ਸਾਡੇ ਨਾਲ ਸ਼ਾਮਲ

Follow us

15.3 C
Chandigarh
Saturday, February 14, 2026
More
    Home Breaking News Sad News: ਗੁਰ...

    Sad News: ਗੁਰਪ੍ਰੀਤ ਸਿੰਘ ਰਿੱਕੀ ਦੀ ਸੜਕ ਹਾਦਸੇ ‘ਚ ਮੌਤ, ਇਲਾਕੇ ’ਚ ਸੋਗ ਦੀ ਲਹਿਰ

    Sad News
    ਅਮਲੋਹ : ਗੁਰਪ੍ਰੀਤ ਸਿੰਘ ਰਿੱਕੀ ਦੀ ਫਾਇਲ ਫ਼ੋਟੋ। ਤਸਵੀਰ: ਅਨਿਲ ਲੁਟਾਵਾ

    Sad News: (ਅਨਿਲ ਲੁਟਾਵਾ) ਅਮਲੋਹ। ਭੇਲੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਜਸਬੀਰ ਸਿੰਘ ਦੇ ਹੋਣਹਾਰ ਬੇਟੇ ਅਤੇ ਕੈਮਿਸਟ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ‘ਤੇ ਐਨ.ਜੀ.ਯੂ ਕ੍ਰਿਕਟ ਕਲੱਬ ਦੇ ਕੈਪਟਨ ਅਤੇ ਸ਼੍ਰੀ ਜਵਾਲਾ ਜੀ ਮੈਡੀਕਲ ਸਟੋਰ ਦੇ ਮਾਲਕ ਗੁਰਪ੍ਰੀਤ ਸਿੰਘ ਰਿੱਕੀ ਦਾ ਅੱਜ ਸਵੇਰੇ ਸੜਕ ਹਾਦਸੇ ‘ਚ ਦੇਹਾਂਤ ਹੋ ਗਿਆ। ਉਨਾਂ ਦੇ ਦੇਹਾਂਤ ਨਾਲ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ।

    ਇਹ ਵੀ ਪੜ੍ਹੋ: Raja Raghuvanshi Murder Case: ਰਾਜਾ ਰਘੂਵੰਸ਼ੀ ਕਤਲ ਮਾਮਲਾ, ਰਾਜਾ ਦੇ ਭਰਾ ਨੇ ਸੋਨਮ ਦੇ ਨਾਰਕੋ ਟੈਸਟ ਦੀ ਕੀਤੀ ਮੰਗ

    ਅੱਜ ਪਿੰਡ ਲਾਡਪੁਰ (ਤੂਰਾਂ) ਦੇ ਸਮਸ਼ਾਨਘਾਟ ਵਿਖੇ ਗੁਰਪ੍ਰੀਤ ਸਿੰਘ ਰਿੱਕੀ ਦਾ ਅੰਤਿਮ ਸਸਕਾਰ ਪੂਰੇ ਰੀਤੀ ਰਿਵਾਜਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਨਗਰ ਕੌਂਸਲ ਅਮਲੋਹ ਦੇ ਸਾਬਕਾ ਪ੍ਰਧਾਨ ਤੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ, ਜ਼ਿਲ੍ਹਾ ਸਕੱਤਰ ਰਾਮ ਸਰੂਪ ਜੁਨੇਜਾ, ਜਵਾਹਰ ਲਾਲ,ਕੌਂਸਲਰ ਕੁਲਵਿੰਦਰ ਸਿੰਘ, ਦਵਿੰਦਰ ਬੱਗੀ, ਮਾਸਟਰ ਧਰਮ ਸਿੰਘ, ਸਰਪੰਚ ਗੁਰਚਰਨ ਸਿੰਘ, ਹਰਦੀਪ ਸਿੰਘ, ਡਾ. ਮਨਜੀਤ ਸਿੰਘ ਮਨੀ,ਐਡਵੋਕੇਟ ਵਿਕਰਮ ਕਲੇਟ, ਨਗਰ ਪੰਚਾਇਤ ਲਾਡਪੁਰ,ਕੈਮਿਸਟ ਐਸੋਸੀਏਸ਼ਨ ਦੇ ਮੈਂਬਰ ‘ਤੇ ਅਹੁਦੇਦਾਰ, ਵੱਖ-ਵੱਖ ਪਾਰਟੀਆਂ ਦੇ ਰਾਜਨੀਤਕ ਆਗੂ, ਧਾਰਮਿਕ ਸਖਸ਼ੀਅਤਾਂ ਅਤੇ ਇਲਾਕੇ ਦੇ ਪੰਚ ਸਰਪੰਚ, ਦੂਰ-ਦੁਰੇਡੇ ਤੋਂ ਆਏ ਰਿਸ਼ਤੇਦਾਰ ਤੇ ਮੋਹਤਬਰਾਂ ਨੇ ਜਸਬੀਰ ਸਿੰਘ, ਪਰਦੀਪ ਸਿੰਘ ਤੇ ਭੇਲੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।