ਵਿਸ਼ਵ ਸਕੀਟ ‘ਚ ਭਾਰਤ ਨੂੰ ਪਹਿਲਾ ਤਮਗਾ
ਨਵੀਂ ਦਿੱਲੀ, 11 ਸਤੰਬਰ
ਗੁਰਨਿਹਾਲ ਸਿੰਘ ਗਰਚਾ ਦੇ ਨਿੱਜੀ ਕਾਂਸੀ ਤਮਗੇ ਤੋਂ ਇਲਾਵਾ ਉਹਨਾਂ ਦੀ ਆਯੁਸ਼ ਰੁਦਰਾਜੂ ਅਤੇ ਅਨੰਤਜੀਤ ਸਿੰਘ ਨਾਰੂਕਾ ਦੀ ਟੀਮ ਦੇ ਚਾਂਦੀ ਤਮਗੇ ਦੇ ਤੌਰ ‘ਤੇ ਭਾਰਤ ਨੇ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਪਹਿਲੀ ਵਾਰ ਸਕੀਟ ਈਵੇਂਟ ‘ਚ ਤਮਗੇ ਆਪਣੇ ਨਾਂਅ ਕਰ ਲਏ ਕੋਰੀਆ ਦੇ ਚਾਂਗਵਾਨ ‘ਚ ਚੱਲ ਰਹੀ 52ਵੀਂ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਭਾਰਤ ਨੇ ਪੁਰਸ਼
ਸਕੀਟ ਨਿਸ਼ਾਨੇਬਾਜ਼ੀ ਈਵੇਂਟ ‘ਚ ਦੋ ਤਮਗੇ ਜਿੱਤੇ ਜਿਸ ਦੇ ਨਾਲ 10ਵੇਂ ਦਿਨ ਤੱਕ ਉਸਨੇ 22 ਤਮਗੇ ਇਕੱਠੇ ਕਰ ਲਏ ਮੌਜ਼ੂਦਾ ਚਾਂਗਵਾਨ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਭਾਰਤ ਨੇ ਸਾਰੇ ਤਮਗੇ ਸ਼ਾੱਟਗਨ ਅਤੇ ਡਬਲ ਟਰੈਪ ਈਵੇਂਟਾਂ ‘ਚ ਜਿੱਤੇ ਸਨ ਪਰ ਇਹ ਪਹਿਲੀ ਵਾਰ ਹੈ ਕਿ ਉਸਨੂੰ ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤੀ ਸਕੀਟ ਨਿਸ਼ਾਨੇਬਾਜ਼ਾਂ ਨੇ ਤਮਗੇ ਦਿਵਾਏ ਹਨ
ਸਕੀਟ ਜੂਨੀਅਰ ਪੁਰਸ਼ ਮੁਕਾਬਲਿਆਂ ਦੇ ਕੁਆਲੀਫਿਕੇਸ਼ਨ ਗੇੜ ‘ਚ ਗੁਰਨਿਹਾਲ ਅਤੇ ਆਯੁਸ਼ ਨੇ ਛੇਵੇਂ ਅਤੇ ਸੱਤਵੇਂ ਸਥਾਨ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ ਗੁਰਨੈਲ ਨੂੰ ਹਾਲਾਂਕਿ ਫਾਈਨਲ ‘ਚ ਇਟਲੀ ਦੇ ਅਲਿਆ ਰੁਸਿਓਲੀ ਤੋਂ ਸਖ਼ਤ ਟੱਕਰ ਮਿਲੀ ਜਿਸ ਨਾਲ ਉਹਨਾਂ ਨੂੰ ਕਾਂਸੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਜੂਨੀਅਰ ਪੁਰਸ਼ ਸਕੀਟ ਟੀਮ ਨੂੰ ਚਾਂਦੀ ਤਮਗਾ ਮਿਲਿਆ ਜੋ ਕੁਆਲੀਫਿਕੇਸ਼ਨ ਦੇ ਪਹਿਲੇ ਗੇੜ ਬਾਅਦ ਸੋਨ ਤਮਗੇ ਦੀ ਦੌੜ ‘ਚ ਸੀ ਭਾਰਤੀ ਟੀਮ ਚੈੱਕ ਗਣਰਾਜ ਦੀ ਟੀਮ ਤੋਂ ਇੱਕ ਅੰਕ ਨਾਲ ਪੱਛੜ ਕੇ ਸੋਨਾ ਨਹੀਂ ਜਿੱਤ ਸਕੀ ਅਨੰਤ 117 ਦੇ ਸਕੋਰ ਨਾਲ 13ਵੇਂ ਨੰਬਰ ‘ਤੇ ਜਦੋਂਕਿ ਗੁਰਨਿਹਾਲ ਅਤੇ ਆਯੁਸ਼ ਨਾਲ ਟੀਮ ਦਾ ਕੁੱਲ ਸਕੋਰ 355 ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।