ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਪ੍ਰੇਮੀ ਹੰਸਰਾਜ...

    ਪ੍ਰੇਮੀ ਹੰਸਰਾਜ ਇੰਸਾਂ ਹੋਏ ਸਰੀਰਦਾਨੀਆਂ ’ਚ ਸ਼ਾਮਲ

    Welfare Work

    ਬਲਾਕ ਬਠੋਈ-ਡਕਾਲਾ ’ਚੋਂ ਹੋਇਆ 7ਵਾਂ ਸਰੀਰਦਾਨ

    • ਪ੍ਰੇਮੀ ਹੰਸਰਾਜ ਇੰਸਾਂ ਦੀ ਅਰਥੀ ਨੂੰ ਮੋਢਾ ਬੇਟੀ ਅਤੇ ਨੂੰਹਾਂ ਤੇ ਪੁੱਤਰਾਂ ਵੱਲੋਂ ਦਿੱਤਾ ਗਿਆ
    • ਪਿੰਡ ਦੁੱਧੜ ਦੇ ਸਰਪੰਚ ਨੇ ਅੰਤਿਮ ਯਾਤਰਾ ਵਾਲੀ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
    • ਪ੍ਰੇਮੀ ਹੰਸਰਾਜ ਇੰਸਾਂ ਅਮਰ ਰਹੇ-ਅਮਰ ਰਹੇ ਦੇ ਆਕਾਸ ਗੂੰਜਾਓ ਨਾਅਰਿਆਂ ਨਾਲ ਦਿੱਤੀ ਗਈ ਅੰਤਿਮ ਵਿਦਾਈ

    (ਨਰਿੰਦਰ ਸਿੰਘ ਬਠੋਈ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪ੍ਰੇਮੀ ਹੰਸਰਾਜ ਇੰਸਾਂ ਪੁੱਤਰ ਕੂਕਾ ਰਾਮ ਪਿੰਡ ਦੁੱਧੜ ਬਲਾਕ ਬਠੋਈ-ਡਕਾਲਾ ਵੀ ਸਰੀਰਦਾਨੀ ’ਚ ਸ਼ਾਮਲ ਹੋ ਗਏ ਹਨ। ਇਹ ਬਲਾਕ ਬਠੋਈ-ਡਕਾਲਾ ’ਚੋਂ 7ਵਾਂ ਸਰੀਰਦਾਨ ਹੈ। ਪ੍ਰੇਮੀ ਹੰਸਰਾਜ ਇੰਸਾਂ ਦੀ ਅਰਥੀ ਨੂੰ ਮੋਢਾ ਬੇਟੀ ਸਰਬਜੀਤ ਕੌਰ ਇੰਸਾਂ, ਨੂੰਹਾਂ ਆਸਾ ਇੰਸਾਂ, ਰਾਧਾ ਇੰਸਾਂ, ਪੁੱਤਰ ਓਮ ਪ੍ਰਕਾਸ਼ ਇੰਸਾਂ, ਮੋਹਨ ਲਾਲ ਇੰਸਾਂ, ਪੋਤੇ ਲਵਲੀ ਇੰਸਾਂ, ਪਿ੍ਰੰਸ ਇੰਸਾਂ ਵੱਲੋਂ ਦਿੱਤਾ ਗਿਆ। (Welfare Work)

    • ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਨਰਾਇਣ ਮੈਡੀਕਲ ਕਾਲਜ ਕਾਨਪੁਰ ਯੂ. ਪੀ ਲਿਜਾਇਆ ਗਿਆ

    ਪ੍ਰੇਮੀ ਹੰਸਰਾਾਜ ਇੰਸਾਂ ਦੀ ਅੰਤਿਮ ਯਾਤਰਾ ਵਾਲੀ ਵੈਨ ਨੂੰ ਪਿੰਡ ਦੁੱਧੜ ਦੇ ਸਰਪੰਚ ਜਸਵਿੰਦਰ ਸਿੰਘ, ਨੰਬਰਦਾਰ ਜਸਪਾਲ ਸਿੰਘ ਵੱਲੋਂ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ। ਇਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਨਰਾਇਣ ਮੈਡੀਕਲ ਕਾਲਜ ਕਾਨਪੁਰ ਯੂ. ਪੀ . ਲਿਜਾਇਆ ਗਿਆ, ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚੇ ਉਨ੍ਹਾਂ ਸਰੀਰ ਰਾਹੀਂ ਨਵੀਆਂ ਖੋਜਾਂ ਪ੍ਰਾਪਤ ਕਰਨਗੇ ਅਤੇ ਦੇਸ਼ ਦੀ ਤਰੱਕੀ ’ਚ ਹਿੱਸਾ ਪਾਉਣਗੇ। ਇਸ ਮੌਕੇ ਪ੍ਰੇਮੀ ਹੰਸਰਾਜ ਇੰਸਾਂ ਅਮਰ ਰਹੇ – ਅਮਰ ਰਹੇ ਦੇ ਆਕਾਸ ਗੂੂੰਜਾਓ ਨਾਅਰਿਆਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। (Welfare Work)

