ਸਾਡੇ ਨਾਲ ਸ਼ਾਮਲ

Follow us

18.7 C
Chandigarh
Wednesday, February 25, 2026
More
    Home Breaking News ਗੁਰਪ੍ਰੀਤ ਘੁੱਗ...

    ਗੁਰਪ੍ਰੀਤ ਘੁੱਗੀ ਦੀ ਇੰਸਟਾਗਰਾਮ ਵੀਡੀਓ ਪਾ ਗਈ ਲਾਹਨਤਾਂ

    Gurpreet Ghuggi, Instagram, Video

    ਦੇਸ਼ ‘ਚ ਸਫ਼ਾਈ ਵਿਵਸਥਾ ‘ਤੇ ਕਮੈਂਟ ਕਰਕੇ ਕੀਤੀ ਸਮਝਾਉਣ ਦੀ ਕੋਸਿ਼ਸ਼

    ਸਹਿਜ ਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਗੁਰਪ੍ਰੀਤ ਘੁੱਗੀ ਫਿਲਮਾਂ ‘ਚ ਵੀ ਚੰਗੀ ਪਕੜ ਬਣਾ ਚੁੱਕੇ ਹਨ। ਇਨ੍ਹੀਂ ਦਿਨੀਂ ਗੁਰਪ੍ਰੀਤ ਘੁੱਗੀ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਹਾਲ ਹੀ ‘ਚ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਪਣੇ ਮੁਲਕ ਦੇ ਲੋਕਾਂ ਬਾਰੇ ਕਾਫੀ ਕੁਝ ਆਖ ਰਹੇ ਹਨ।

    ਦੱਸ ਦੇਈਏ ਕਿ ਇਹ ਵੀਡੀਓ ਗੁਰਪ੍ਰੀਤ ਘੁੱਗੀ ਨੇ ਬਰਮਿੰਘਮ ਤੋਂ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਇਕ ਲੇਕ ਦੇ ਕਿਨਾਰੇ ਕੁਦਰਤ ਦੇ ਨਜ਼ਾਰਿਆਂ ਦਾ ਅਨੰਦ ਮਾਣਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਬਰਮਿੰਘਮ ਦੇ ਲੋਕਾਂ ਦੀ ਤਾਰੀਫ ਕਰਦਿਆਂ ਕਿਹਾ ਕਿ, ”ਇੱਥੋਂ ਦੇ ਲੋਕ ਵੀ ਖੂਬਸੂਰਤ ਹਨ ਕਿਉਂਕਿ ਉਨ੍ਹਾਂ ਦੀ ਸੋਚ ਵੀ ਖੂਬਸੂਰਤ ਹੈ।

    ਉਨ੍ਹਾਂ ਕਿਹਾ ਕਿ ਲੋਕਾਂ ਦੀ ਖੂਬਸੂਰਤੀ ਉਨ੍ਹਾਂ ਦੇ ਦਿਮਾਗ ‘ਚ ਹੈ ਕਿਉਂਕਿ ਉਹ ਸਾਫ ਸਫਾਈ ਨੂੰ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਆਪਣੇ ਮੁਲਕ ਦੇ ਲੋਕਾਂ ਨੂੰ ਇਕ ਨਸੀਹਤ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਸਾਡੇ ਕਿਤੇ ਉੱਥੇ ਇਸ ਤਰ੍ਹਾਂ ਦਾ ਨਜ਼ਾਰਾ ਹੁੰਦਾ ਤਾਂ ਲੋਕਾਂ ਨੇ ਬੋਤਲਾਂ ਅਤੇ ਫਰੂਟੀ ਦੀਆਂ ਡੱਬੀਆਂ ਸੁੱਟ-ਸੁੱਟ ਕੇ ਗੰਦ ਪਾਇਆ ਹੋਣਾ ਸੀ ਅਤੇ ਰੇਲਿੰਗ ਵੀ ਨਸ਼ੇੜੀਆਂ ਨੇ ਲਾਹ ਕੇ ਵੇਚ ਦੇਣੀ ਸੀ ਪਰ ਇੱਥੋਂ ਦੇ ਲੋਕਾਂ ਅਜਿਹਾ ਨਹੀਂ ਕਰਦੇ ਸਗੋਂ ਚੀਜ਼ਾਂ ਨੂੰ ਬਹੁਤ ਸੰਭਾਲ ਕੇ ਰੱਖਦੇ ਹਨ।”ਉਹਨਾਂ ਇਸ ਵੀਡੀਓ ਰਾਹੀਂ ਆਪਣੇ ਦੇਸ਼ ਦੇ ਲੋਕਾਂ ਨੂੰ ਨਸੀਹਤ ਦੇਣ ਦੀ ਕੋਸਿ਼ਸ਼ ਕੀਤੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here