ਬਲਾਕ ਪੱਧਰੀ ਨਾਮਚਰਚਾ ’ਚ ਗਾਇਆ ਗੁਰੂ ਜੱਸ

ਬਲਾਕ ਪੱਧਰੀ ਨਾਮਚਰਚਾ ’ਚ ਗਾਇਆ ਗੁਰੂ ਜੱਸ

ਲੁਧਿਆਣਾ,(ਵਨਰਿੰਦਰ ਸਿੰਘ ਮਣਕੂ/ਰਘਬੀਰ ਸਿੰਘ)। ਬਲਾਕ ਲੁਧਿਆਣਾ ਦੀ ਬਲਾਕ ਪੱਧਰੀ ਨਾਮਚਰਚਾ ’ਚ ਸਾਧ-ਸੰਗਤ ਵੱਧ ਚੜ੍ਹ ਕੇ ਗੁਰੂ ਜੱਸ ਗਾਉਣ ਪਹੁੰਚੀ। ਨਾਮਚਰਚਾ ਦੌਰਾਨ ਕਵੀ ਰਾਜਾ ਨੇ ਪਰਮ ਪਿਤਾ ਜੀ ਦੁਆਰਾ ਲਿਖੇ ਹੋਏ ਗ੍ਰੰਥਾਂ ਚੋ ਸ਼ਬਦ ਬਾਣੀ ਕੀਤੀ, ਅਤੇ ਨਾਮਚਰਚਾ ਦੇ ਅਖੀਰ ਵਿੱਚ ਪੂਜਨੀਕ ਗੁਰੂ ਜੀ ਦੁਆਰਾ ਭੇਜੀ ਗਈ। ਪਵਿੱਤਰ ਚਿੱਠੀ ਸਾਧ-ਸੰਗਤ ਨੂੰ ਸੁਣਾਈ ਗਈ।

ਨਾਮਚਰਚਾ ਦੀ ਸਮਾਪਤੀ ਵੇਲੇ ਦੇਸ਼ ਦੀ ਸੁੱਖ ਸ਼ਾਂਤੀ ਲਈ ਸਾਧ-ਸੰਗਤ ਨੇ ਸਿਮਰਨ ਵੀ ਕੀਤਾ। ਨਾਮਚਰਚਾ ਦੀ ਸ਼ੁਰੂਆਤ ਸਵੇਰੇ 10 ਵਜੇ ਬਲਾਕ ਭੰਗੀਦਾਸ ਕਮਲਦੀਪ ਇੰਸਾਂ ਵੱਲੋਂ ਸਾਈ ਮਸਤਾਨਾ ਜੀ ਮਹਾਰਾਜ ਵੱਲੋਂ ਬਖਸ਼ਿਸ਼ ਪਵਿੱਤਰ ਨਾਰਾ ਲਗਾਉਣ ਨਾਲ ਹੋਈ। ਇਹ ਨਾਮਚਰਚਾ ਫਿਰੋਜ਼ਪੁਰ ਰੋਡ ’ਤੇ ਸਥਿਤ ਨਾਮਚਰਚਾ ਘਰ ਗਹੌਰ ਵਿਖੇ ਹੋਈ। ਨਾਮਚਰਚਾ ਦੌਰਾਨ ਖੇਤੀਬਾੜੀ ਦੀ ਸੇਵਾ ਵੀ ਵੱਡੇ ਪੱਧਰ ’ਤੇ ਚੱਲਦੀ ਰਹੀ।

ਜਿਸ ਵਿੱਚ ਕਾਫ਼ੀ ਸੇਵਾਦਾਰਾਂ ਨੇ ਸਹਿਯੋਗ ਕੀਤਾ। ਨਾਮਚਰਚਾ ਦੌਰਾਨ 45ਮੈਂਬਰ ਯੂਥ ਸੰਦੀਪ ਇੰਸਾਂ, 25ਮੈਂਬਰ ਪੂਰਨ ਚੰਦ ਇੰਸਾਂ, ਸੋਨੂੰ ਇੰਸਾਂ, ਐਸ ਪੀ ਬੰਗੜ, ਹਰੀਸ਼ ਸ਼ੰਟਾ ਇੰਸਾਂ, 15ਮੈਂਬਰ ’ਚੋ ਕੈਪਟਨ ਹਰਮੇਸ਼ ਇੰਸਾਂ, ਕੁਲਦੀਪ ਇੰਸਾਂ, ਗੁਰਦੀਪ ਇੰਸਾਂ, ਸੰਤੋਸ਼ ਇੰਸਾਂ, ਭੰਗੀਦਾਸ ਬੂਟਾ ਇੰਸਾਂ, ਸੱਤਿਆਦੇਵ ਇੰਸਾਂ, ਚਰਨਜੀਤ ਇੰਸਾਂ, ਚੇਤ ਰਾਮ ਦੇ ਨਾਲ ਸਮੂਹ ਸੁਜਾਨ ਅਤੇ ਯੂਥ ਵਿਰਾਂਗਨਾਏ ਦੀਆਂ ਭੈਣਾਂ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.