ਇੱਕ ਹੀ ਪਰਿਵਾਰ ਦੇ 11 ਜੀਅ ਫਾਹੇ ਨਾਲ ਟੰਗੇ ਮਿਲੇ

Hanged, Family, Members

ਮ੍ਰਿਤਕਾਂ ਵਿੱਚ 11 ਔਰਤਾਂ ਸ਼ਾਮਲ

ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਬੁਰਾੜੀ ਤੋਂ ਬਹੁਤ ਹੀ ਦਰਦਨਾਕ ਖ਼ਬਰ ਹੈ। ਇੱਥੇ ਪੁਲਿਸ ਨੂੰ ਇੱਕ ਹੀ ਘਰ ‘ਚੋਂ 11 ਜਣਿਆਂ ਦੀਆਂ ਲਾਸ਼ਾਂ ਮਿਲੀਆਂ ਹਨ। (hanged 11 family members) ਖ਼ਬਰ ਦੇ ਫੈਲਦਿਆਂ ਹੀ ਪੁਰੇ ਇਲਾਕੇ ‘ਚ ਹਾਏ-ਤੌਬਾ ਮੱਚ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਮ੍ਰਿਤਕਾਂ ‘ਚ ਸੱਤ ਔਰਤਾਂ ਤੇ ਚਾਰ ਪੁਰਸ਼ ਸ਼ਾਮਲ ਹਨ। ਸਵੇਰੇ ਕਰੀਬ ਸਾਢੇ ਸੱਤ ਵਜ਼ੇ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਘਰ ‘ਚ 11 ਜਣਿਆਂ ਦੀਆਂ ਲਾਸ਼ਾਂ ਹਨ। ਪੁਲਿਸ ਮੁਤਾਬਿਕ ਸ਼ੁਰੂਆਤ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸਾਰਿਆਂ ਨੇ ਆਤਮ ਹੱਤਿਆ ਕੀਤੀ ਹੈ।

ਮ੍ਰਿਤਕਾਂ ‘ਚ ਕੁਝ ਜਣਿਆਂ ਦੀਆਂ ਅੱਖਾਂ ‘ਤੇ ਕਾਲੀ ਪੱਟੀ ਬੰਨ੍ਹੀ ਹੋਈ ਮਿਲੀ ਹੈ।ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਜਾਣਕਾਰੀ ਸਾਹਮਣੇ ਆਵੇਗੀ। ਹਾਲਾਂਕਿ ਪੁਲਿਸ ਨੇ ਮਾਮਲੇ ‘ਚ ਸਾਰੇ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੇ ਗੁਆਂਢ ‘ਚ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ‘ਚ ਜ਼ਿਆਦਾ ਜਾਣਕਾਰੀ ਦੀ ਲੋੜ ਹੈ। (New Delhi News)

LEAVE A REPLY

Please enter your comment!
Please enter your name here