    ਇਸ ਮੌਕੇ ਸੰਬੋਧਨ ਬਲਕਾ ਬਠੋਈ ਡਕਾਲਾ ਦੇ ਜਿੰਮੇਵਾਰ 15 ਮੈਂਬਰ ਹਰਜਿੰਦਰ ਇੰਸਾਂ ਅਤੇ ਪਹਿਰਾ ਸੰਮਤੀ ਦੇ ਸੇਵਾਦਾਰ ਕਰਮਜੀਤ ਇੰਸਾਂ ਪਸਿਆਣਾ ਨੇ ਕਿਹਾ ਕਿ ਪ੍ਰੇਮੀ ਹੰਸਰਾਜ ਇੰਸਾਂ ਜੀ ਡੇਰਾ ਸੱਚਾ ਸੌਦਾ ਦੇ ਗੇਟ ਨੰਬਰ 7, 9 ਅਤੇ 10 ਦੇ ਪੈਰਾ ਸੰਮਤੀ ਦੇ ਪੱਕੇ ਸੇਵਾਦਾਰ ਸਨ ਅਤੇ ਪਿਛਲੇ ਮਹੀਨੇ ਹੀ ਉਹ ਆਪਣੀ ਸੇਵਾ ਲਗਾ ਕੇ ਆਏ ਸਨ। ਉਹ ਡੇਰਾ ਸੱਚਾ ਸੌਦਾ ਦੇ ਪੱਕੇ ਵਿਸ਼ਵਾਸੀ ਸੇਵਾਦਾਰ ਸਨ ਅਤੇ ਉਨ੍ਹਾਂ ਨੂੰ ਜਦੋਂ ਵੀ ਡੇਰਾ ਸੱਚਾ ਸੌਦਾ ਤੋਂ ਕੋਈ ਸੇਵਾ ਦਾ ਸੁਨੇਹਾ ਮਿਲਦਾ ਤਾਂ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਸਨ। ਉਨ੍ਹਾਂ ਦੇ ਸਤਿਗੁਰੂ ’ਤੇ ਪੂਰਨ ਵਿਸ਼ਵਾਸ ਨੂੰ ਦੇਖਦਿਆ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾਂਦੇ ਮਾਨਵਤਾ ਭਲਾਈ ਕਾਰਜਾ ’ਚ ਵੱਧ ਚੜ੍ਹ ਕੇ ਯੋਗਦਾਨ ਪਾਉਦਾ ਰਹਿੰਦਾ ਹੈ।

    ਇਸ ਮੌਕੇ ਪ੍ਰੇਮੀ ਹੰਸਰਾਜ ਇੰਸਾਂ ਦੇ ਭਰਾ ਸੀਤਾ ਰਾਮ, ਪ੍ਰੇਮ ਚੰਦ, ਅਮਰ ਚੰਦ, ਵੇਦ ਪ੍ਰਕਾਸ, ਰਜਿੰਦਰ ਸਿੰਘ, ਸਕੇ ਸਬੰਧੀ, ਰਿਸ਼ਤੇਦਾਰ, 85 ਮੈਂਬਰ ਸੁਰਿੰਦਰ ਬੀਬੀਪੁਰ ਬਲਾਕ , ਬਲਜਿੰਦਰ ਇੰਸਾਂ, 15 ਮੈਂਬਰ ਜਗਰੂਪ ਇੰਸਾਂ, ਨਛੱਤਰ ਇੰਸਾਂ, ਨੰਦ ਝੰਡੀ, ਪਹਿਰਾ ਸੰਮਤੀ ਦੇ ਸੇਵਾਦਾਰ ਮੱਘਰ ਇੰਸਾਂ ਚੂਹੜਪੁਰ, ਅਮਰਜੀਤ ਇੰਸਾਂ, ਯੋਗਿੰਦਰ ਇੰਸਾਂ, ਕਰਮ ਇੰਸਾਂ, ਅੰਗਰੇਜ ਇੰਸਾਂ, ਪ੍ਰਗਟ ਇੰਸਾਂ, ਸੁਖਦੇਵ ਇੰਸਾਂ, ਗ੍ਰੀਨ ਐਸ ਦੇ ਸੇਵਾਦਾਰ ਹਰਪ੍ਰੀਤ ਸਿੰਘ, ਬਲਾਕ ਬਠੋਈ-ਡਕਾਲਾ, ਨਵਾਗਾਓ, ਧਬਲਾਨ ਆਦਿ ਬਲਾਕਾਂ ਦੇ ਸਮੂਹ ਜਿੰਮੇਵਾਰ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਮੌਜੂਦ ਸੀ।

