ਗੁਰਦਾਸਪੁਰ ਦੇ ਨੌਜਵਾਨ ਦੀ ਨਿਊਜ਼ੀਲੈਂਡ ‘ਚ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

Zealand News
ਗੁਰਦਾਸਪੁਰ ਦੇ ਨੌਜਵਾਨ ਦੀ ਨਿਊਜ਼ੀਲੈਂਡ 'ਚ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਆਖਰੀ ਗੱਲਬਾਤ 8 ਅਕਤੂਬਰ ਨੂੰ ਹੋਈ ਸੀ

ਗੁਰਦਾਸਪੁਰ। ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਨਿਊਜੀਲੈਂਡ ’ਚ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖਬਰ ਪਿੰਡ ਪਹੁੰਚਦਿਆਂ ਹੀ ਮਾਤਮ ਛਾ ਗਿਆ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਖਹਿਰਾ ਕਲਾ ਦੀ ਰਹਿਣ ਵਾਲਾ ਸੀ। ਉਸ ਦੇ ਚਚੇਰੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੋਬਨ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਖਹਿਰਾ ਫਰਵਰੀ 2019 ਵਿੱਚ ਆਕਲੈਂਡ ਨਿਊਜ਼ੀਲੈਂਡ ਗਿਆ ਸੀ। ਪਿਛਲੀ ਵਾਰ ਅਸੀਂ 8 ਅਕਤੂਬਰ ਨੂੰ ਗੱਲ ਕੀਤੀ ਸੀ। ਇਸ ਤੋਂ ਬਾਅਦ ਜੋਬਨ ਦਾ ਫੋਨ ਆਉਣ ਲੱਗ ਪਿਆ। (Zealand News)

ਇਹ ਵੀ ਪੜ੍ਹੋ : 48 ਘੰਟਿਆਂ ’ਚ ਮੀਂਹ ਦੀ ਸੰਭਾਵਨਾ : ਮੌਸਮ ਵਿਭਾਗ

ਉਨਾਂ ਦੱਸਿਆ ਐਸਐਸਪੀ ਬਟਾਲਾ ਦਫਤਰ ’ਚ ਨਿਊਜੀਲੈਂਡ ਤੋਂ ਮੇਲ ਆਈ ਸੀ ਕਿ ਪਿੰਡ ਖਹਿਲਾ ਕਲਾ ਦੇ ਜੋਬਨ ਸਿੰਘ ਦੀ 14 ਅਕਤੂਬਰ ਨੂੰ ਮੌਤ ਹੋ ਗਈ ਹੈ। ਪੁੱਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ’ਚ ਧੀ ਦਾ ਵਿਆਹ ਦਾ ਰੱਖਿਆ ਹੈ ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਇਸ ਮੰਦਭਾਗੀ ਖਬਰ ਨੇ ਖੁਸ਼ੀਆਂ ਨੂੰ ਮਾਤਮ ‘ਚ ਬਦਲ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਉਨਾਂ ਦੇ ਪੁੱਤ ਦੀ ਲਾਸ਼ ਭਾਰਤ ਲਿਆਂਦੀ ਜਾ ਸਕੇ ਤਾਂ ਕਿ ਉਹ ਆਖਰੀ ਵਾਰ ਆਪਣੇ ਪੁੱਤ ਦਾ ਮੂੰਹ ਵੇਖ ਸਕਣ। (Zealand News)

LEAVE A REPLY

Please enter your comment!
Please enter your name here