖ਼ਿਸਕ ਗਏ 38 ਸ਼ਾਟਾਂ ਤੋਂ ਬਾਅਦ ਭਾਰਤੀ ਜੋੜੀ 390.2 ਦੇ ਸਕੋਰ ‘ਤੇ ਚੀਨ ਨਾਲ ਸਾਂਝੇ ਤੌਰ ‘ਤੇ ਦੂਸਰੇ ਸਥਾਨ ‘ਤੇ ਪਹੁੰਚੀ ਪਰ ਅੰਤ ‘ਚ ਚੀਨ ਨੇ ਭਾਰਤ ਨੂੰ ਤੀਸਰੇ ਸਥਾਨ ‘ਤੇ ਪਛਾੜ ਦਿੱਤਾ।

ਇਹ ਵੀ ਪੜ੍ਹੋ : ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਵਿਭਾਗਾਂ ’ਚ ਸਥਾਪਿਤ ਕੀਤੇ ਫਲੱਡ ਕੰਟਰੋਲ ਰੂਮ

ਨਿਸ਼ਾਨੇਬਾਜ਼ੀ ਟੂਰਨਾਮੈਂਟ ‘ਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜਿੱਤਣ ਵਾਲੀ ਭਾਰਤੀ ਜੋੜੀ ਅਪੂਰਵੀ ਨੇ ਦੇਸ਼ ਲਈ ਤਗਮਾ ਜਿੱਤਣ ‘ਤੇ ਖੁਸ਼ੀ ਪ੍ਰਗਟ ਕੀਤੀ। ਅਪੂਰਵੀ ਨੇ ਕਿਹਾ ਕਿ ਵਿਸ਼ਵ ਕੱਪ ‘ਚ ਚੌਥਾ ਸਥਾਨ ਹਾਸਲ ਕਰਨਾ ਸਾਡਾ ਹੁਣ ਤੱਕ ਸਭ ਤੋਂ ਬਿਹਤਰ ਪ੍ਰਦਰਸ਼ਨ ਸੀ, ਜਿਸ ਤੋਂ ਬਾਅਦ ਅਸੀਂ ਆਪਣੀ ਖੇਡ ‘ਚ ਸੁਧਾਰ ਕੀਤਾ ਹੈ ਏਸ਼ੀਆਈ ਖੇਡਾਂ ‘ਚ ਇਹ ਮੇਰਾ ਪਹਿਲਾ ਤਗਮਾ ਹੋਣ ਤੋਂ ਇਲਾਵਾ ਭਾਰਤ ਲਈ ਵੀ ਪਹਿਲਾ ਤਗਮਾ ਹੈ ਮੈਂ ਬਹੁਤ ਖੁਸ਼ ਹਾਂ ਪਰ ਮੇਰਾ ਧਿਆਨ ਕੱਲ੍ਹ ਹੋਣ ਵਾਲੀ 10 ਮੀਟਰ ਏਅਰ ਰਾਈਫਲ ਸਿੰਗਲ ਈਵੇਂਟ ‘ਤੇ ਹੈ ਤਗਮਾ ਹਾਸਲ ਕਰਨ ਤੋਂ ਬਾਅਦ ਰਵੀ ਨੇ ਕਿਹਾ ਕਿ ਇਹ ਕਾਂਸੀ ਤਗਮਾ ਸਿਰਫ਼ ਅਪੂਰਵੀ ਕਾਰਨ ਹੀ ਦੇਸ਼ ਦੀ ਝੋਲੀ ‘ਚ ਆ ਸਕਿਆ ਹੈ ਹਾਲਾਂਕਿ ਸਾਨੂੰ ਇਕੱਠਿਆਂ ਅਭਿਆਸ ਕਰਨ ਦਾ ਜ਼ਿਆਦਾ ਸਮਾਂ ਨਹੀਂ ਮਿਲ ਸਕਿਆ।

