Sad News: ਜੰਗੀਰਾਣਾ ਦਾ ਫੌਜ਼ੀ ਗੁਰਦੀਪ ਸਿੰਘ ਹੋਇਆ ਸ਼ਹੀਦ

Sad News
ਫੌਜ਼ੀ ਗੁਰਦੀਪ ਸਿੰਘ ਦੀ ਫਾਇਲ ਫੋਟੋ।

ਗੁਰਦੀਪ ਸਿੰਘ ਦਾ ਅਗਲੇ ਮਹੀਨੇ ਸੀ ਵਿਆਹ, ਵਿਆਹ ਦੀਆਂ ਖੁਸ਼ੀਆਂ ਬਦਲੀਆਂ ਗਮੀ ’ਚ

(ਮਨਜੀਤ ਨਰੂਆਣਾ) ਸੰਗਤ ਮੰਡੀ। ਪਿੰਡ ਜੰਗੀਰਾਣਾ ਵਿਖੇ ਜੰਮੂ–ਕਸ਼ਮੀਰ ਦੇ ਲੇਹ–ਲਦਾਖ ’ਚ ਡਿਊਟੀ ਦੌਰਾਨ ਮਾਪਿਆਂ ਦਾ ਇਕਲੌਤਾ ਪੁੱਤ ਸ਼ਹੀਦ ਹੋ ਗਿਆ।ਘਟਨਾ ਦਾ ਪਤਾ ਲੱਗਦਿਆਂ ਹੀ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ (22) ਪੁੱਤਰ ਜਗਜੀਤ ਸਿੰਘ ਹਾਲੇ ਥੋੜ੍ਹਾ ਸਮਾਂ ਪਹਿਲਾਂ ਹੀ ਫੌਜ਼ ’ਚ ਭਰਤੀ ਹੋਇਆ ਸੀ। ਗੁਰਦੀਪ ਸਿੰਘ ਹਾਲੇ ਕੁਆਰਾ ਸੀ ਜਿਸ ਦਾ ਨਵੰਬਰ ’ਚ ਵਿਆਹ ਸੀ। ਘਰ ’ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। Sad News

ਇਹ ਵੀ ਪੜ੍ਹੋ: Anganwadi Workers: ਆਂਗੜਵਾੜੀ ਵਰਕਰਾਂ ਤੇ ਹੈਲਪਰਾਂ ਨੇ ਕੇਂਦਰੀ ਮੰਤਰੀ ਦੇ ਬੂਹੇ ’ਤੇ ਸੂਬਾ ਪੱਧਰੀ ਰੋਸ ਧਰਨਾ ਦੇ ਕੇ …

ਇੱਕ ਸਾਲ ਪਹਿਲਾਂ ਗੁਰਦੀਪ ਸਿੰਘ ਦੇ ਪਿਤਾ ਜਗਜੀਤ ਸਿੰਘ ਦੀ ਵੀ ਮੌਤ ਹੋ ਗਈ ਸੀ। ਘਰ ’ਚ ਇਕੱਲੀ ਬਜ਼ੁਰਗ ਮਾਤਾ ਹੀ ਸੀ। ਜਿਵੇਂ ਹੀ ਗੁਰਦੀਪ ਸਿੰਘ ਦੀ ਸ਼ਹੀਦੀ ਦੀ ਖ਼ਬਰ ਘਰ ਪਹੁੰਚੀ ਤਾਂ ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲ ਗਈਆਂ। ਗੁਰਦੀਪ ਸਿੰਘ ਮੱਧਵਰਗੀ ਕਿਸਾਨ ਦਾ ਪੁੱਤਰ ਸੀ, ਪਰਿਵਾਰ ਵੱਲੋਂ ਘਰ ਦਾ ਦਲਿੱਦਰ ਦੂਰ ਕਰਨ ਲਈ ਉਸ ਨੂੰ ਫੌਜ਼ ’ਚ ਭਰਤੀ ਕਰਵਾਇਆ ਸੀ ਪ੍ਰੰਤੂ ਕਿਸਮਤ ਨੂੰ ਕੁੱਝ ਹੋਰ ਹੀ ਮੰਨਜ਼ੂਰ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦੀਪ ਸਿੰਘ ਲੇਹ ਲੱਦਾਖ ਦੇ ਉਪਰਲੇ ਪਹਾੜੀ ਇਲਾਕੇ ’ਚ ਡਿਊਟੀ ਕਰਦਾ ਸੀ ਜਿੱਥੇ ਉਹ ਬਿਮਾਰ ਹੋ ਗਿਆ ਤੇ ਇਲਾਜ਼ ਦੌਰਾਨ ਉਹ ਸ਼ਹੀਦ ਹੋ ਗਿਆ। ਗੁਰਦੀਪ ਸਿੰਘ ਦੀ ਅੱਜ ਮ੍ਰਿਤਕ ਦੇਹ ਪਿੰਡ ਪਹੁੰਚੇਗੀ ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। Sad News