ਰੁੱਖਾਂ ਨਾਲ ਸੁੱਖ (ਬਾਲ ਕਵਿਤਾ)

Trees

ਰੁੱਖਾਂ ਨਾਲ ਸੁੱਖ | Trees

ਜਨਮ ਦਿਨ ਜਦੋਂ ਵੀ ਮਨਾਓ ਬੱਚਿਓ,
ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।
ਰੁੱਖਾਂ ਨਾਲ ਮਿਲਦਾ ਹੈ ਸੁੱਖ ਬੱਚਿਓ,
ਰੁੱਖਾਂ ਨਾਲ ਲੱਗਦੀ ਨ੍ਹੀਂ ਧੁੱਪ ਬੱਚਿਓ।
ਵਾਤਾਵਰਨ ਆਪਣਾ ਬਚਾਓ ਬੱਚਿਓ,
ਜਨਮਦਿਨ ਜਦੋਂ ਵੀ ਮਨਾਓ ਬੱਚਿਓ,
ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।
ਪ੍ਰਦੂਸ਼ਣ ਹੈ ਸਾਰਾ ਸੋਖ ਲੈਂਦੇ ਰੁੱਖ ਨੇ,
ਆਕਸੀਜ਼ਨ ਵੀ ਪੂਰੀ ਕਰ ਦਿੰਦੇ ਰੁੱਖ ਨੇ।
ਸਾਰਿਆਂ ਨੂੰ ਇਹੀ ਸਮਝਾਓ ਬੱਚਿਓ,
ਜਨਮਦਿਨ ਜਦੋਂ ਵੀ ਮਨਾਓ ਬੱਚਿਓ,
ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।
ਜਨਾਲ ਵਾਲਾ ਆਖੇ ਜਸਪਾਲ ਬੱਚਿਓ,
ਹੈ ਇੱਕੋ-ਇੱਕ ਮੌਕਾ ਲਓ ਸੰਭਾਲ ਬੱਚਿਓ।
ਆਪੋ-ਆਪਣੇ ਭਵਿੱਖ ਨੂੰ ਬਚਾਓ ਬੱਚਿਓ,
ਜਨਮਦਿਨ ਜਦੋਂ ਵੀ ਮਨਾਓ ਬੱਚਿਓ,
ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।

ਜਸਪਾਲ ਜਨਾਲ,
ਜਨਾਲ (ਸੰਗਰੂਰ)।
ਮੋ. 86994-06500