ਮਨੁ-ਅਭਿਸ਼ੇਕ ਖੁੰਝੇ | Asian Games

ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਅਤੇ ਭਾਰਤੀ ਤਗਮਾ ਉਮੀਦਵਾਰ ਮਨੁ ਭਾਕਰ ਅਤੇ ਅਭਿਸ਼ੇਕ ਵਰਮਾ ਦੀ ਖ਼ਰਾਬ ਸ਼ੁਰੂਆਤ ਰਹੀ ਅਤੇ ਉਹਨਾਂ ਦੀ ਜੋੜੀ 10ਮੀ ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੇਂਟ ਦੇ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ 16 ਸਾਲ ਦੀ ਮਨੁ ਅਤੇ ਅਭਿਸ਼ੇਕ ਨੇ ਕੁੱਲ 759 ਦਾ ਸਕੋਰ ਕੀਤਾ ਮਨੁ ਨੇ 94, 93, 97, 94 ਦੇ ਸਕੋਰ ਕੀਤੇ ਅਤੇ 378 ਅੰਕ ਲਏ ਜਦੋਂਕਿ 29 ਸਾਲਾ ਅਭਿਸ਼ੇਕ ਨੇ 95, 94, 95, 97 ਦੇ ਸਕੋਰ ਕੀਤੇ ਅਤੇ ਕੁਆਲੀਫਿਕੇਸ਼ਨ ‘ਚ ਛੇਵੇਂ ਸਥਾਨ ‘ਤੇ ਰਹਿ ਕੇ ਕੁਆਲੀਫਾਈ ਕਰਨ ਤੋਂ ਖੁੰਝੇ ਜਦੋਂਕਿ ਅੱਵਲ ਪੰਜ ਜੋੜੀਆਂ ਨੇ ਫਾਈਨਲ ‘ਚ ਕੁਆਲੀਫਾਈ ਕੀਤਾ ਜਦੋਂਕਿ ਚੀਨ ਨੇ ਕੁਆਲੀਫਿਕੇਸ਼ਨ ‘ਚ ਹੀ ਏਸ਼ੀਆਡ ਦਾ ਰਿਕਾਰਡ ਸਕੋਰ 769 ਬਣਾ ਕੇ ਗਰੁੱਪ ਟਾਪ ਕੀਤਾ। (Asian Games)

ਪਿਸਟਲ ਕੋਚ ਜਸਪਾਲ ਰਾਣਾ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੇਂਟ ਦੇ ਫ਼ਾਈਨ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ ਮਨੁ ਭਾਕਰ ਅਤੇ ਅਭਿਸ਼ੇਕ ਵਰਮਾ ਦੀ ਜੋੜੀ ਦੇ ਪ੍ਰਦਰਸ਼ਨ ‘ਤੇ ਕਿਹਾ ਕਿ ਮਨੁ ਨੇ ਆਪਣੀ ਸਮਰੱਥਾ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਉਸਨੂੰ ਆਪਣੀਆਂ ਭਾਵਨਾਵਾਂ ‘ਤੇ ਕਾਬੂ ਕਰਨਾ ਸਿੱਖਣਾ ਹੋਵੇਗਾ ਵੱਡੇ ਮੁਕਾਬਲਿਆਂ ‘ਚ ਬਿਹਤਰ ਪ੍ਰਦਰਸ਼ਨ ਕਰਨ ਦੇ ਦਬਾਅ ਤੋਂ ਕਿਵੇਂ ਨਿਪਟਿਆ ਜਾਵੇ ਇਹ ਅਭਿਸ਼ੇਕ ਨੂੰ ਵੀ ਸਿੱਖਣਾ ਹੋਵੇਗਾ ਉਹ ਦੋਵੇਂ ਇਸ ਤੋਂ ਸਿੱਖਣਗੇ।

