Punjab Holiday: ਪੰਜਾਬ ਦੇ ਇਸ ਜ਼ਿਲ੍ਹੇ ’ਚ 12 ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ

Holiday

Punjab Holiday: ਜਲੰਧਰ। ਪੰਜਾਬ ਭਰ ਵਿੱਚ 15 ਤੋਂ ਲੈ ਕੇ 17 ਨਵੰਬਰ ਤੱਕ ਛੁੱਟੀ ਰਹਿਣ ਵਾਲੀ ਹੈ। ਇਸ ਦੌਰਾਨ 12 ਨਵੰਬਰ ਨੂੰ ਵੀ ਅੱਧੇ ਦਿਨ ਦੀ ਛੁੱਟੀ ਸਿਰਫ਼ ਇੱਕ ਜ਼ਿਲ੍ਹੇ ਵਿੱਚ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਜਲੰਧਰ ਜ਼ਿਲ੍ਹੇ ’ਚ 12 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡੀ.ਸੀ. ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 12 ਨਵੰਬਰ ਨੂੰ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ ਦੇ ਮੱਦੇਨਜ਼ਰ ਜਲੰਧਰ ਨਗਰ ਨਿਗਮ ਦੀ ਹੱਦ ਅੰਦਰ ਆਉਂਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ, ਕਾਲਜਾਂ ‘ਚ 12 ਨਵੰਬਰ ਨੂੰ ਬਾਅਦ ਦੁਪਹਿਰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

Read Aoso : ਵੱਡੀ ਖਬਰ, ਰੇਲਵੇ ਸਟੇਸ਼ਨ ’ਤੇ ਧਮਾਕਾ, ਕਈ ਮੌਤਾਂ, ਅਣਗਿਣਤ ਜਖਮੀ

ਇਸ ਤੋਂ ਇਲਾਵਾ ਨਵੰਬਰ ਮਹੀਨੇ ਛੁੱਟੀਆਂ ਦੀ ਭਰਮਾਰ ਰਹੇਗੀ। ਇਸ ਮਹੀਨੇ ਵਿਚ ਕੁੱਲ 13 ਛੁੱਟੀਆਂ ਹੋਣਗੀਆਂ, ਜਿਸ ਵਿਚ ਐਤਵਾਰ ਦੀਆਂ 4 ਛੁੱਟੀਆਂ ਵੀ ਸ਼ਾਮਲ ਹਨ। ਇਸ ਦੌਰਾਨ ਪੰਜਾਬ ਵਿਚ 15, 16 ਅਤੇ 17 ਨਵੰਬਰ ਨੂੰ ਛੁੱਟੀਆਂ ਰਹਿਣਗੀਆਂ। ਛੁੱਟੀਆਂ ਦੀ ਸੂਚੀ ਅਨੁਸਾਰ 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ, ਜਿਸ ਦਿਨ ਛੁੱਟੀ ਹੋਵੇਗੀ। ਇਸ ਤੋਂ ਬਾਅਦ 16 ਨਵੰਬਰ (ਸ਼ਨੀਵਾਰ) ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ, ਜਿਸ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ 17 ਨਵੰਬਰ ਨੂੰ ਐਤਵਾਰ ਹੋ ਕਰਕੇ ਛੁੱਟੀ ਰਹੇਗੀ। Punjab Holiday

LEAVE A REPLY

Please enter your comment!
Please enter your name here