ਹੈਂਡਬਾਲ : ਰੋਪੜ ਨੂੰ ਹਰਾ ਕੇ ਫਰੀਦਕੋਟ ਦੀਆਂ ਕੁੜੀਆਂ ਪੁੱਜੀਆਂ ਫਾਈਨਲ ‘ਚ

Handball, Faridkot, Girls, Final , Ropar

ਸੰਗਰੂਰ ਤੇ ਮੁਹਾਲੀ ਵਿਚਕਾਰ ਸੈਮੀਫਾਈਨਲ ਹੋਵੇਗਾ ਅੱਜ | Handball

ਬਠਿੰਡਾ (ਸੱਚ ਕਹੂੰ ਨਿਊਜ਼)। 65ਵੀਆਂ ਪੰਜਾਬ ਰਾਜ ਸਕੂਲ਼ ਹੈਂਡਬਾਲ ਖੇਡਾਂ (14 ਸਾਲ ਲੜਕੇ/ਲੜਕੀਆਂ) ਤਹਿਤ ਅੱਜ ਦੂਜੇ ਦਿਨ ਲੜਕੀਆਂ ਦੀਆਂ ਟੀਮਾਂ ਦੇ ਕੁਆਟਰ ਫਾਈਨਲ ਮੈਚਾਂ ਤੋਂ ਇਲਾਵਾ ਇੱਕ ਸੈਮੀਫਾਈਨਲ ਮੈਚ ਖੇਡਿਆ ਗਿਆ। ਰੋਪੜ ਤੇ ਫਰੀਦਕੋਟ ਵਿਚਕਾਰ ਹੋਏ ਸੈਮੀਫਾਈਨਲ ਮੈਚ ‘ਚੋਂ ਫਰੀਦਕੋਟ ਦੀ ਟੀਮ ਜਿੱਤਕੇ ਫਾਈਨਲ ‘ਚ ਪੁੱਜ ਗਈ। ਕੱਲ੍ਹ ਨੂੰ ਸੰਗਰੂਰ ਤੇ ਮੁਹਾਲੀ ਵਿਚਕਾਰ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ।

ਪ੍ਰੈਸ ਕਮੇਟੀ ਦੇ ਮੈਂਬਰ ਗੁਰਿੰਦਰ ਬਰਾੜ ਅਤੇ ਬਲਵਿੰਦਰ ਬਾਘਾ ਨੇ ਦੱਸਿਆ ਕਿ ਅੱਜ ਹੋਏ ਕੁਆਟਰ ਫਾਈਨਲ ਮੈਚਾਂ ‘ਚ ਰੋਪੜ ਨੇ ਲੁਧਿਆਣਾ ਨੂੰ 5-3 ਨਾਲ, ਸੰਗਰੂਰ ਨੇ ਪਟਿਆਲਾ ਨੂੰ 12-5 ਨਾਲ, ਫਰੀਦਕੋਟ ਨੇ ਤਰਨਤਾਰਨ ਨੂੰ 7-2 ਨਾਲ ਅਤੇ ਮੁਹਾਲੀ ਨੇ ਬਠਿੰਡਾ ਨੂੰ 9-8 ਨਾਲ ਹਰਾਇਆ। ਕੁਆਟਰ ਫਾਈਨਲ ਮੈਚ ਜਿੱਤਕੇ ਸੈਮੀਫਾਈਨਲ ‘ਚ ਪੁੱਜੇ ਰੋਪੜ ਤੇ ਫਰੀਦਕੋਟ ਦੀਆਂ ਟੀਮਾਂ ‘ਚੋਂ ਫਰੀਦਕੋਟ ਦੀ ਟੀਮ ਰੋਪੜ ਨੂੰ 8-5 ਨਾਲ ਹਰਾ ਕੇ ਫਾਈਨਲ ‘ਚ ਪੁੱਜ ਗਈ। ਫਰੀਦਕੋਟ ਦਾ ਫਾਈਨਲ ਮੁਕਾਬਲਾ ਕੱਲ੍ਹ ਨੂੰ ਸੰਗਰੂਰ ਅਤੇ ਮੁਹਾਲੀ ਦੇ ਮੈਚ ‘ਚੋਂ ਜੇਤੂ ਰਹੀ ਟੀਮ ਨਾਲ ਹੋਵੇਗਾ।

LEAVE A REPLY

Please enter your comment!
Please enter your name here