ਹਾੱਕੀ ਚ ਭਾਰਤ ਨੇ ਇੰਡੋਨੇਸ਼ੀਆ ਮਧੋਲਿਆ | Asian Games

ਗੁਰਜੀਤ ਕੌਰ ਦੀ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾੱਕੀ ਟੀਮ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਹਾੱਕੀ ਟੂਰਨਾਮੈਂਟ ‘ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮੇਜ਼ਬਾਨ ਇੰਡੋਨੇਸ਼ੀਆ ਨੂੰ ਪੂਲ ਬੀ ‘ਚ 8-0 ਨਾਲ ਮਧੋਲ ਦਿੱਤਾ ਭਾਰਤ ਨੇ 1982 ਦੀਆਂ ਦਿੱਲੀ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਅਤੇ 1998 ਦੀਆਂ ਬੈਂਕਾਕ ਏਸ਼ੀਆਈ ਖੇਡਾਂ ‘ਚ ਚਾਂਦੀ ਤਗਮਾ ਜਿੱਤਿਆ ਸੀ ਸੋਨ ਤਗਮਾ ਅਤੇ ਟੋਕੀਓ ਓਲੰਪਿਕ ਦੀ ਸਿੱਧੀ ਟਿਕਟ ਹਾਸਲ ਕਰਨ ਦੇ ਇਰਾਦੇ ਨਾਲ ਨਿੱਤਰੀ ਭਾਰਤੀ ਟੀਮ ਨੇ ਅੱਧੇ ਸਮੇਂ ਤੱਕ ਹੀ 6-0 ਦਾ ਵਾਧਾ ਬਣਾ ਲਿਆ ਭਾਰਤੀ ਟੀਮ ਨੇ ਦੂਸਰੇ ਅੱਧ ‘ਚ ਦੋ ਗੋਲ ਕੀਤੇ ਅਤੇ ਆਸਾਨ ਜਿੱਤ ਹਾਸਲ ਕੀਤੀ।

ਭਾਰਤ ਦੀ ਜਿੱਤ ‘ਚ ਉਦਿਤਾ ਨੇ ਛੇਵੇਂ ਮਿੰਟ ‘ਚ ਖ਼ਾਤਾ ਖੋਲ੍ਹਿਆ ਵੰਦਨਾ ਨੇ 13ਵੇਂ ਮਿੰਟ ‘ਚ ਸਕੋ+ 2-0 ਕਰ ਦਿੱਤਾ ਗੁਰਜੀਤ ਕੌਰ ਨੇ ਪੈਨਲਟੀ ਕਾਰਨਰ ‘ਤੇ ਭਾਰਤ ਦਾ ਤੀਸਰਾ ਗੋਲ ਕੀਤਾ ਲਾਲਰੇਮਸਿਆਮੀ ਨੇ ਪੰਜਵਾਂ ਅਤੇ ਵੰਦਨਾ ਨੇ ਭਾਰਤ ਦਾ ਛੇਵਾਂ ਗੋਲ ਕੀਤਾ ਨਵਨੀਤ ਕੌਰ ਨੇ ਸੱਤਵਾਂ ਅਤੇ ਗੁਰਜੀਤ ਨੇ ਅੱਠਵਾਂ ਗੋਲ ਕੀਤਾ ਦਿਨ ਦੇ ਹੋਰ ਮੈਚਾਂ ‘ਚ ਜਾਪਾਨ ਨੇ ਤਾਈਪੇ ਨੂੰ 11-0 ਨਾਲ, ਮਲੇਸੀਆ ਨੇ ਹਾਂਗਕਾਂਗ ਨੂੰ 8-0 ਨਾਲ ਅਤੇ ਕਜ਼ਾਖ਼ਿਸਤਾਨ ਨੇ ਥਾਈਲੈਂਡ ਨੂੰ 3-1 ਨਾਲ ਹਰਾਇਆ।

ਦਿਵਿਜ-ਕਰਮਨ ਮਿਕਸਡ ਡਬਲਜ਼ ਦੇ ਪ੍ਰੀ ਕੁਆਰਟ ‘ਚ | Asian Games

ਭਾਰਤ ਦੇ ਦਿਵਿਜ ਸ਼ਰਣ ਅਤੇ ਕਰਮਨ ਕੌਰ ਥਾਂਡੀ ਦੀ ਜੋੜੀ ਨੇ ਏਸ਼ੀਆਈ ਖੇਡਾਂ ਦੀ ਟੈਨਿਸ ਪ੍ਰਤੀਯੋਗਤਾ ‘ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮਿਕਸਡ ਡਬਲਜ਼ ਦੇ ਪ੍ਰੀ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਦਿਵਿਜ ਅਤੇ ਕਰਮਨ ਨੇ ਫਿਲੀਪੀਂਸ ਦੀ ਜੋੜੀ ਅਲਬਰਟੋ ਅਤੇ ਮਾਰੀਅਨ ਨੂੰ ਲਗਾਤਾਰ ਸੈੱਟਾਂ ‘ਚ 6-4, 6-4 ਨਾਲ ਹਰਾਇਆ ਭਾਰਤੀ ਜੋੜੀ ਨੇ ਇਹ ਮੁਕਾਬਲਾ 1 ਘੰਟੇ 21 ਮਿੰਟ ‘ਚ ਜਿੱਤਿਆ।

