ਫਤਿਹਾਬਾਦ (ਵਿਨੋਦ ਸ਼ਰਮਾ)। ਹਰਿਆਣਾ ਦੇ ਫਤਿਹਾਬਾਦ ਸ਼ਹਿਰ ’ਚ ਐੱਚ3ਐੱਨ2 ਵਾਇਰਸ ਦੀ ਦਸਤਕ ਨੂੰ ਧਿਆਨ ’ਚ ਰੱਖਦੇ ਹੋਏ ਸਾਰੇ ਲੋਕਾਂ ਨੂੰ ਮਾਸਕ ਪਹਿਨਣ, ਨਿਯਮਿਤ ਰੂਪ ’ਚ ਹੱਥ ਧੋਣ ਅਤੇ ਭੀੜ-ਭਾੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ ਦੀ ਅਪੀਲ ਡਾਕਟਰਾਂ ਨੇ ਕੀਤੀ ਹੈ। ਫਤਿਹਾਬਾਦ ਦੇ ਭੂਨਾ ਬਲਾਕ ਦੇ ਪਿੰਡ ਸਿੰਥਲਾ ਦੇ ਇੱਕ 30 ਸਾਲਾ ਵਿਅਕਤੀ ਪਾਜ਼ਿਟਿਵ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਮਰੀਜ ਦੀ ਹਾਲਤ ਠੀਕਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- ਰੋਗੀਆਂ ਨੂੰ ਮਾਸਕ ਲਾਉਣਾ ਚਾਹੀਦਾ ਹੈ।
- ਨਿਯਮਿਤ ਰੂਪ ’ਚ ਹੱਥ ਧੋਣੇ ਚਾਹੀਦੇ ਹਨ।
- ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣਾ ਚਾਹੀਦਾ ਹੈ।
- ਸਧਾਰਨ ਭੋਜਨ ਕਰਨਾ ਚਾਹੀਦਾ ਹੈ, ਪੰਜ ਦਿਨਾਂ ਤੱਕ ਅਰਾਮ ਕਰਨਾ ਚਾਹੀਦਾ ਹੈ।
- ਘਰ ’ਚ ਹੋਰ ਲੋਕਾਂ ਦੇ ਸੰਪਰਕ ’ਚ ਆਉਣ ਤੋਂ ਬਚਣ ਚਾਹੀਦਾ ਹੈ।
- ਰੋਗੀਆਂ ਦੀ ਦੇਖਭਾਲ ਉਸੇ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ਜਿਵੇਂ ਕੋਵਿਡ 19 ਤੋਂ ਸੰਕ੍ਰਮਿਤ ਹੋਣ ’ਤੇ ਮਰੀਜਾਂ ਦੀ ਕੀਤੀ ਜਾਂਦੀ ਹੈ।
ਦੇਸ਼ ’ਚ ਐੱਚ3ਐੱਨ2 ਕਾਰਨ ਦੋ ਮਰੀਜਾਂ ਦੀ ਮੌਤ ਹੋ ਚੁੱਕੀ ਹੈ।
ਐੱਨ3ਐੱਚ2 ਵਾਇਰਸ ਇਸ ਸ਼ਹਿਰ ’ਚ ਵੀ ਦਾਖਲ ਹੋ ਚੁੱਕਾ ਹੈ ਅਤੇ ਲੋਕਾਂ ਦੇ ਘਰਾਂ ’ਚ ਬੁਖਾਰ, ਸਰਦੀ, ਖੰਘ ਦੇ ਲੱਛਣ ਵਾਲੇ ਰੋਗੀ ਮਿਲ ਰਹੇ ਹਨ।