ਇਮਾਨਦਾਰੀ ਨਾਲ ਸਹੀ ਰਸਤੇ ‘ਤੇ ਚੱਲਣ ਦਾ ਦਿੱਤਾ ਸੱਦਾ
ਨਵੀਂ ਦਿੱਲੀ: ਗੁਰੂ ਪੂਰਣਿਮਾ ਦਾ ਤਿਉਹਾਰ ਅੱਜ ਪੂਰੇ ਦੇਸ਼ ‘ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਦੇਸ਼ ਦੇ ਕਈ ਥਾਵਾਂ ‘ਤੇ ਗੁਰੂ ਪੂਜਨ ਕੀਤਾ ਗਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਦੇਸ਼ ਵਾਸੀਆਂ ਨੂੰ ਗੁਰੂ ਪੂਰਣਿਮਾ ਦੀ ਵਧਾਈ ਤੇ ਸ਼ੁੱਭਕਾਮਨਾਵਾਂ ਦਿੱਤੀਆਂ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੱਚਾ ਗੁਰੂ ਆਪਣੇ ਸ਼ਿਸ਼ਾਂ ਨੂੰ ਬਿਨਾ ਕਿਸੇ ਸਵਾਰਥ ਦੇ ਇਮਾਨਦਾਰੀ ਨਾਲ ਜੀਵਨ ਬਤੀਤ ਕਰਨ ਤੇ ਸਹੀ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਨੇ ਛੇ ਕਰੋੜ ਤੋਂ ਵੱਧ ਲੋਕਾਂ ਨੂੰ ਨਾਮ ਸ਼ਬਦ ਪ੍ਰਦਾਨ ਕੀਤਾ ਹੈ, ਜੋ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਨਸ਼ੇ ਤੇ ਸਮਾਜਿਕ ਬੁਰਾਈਆਂ ਛੱਡ ਕੇ ਸਮਾਜ ਕਲਿਆਣ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ
ਰਾਜਧਾਨੀ ਦਿੱਲੀ ਸਮੇਤ ਦੇਸ਼ ਭਰ ‘ਚ ਮੰਦਿਰਾਂ ‘ਚ ਐਤਵਾਰ ਸਵੇਰ ਤੋਂ ਹੀ ਲੋਕਾਂ ਨੇ ਪੂਜਾ-ਅਰਾਧਨਾ ਕੀਤੀ ਪਵਿੱਤਰ ਨਦੀਆਂ ‘ਚ ਲੋਕਾਂ ਨੇ ਇਸ਼ਨਾਨ ਕੀਤਾ ਥਾਂ-ਥਾਂ ਭੰਡਾਰੇ ਲਾਏ ਗਏ ਗੁਰੂ ਪੂਰਣਿਮਾ ਦਾ ਪਵਿੱਤਰ ਤਿਉਹਾਰ ਆਪਣੇ ਅਰਾਧਿਆ ਗੁਰੂ ਨੂੰ ਸ਼ਰਧਾ ਸਮਰਪਿਤ ਕਰਨ ਦਾ ਮਹਾਂ ਤਿਉਹਾਰ ਹੈ
ਹਾੜ੍ਹ ਦੇ ਸ਼ੁਕਲ ਪੱਖ ਦੀ ਪੂਰਣਿਮਾ ਨੂੰ ਹੀ ਗੁਰੂ ਪੂਰਣਿਮਾ ਕਹਿੰਦੇ ਹਨ ਇਸ ਦਿਨ ਗੁਰੂ ਪੂਜਾ ਦਾ ਵਿਧਾਨ ਹੈ