ਹਨੁਮਾ ਵਿਹਾਰੀ ਬਣੇ ਭਾਰਤ ਦੇ 292ਵੇਂ ਟੈਸਟ ਖਿਡਾਰੀ

 to 
 


ਵਿਰਾਟ ਨੇ ਦਿੱਤੀ ਕੈਪ

ਲੰਦਨ, 7 ਸਤੰਬਰ। 
ਮੇਜ਼ਬਾਨ ਇੰਗਲੈਂਡ ਵਿਰੁੱਧ ਲੜੀ ਦੇ ਪੰਜਵੇਂ ਟੈਸਟ ਲਈ ਭਾਰਤੀ ਟੀਮ ‘ਚ ਨੌਜਵਾਨ ਹਨੁਮਾ ਵਿਹਾਰੀ ਨੂੰ ਸ਼ਾਮਲ ਕੀਤਾ ਗਿਆ ਹੈ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਉਹਨਾਂ ਨੂੰ ਟੈਸਟ ਕੈਪ ਦਿੱਤੀ ਉਹ ਟੈਸਟ ਮੈਚਾਂ ‘ਚ ਭਾਰਤ ਵੱਲੋਂ ਖੇਡਣ ਵਾਲੇ 292ਵੇਂ ਖਿਡਾਰੀ ਹਨ ਅਤੇ 18 ਸਾਲ ਬਾਅਦ ਆਂਧਰ ਪ੍ਰਦੇਸ਼ ਵੱਲੋਂ ਭਾਰਤੀ ਟੀਮ ‘ਚ ਸ਼ਾਮਲ ਹੋਣ ਵਾਲੇ ਪਹਿਲੇ ਕ੍ਰਿਕਟਰ ਹਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਚੋਣ ਕਮੇਟੀ ਦੇ ਮੁਖੀ ਐਮਐਸਕੇ ਪ੍ਰਸਾਦ ਸਾਲ 2000 ‘ ਟੈਸਟ ਕ੍ਰਿਕਟ ਖੇਡਣ ਵਾਲੇ ਆਂਧਰ ਦੇ ਆਖ਼ਰੀ ਖਿਡਾਰੀ ਸਨ

59 ਪ੍ਰਥਮ ਸ਼੍ਰੇਣੀ ਕ੍ਰਿਕਟ ਮੈਚਾਂ ‘ਚ 61.02 ਦੀ ਔਸਤ ਨਾਲ 4821 ਦੌੜਾਂ

ਹਨੁਮਾ ਸਾਲ 2012 ‘ਚ ਅੰਡਰ 19 ਕ੍ਰਿਕਟ ਵਿਸ਼ਵ ਕੱਪ ਚੈਂਪੀਅਨ ਭਾਰਤੀ ਟੀਮ ਦਾ ਹਿੱਸਾ ਰਹੇ ਹਨ 24 ਸਾਲ ਦੇ ਹਨੁਮਾ ਨੇ 59 ਪ੍ਰਥਮ ਸ਼੍ਰੇਣੀ ਕ੍ਰਿਕਟ ਮੈਚਾਂ ‘ਚ 61.02 ਦੀ ਔਸਤ ਨਾਲ 4821 ਦੌੜਾਂ ਬਣਾਈਆਂ ਹਨ ਜਿਸ ਵਿੱਚ 14 ਸੈਂਕੜੇ ਅਤੇ 22 ਅਰਧ ਸੈਂਕੜੇ ਸ਼ਾਮਲ ਹਨ ਉਹ ਹਾਲ ਹੀ ‘ਚ ਇੰਗਲੈਂਡ ਦੌਰੇ ‘ਤੇ ਇੰਡੀਆ ਏ ਟੀਮ ਦਾ ਹਿੱਸਾ ਰਹੇ ਸਨ ਅਤੇ ਉਹਨਾਂ ਇੰਗਲੈਂਡ ਏ ਵਿਰੁੱਧ ਇੱਕ ਰੋਜ਼ਾ ਲੜੀ ਦੇ 4 ਮੈਚਾਂ ‘ਚ 291 ਦੌੜਾਂ ਬਣਾਈਆਂ ਸਨ ਜਿਸ ਵਿੱਚ 1 ਸੈਂਕੜਾ ਸ਼ਾਮਲ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।