    ਪਿੰਡ ਦੁੱਧੜ ਦੀ ਪੰਚਾਇਤ ਸਮੇਤ ਪਿੰਡ ਵਾਸੀਆਂ ਨੇ ਕੀਤੀ ਪ੍ਰੇਮੀ ਹੰਸਰਾਜ ਇੰਸਾਂ ਵੱਲੋਂ ਸਰੀਰਦਾਨ ਕਰਨ ਦੀ ਪ੍ਰਸੰਸਾ (Welfare Work)

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਤਹਿਤ ਪ੍ਰੇਮੀ ਹੰਸਰਾਜ ਇੰਸਾਂ ਵੱਲੋਂ ਕੀਤੇ ਗਏ ਸਰੀਰਦਾਨ ਦੀ ਪਿੰਡ ਦੁੱਧੜ ਦੇ ਸਰਪੰਚ ਜਸਵਿੰਦਰ ਸਿੰਘ, ਨੰਬਰਦਾਰ ਜਸਪਾਲ ਸਿੰਘ ਸਮੇਤ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਖੂਬ ਪ੍ਰਸੰਸਾ ਕੀਤੀ ਗਈ ਅਤੇ ਕਿਹਾ ਗਿਆ ਕਿ ਧੰਨ ਹਨ ਪ੍ਰੇਮੀ ਜੋ ਆਪਣੇ ਸਤਿਗੁਰ ਦੇ ਬਚਨਾਂ ’ਤੇ ਫੁੱਲ ਚੜਾਉਦੇ ਹੋਏ ਅਜਿਹੇ ਕਾਰਜ ਕਰਨ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉੱਝ ਵੀ ਤਾਂ ਇਨਸਾਨ ਦੇ ਸਰੀਰ ਨੇ ਮਿੱਟੀ ਬਣ ਜਾਣਾ ਹੁੰਦਾ ਹੈ ਤੇ ਕੋਈ ਕੰਮ ਨਹੀਂ ਆਉਦਾ।

    ਪ੍ਰੇਮੀ ਹੰਸਰਾਜ ਇੰਸਾਂ ਦੀ ਮ੍ਰਿਤਕ ਦੇਹ ਦੀ ਅੰਤਿਮ ਯਾਤਰਾ ਵਾਲੀ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਹੋੲ ਸਰਪੰਚ ਜਸਵਿੰਦਰ ਸਿੰਘ ਤੇ ਜਿੰਮੇਵਾਰ।

    ਪਰ ਜਦੋਂ ਕੋਈ ਇਨਸਾਨ ਆਪਣਾ ਸਰੀਰਦਾਨ ਕਰਨ ਦਾ ਉਪਰਾਲਾ ਕਰਦਾ ਹੈ ਤਾਂ ਉਸ ਸਰੀਰ ’ਤੇ ਸਾਡੇ ਦੇਸ਼ ਦੇ ਬੱਚੇ ਜੋ ਮੈਡੀਕਲ ਦੀ ਪੜਾਈ ਕਰਦੇ ਹਨ ਅਨੇਕਾਂ ਖੋਜਾਂ ਕਰਦੇ ਹਨ। ਜੋ ਅੱਗੇ ਜਾ ਕੇ ਸਮਾਜ ਦੇ ਬਹੁਤ ਕੰਮ ਆਉਦੀਆਂ ਹਨ। ਇਸ ਲਈ ਪ੍ਰੇਮੀ ਹੰਸਰਾਜ ਇੰਸਾਂ ਦੁਬਾਰਾ ਕੀਤੇ ਉੱਦਮ ਦੀ ਜਿੰਨੀ ਪ੍ਰਸੰਸਾ ਕੀਤਾ ਜਾਵੇ ਘੱਟ ਹਨ। ਧੰਨ ਹਨ ਇਨ੍ਹਾਂ ਪੂਜਨੀਕ ਗੁਰੂ ਜੀ ਜੋ ਅਜਿਹੇ ਮਾਨਵਤਾ ਭਲਾਈ ਕਾਰਜਾਂ ਲਈ ਆਪਣੇ ਸਰਧਾਲੂਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here