ਕਬੱਡੀ ਟੀਮਾਂ ਦੀ ਆਸ ਅਨੁਸਾਰ ਸ਼ੁਰੂਆਤ | Asian Games

ਪਿਛਲੀ ਚੈਂਪੀਅਨ ਭਾਰਤੀ ਕਬੱਡੀ ਟੀਮਾਂ ਨੇ ਆਪਣੇ ਖ਼ਿਤਾਬ ਬਚਾਓ ਮੁਹਿੰਮ ਦੀ ਐਤਵਾਰ ਨੂੰ ਆਸਾਂ ਅਨੁਸਾਰ ਚੰਗੀ ਸ਼ੁਰੂਆਤ ਕੀਤੀ ਸਾਲ 1990 ਤੋਂ ਲਗਾਤਾਰ ਸੱਤ ਸੋਨ ਤਗਮੇ ਜਿੱਤ ਚੁੱਕੀ ਭਾਰਤੀ ਪੁਰਸ਼ ਟੀਮ ਨੇ ਅੱਠਵੇਂ ਸੋਨੇ ਦੀ ਤਲਾਸ਼ ‘ਚ ਬੰਗਲਾਦੇਸ਼ ਨੂੰ ਗਰੁੱਪ ਏ ‘ਚ ਇੱਕਤਰਫ਼ਾ ਅੰਦਾਜ਼ ‘ਚ 50-21 ਨਾਲ ਹਰਾ ਦਿੱਤਾ ਮਹਿਲਾ ਕਬੱਡੀ ਦੀ ਏਸ਼ੀਆਈ ਖੇਡਾਂ ‘ਚ 2010 ‘ਚ ਸ਼ੁਰੂਆਤ ਹੋਈ ਸੀ ਅਤੇ ਭਾਰਤੀ ਮਹਿਲਾ ਟੀਮ ਨੇ ਖ਼ਿਤਾਬੀ ਹੈਟ੍ਰਿਕ ਬਣਾਉਣ ਦੀ ਦਿਸ਼ਾ ‘ਚ ਪਹਿਲਾ ਕਦਮ ਚੁੱਕਦਿਆਂ ਜਾਪਾਨ ਨੂੰ 43-12 ਦੇ ਵੱਡੇ ਫ਼ਰਕ ਨਾਲ ਮਧੋਲ ਦਿੱਤਾ। (Asian Games)

ਤੈਰਾਕੀ ‘ਚ ਸਾਜਨ-ਸ਼੍ਰੀਹਰਿ ਖੁੰਝੇ | Asian Games

ਭਾਰਤ ਦੇ ਸਾਜਨ ਪ੍ਰਕਾਸ਼ ਅਤੇ ਸ਼੍ਰੀਹਰਿ ਨਟਰਾਜ ਤੇਰਾਕੀ ਟੂਰਨਾਮੈਂਟ ‘ਚ ਕ੍ਰਮਵਾਰ ਪੁਰਸ਼ਾਂ ਦੀ 200 ਮੀਟਰ ਬਟਰਫਲਾਈ ਅਤੇ 100 ਮੀਟਰ ਬੈਕ ਸਟਰੋਕ ਈਵੇਂਟ ਦੇ ਫਾਈਨਲ ‘ਚ ਪਹੁੰਚੇ ਪਰ ਪੰਜਵੇਂ ਅਤੇ ਸੱਤਵੇਂ ਸਥਾਨ ‘ਤੇ ਰਹੇ ਪ੍ਰਕਾਸ਼ ਨੇ ਫਾਈਨਲ ‘ਚ 1 ਮਿੰਟ 57.57 ਸੈਕਿੰਡ ਦਾ ਸਮਾਂ ਲੈ ਕੇ 200 ਮੀਟਰ ਬਟਰਫਲਾਈ ਈਵੇਂਟ ‘ਚ ਪੰਜਵਾਂ ਸਥਾਨ ਹਾਸਲ ਕੀਤਾ ਉਹਨਾਂ ਕੁਆਲੀਫਿਕੇਸ਼ਨ ਦੇ 1 ਮਿੰਟ 58.12 ਸੈਕਿੰਡ ਦੇ ਆਪਣੇ ਸਮੇਂ ‘ਚ ਸੁਧਾਰ ਕੀਤਾ ਪਰ ਇਹ ਤਗਮੇ ਲਈ ਕਾਫ਼ੀ ਨਹੀਂ ਸੀ ਜਾਪਾਨ ਨੇ ਇਸ ਈਵੇਂਟ ‘ਚ ਸੋਨ ਅਤੇ ਚਾਂਦੀ ਜਦੋਂਕਿ ਚੀਨ ਨੇ ਕਾਂਸੀ ਤਗਮਾ ਜਿੱਤਿਆ ਨਟਰਾਜ ਨੇ ਕੁਆਲੀਫਾਈਂਗ ‘ਚ 55.86 ਦਾ ਸਮਾਂ ਲੈ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ ਪਰ ਫਾਈਨਲ ‘ਚ 56.19 ਦਾ ਸਮਾਂ ਕੱਢਿਆ ਇਸ ਈਵੇਂਟ ‘ਚ ਸੋਨਾ ਚੀਨ, ਚਾਂਦੀ ਜਾਪਾਨ ਅਤੇ ਕਾਂਸੀ ਤਗਮਾ ਕੋਰੀਆ ਨੇ ਜਿੱਤਿਆ।

