Patiala News: ਗੁਰੂ ਰਾਮਦਾਸ ਗਊਸ਼ਾਲਾ ਸੋਸਾਇਟੀ ਤੇ ਗ੍ਰਾਮ ਪੰਚਾਇਤ ਬਠੋਈ ਖੁਰਦ ਨੇ ਲਾਇਆ ਖੂਨਦਾਨ ਕੈਂਪ

Patiala News
ਸਰਪੰਚ ਰਣਧੀਰ ਸਿੰਘ, ਗਊਸਾਲਾ ਦੇ ਪ੍ਰਧਾਨ ਸੁਰਿੰਦਰ ਸਿੰਘ ਤੇ ਹੋਰ ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ।

ਕੈਂਪ ਦੌਰਾਨ 45 ਯੂਨਿਟ ਖੂਨਦਾਨ ਹੋਇਆ | Patiala News

  • ਹਰ ਸਿਹਤਮੰਦ ਵਿਅਕਤੀ 3 ਮਹੀਨੇ ਬਾਅਦ ਕਰ ਸਕਦਾ ਹੈ ਖੂਨਦਾਨ-ਸਰਪੰਚ ਰਣਧੀਰ ਸਿੰਘ ਬਠੋਈ

ਪਟਿਆਲਾ (ਨਰਿੰਦਰ ਸਿੰਘ ਬਠੋਈ)। Patiala News: ਗੁਰੂ ਰਾਮਦਾਸ ਗਊਸ਼ਾਲਾ ਸੋਸਾਇਟੀ (ਰਜਿ.) ਤੇ ਸਮੂਹ ਗ੍ਰਾਮ ਪੰਚਾਇਤ ਬਠੋਈ ਖੁਰਦ ਵੱਲੋਂ ਪਿੰਡ ਬਠੋਈ ਖੁਰਦ ਦੀ ਗਊਸਾਲਾ ’ਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ 45 ਯੂਨਿਟ ਖੂਨਦਾਨ ਹੋਇਆ। ਇਸ ਕੈਂਪ ’ਚ ਲਾਈਫ ਲਾਈਨ ਬਲੱਡ ਬੈਂਕ ਪਟਿਆਲਾ ਦੀ ਟੀਮ ਵੱਲੋਂ ਡਾ. ਅਰਸਪ੍ਰੀਤ ਕੌਰ ਤੇ ਡਾ. ਸਾਗਰ ਦੀ ਅਗਵਾਈ ’ਚ 18 ਯੂਨਿਟ ਖੂਨਦਾਨ ਇੱਕਤਰ ਕੀਤਾ ਗਿਆ ਤੇ ਇਸ ਤੋਂ ਇਲਾਵਾ ਜੌਹਰੀ ਬਲੱਡ ਬੈਂਕ ਸਮਾਣਾ ਦੀ ਟੀਮ ਵੱਲੋਂ 27 ਯੂਨਿਟ ਖੂਨਦਾਨ ਇੱਕਤਰ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਰਛਪਾਲ ਸਿੰਘ ਜੌੜਾਮਾਜਰਾ, ਬਾਬਾ ਬਖਸੀਸ ਸਿੰਘ, ਅਸਵਨੀ ਕੁਮਾਰ (ਗੱਗੀ ਪੰਡਿਤ) ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਖੂਨਦਾਨ ਕੈਂਪ ਦਾ ਉਦਘਾਟਨ ਸਰਪੰਚ ਰਣਧੀਰ ਸਿੰਘ। Patiala News

ਇਹ ਖਬਰ ਵੀ ਪੜ੍ਹੋ : Body Donation: ਪਿੰਡ ਹੀਰਕੇ ਦੇ ਤੀਜੇ ਤੇ ਬਲਾਕ ਝੁਨੀਰ ਦੇ 22ਵੇਂ ਸਰੀਰਦਾਨੀ ਬਣੇ ਰਤਨ ਚੰਦ ਇੰਸਾਂ

ਗਊਸਾਲਾ ਦੇ ਪ੍ਰਧਾਨ ਸੁਰਿੰਦਰ ਸਿੰਘ, ਚੇਅਰਮੈਨ ਲਾਡੀ ਸਿੱਧੂ ਵੱਲੋਂ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਸਰਪੰਚ ਰਣਧੀਰ ਸਿੰਘ ਨੇ ਕਿਹਾ ਕਿ ਖੂਨ ਦਾਨ ਮਹਾਂਦਾਨ ਹੈ ਅਤੇ ਕਿਸੇ ਹੋਰ ਦੀ ਜ਼ਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਇਕ ਸੇਵਾ ਹੈ। ਉਨ੍ਹਾਂ ਦੱਸਿਆ ਕਿ ਇਕ ਸਿਹਤਮੰਦ ਵਿਅਕਤੀ 65 ਸਾਲ ਦੀ ਉਮਰ ਤੱਕ ਖੂਨਦਾਨ ਕਰ ਸਕਦਾ ਹੈ ਅਤੇ ਹਰ 3 ਮਹੀਨੇ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ ਅਤੇ ਇਹ ਦਾਨ ਕਈ ਬਿਮਾਰੀਆਂ ਤੋ ਬਚਾਉਂਦਾ ਹੈ। ਕੈਂਪ ਵਿੱਚ ਖੂਨ ਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਜਿੰਦਰਸਿੰਘ, ਗੁਰਜੀਤ ਸਿੰਘ ਖਰੋੜ, ਮਲਕੀਤ ਸਿੰਘ ਰਾਣੂੰ , ਬਲਕਾਰ ਸਿੰਘ, ਨਿਰਭੈ ਸਿੰਘ ਬਠੋਈ, ਸੁਖਚੈਨ ਸਿੰਘ ਬਠੋਈ, ਜੰਗੀਰ ਸਿੰਘ, ਪੰਚ ਵੀਰ ਸਿੰਘ, ਪੰਚ ਜਸਵੀਰ ਸਿੰਘ ਫੌਜੀ, ਪੰਚ ਗੁਲਜਾਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਸੇਵਕ ਸਿੰਘ, ਸੁਖਪ੍ਰੀਤ ਸਿੰਘ, ਬਿੱਟੂ ਰਾਣੂੁੰ ਤੋਂ ਇਲਾਵਾ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ। Patiala News