ਮਹਿਲਾ ਹੈਂਡਬਾਲ ਟੀਮ ਬਾਹਰ | Asian Games

ਭਾਰਤੀ ਪੁਰਸ਼ ਟੀਮ ਦੀ ਤਰ੍ਹਾਂ ਮਹਿਲਾ ਹੈਂਡਮ ਨੇ ਵੀ ਨਿਰਾਸ਼ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਟੀਮ ਨੂੰ ਗਰੁੱਪ ਏ ‘ਚ ਲਗਾਤਾਰ ਤੀਸਰੀ ਹਾਰ ਦਾ ਸਾਹਮਣਾ ਕਰਨਾ ਪਿਆ ਮਹਿਲਾ ਟੀਮ ਨੂੰ ਕਜ਼ਾਖ਼ਿਸਤਾਨ ਨੇ 36-19, ਕੋਰੀਆ ਨੇ 45-18 ਅਤੇ ਅੱਜ ਚੀਨ ਨੇ 36-21 ਨਾਲ ਹਰਾਇਆ ਭਾਰਤ ਦਾ ਚੌਥਾ ਮੁਕਾਬਲਾ ਮੰਗਲਵਾਰ ਨੂੰ ਉੱਤਰੀ ਕੋਰੀਆ ਨਾਲ ਹੋਵੇਗਾ ਮਹਿਲਾ ਟੀਮ ਤੀਸਰੀ ਹਾਰ ਨਾਲ ਨਾੱਕਆਊਟ ਗੇੜ ‘ਚ ਜਾਣ ਦੇ ਮੁਕਾਬਲੇ ਤੋਂ ਬਾਹਰ ਹੋ ਗਈ ਹੈ ਪੁਰਸ਼ ਟੀਮ ਵੀ ਲਗਾਤਾਰ ਤਿੰਨ ਹਾਰ ਝੱਲ ਕੇ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਇਹਨਾਂ ਦੋਵਾਂ ਟੀਮਾਂ ਨੂੰ ਭਾਰਤੀ ਓਲੰਪਿਕ ਸੰਘ ਨੇ ਪਹਿਲਾਂ ਮਨਜ਼ੂਰੀ ਨਹੀਂ ਦਿੱਤੀ ਸੀ ਪਰ ਅਦਾਲਤ ‘ਚ ਜਾਣ ਤੋਂ ਬਾਅਦ ਇਹਨਾਂ ਨੂੰ ਖੇਡਾਂ ‘ਚ ਭਾਗ ਲੈਣ ਦੀ ਹਰੀ ਝੰਡੀ ਮਿਲੀ ਪਰ ਦੋਵਾਂ  ਹੀ ਟੀਮਾਂ ਨੇ ਨਿਰਾਸ਼ ਕੀਤਾ ਚੀਜਨ ਵਿਰੁੱਧ ਮੁਕਾਬਲੇ ‘ਚ ਮਨਿੰਦਰ ਕੌਰ ਨੇ ਸਭ ਤੋਂ ਜ਼ਿਆਦਾ 10 ਗੋਲ ਕੀਤੇ। (Asian Games)