ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਇੱਕ ਹੋਰ ਸਰੀਰਦਾਨ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ‘ਅਮਰ ਸੇਵਾ’ ਮੁਹਿੰਮ ਦੇ ਤਹਿਤ ਇੱਕ ਹੋਰ ਡੇਰਾ ਸ਼ਰਧਾਲੂ ਦਾ ਨਾਂਅ ਸਰੀਰਦਾਨੀਆਂ ’ਚ ਸ਼ੁਮਾਰ ਹੋ ਗਿਆ ਦਹਾਕਿਆਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਅਣਥੱਕ ਸੇਵਾਦਾਰ ਪੰਜਾਬ ਦੇ ਮਾਨਸਾ ਵਾਸੀ ਅਤੇ ਹਾਲ ਅਬਾਦ ਕੈਨੇਡਾ ਵਾਸੀ ਗੁਰਚਰਨ ਸਿੰਘ ਇੰਸਾਂ (81) ਸੋਮਵਾਰ ਨੂੰ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਾਰਨ ਉਹ ਸਰੀਰ ਤਿਆਗ ਗਏ ਜਿਉਂਦੇ ਜੀ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲੈਣ ਵਾਲੇ ਗੁਰਚਰਨ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਮੰਗਲਵਾਰ ਨੂੰ ‘ਆਯੂ ਜੋਤੀ ਆਯੁਰਵੈਦਿਕ ਕਾਲਜ ਐਂਡ ਹਸਪਤਾਲ’ ਜੋਧਪੁਰੀਆ ਸਰਸਾ ’ਚ ਦਾਨ ਕੀਤਾ ਗਿਆ।
ਇਹ ਖਬਰ ਵੀ ਪੜ੍ਹੋ : Sangrur News: ਮਜ਼ਦੂਰ ਆਗੂ ਮੁਕੇਸ਼ ਮਲੌਦ ਸੰਗਰੂਰ ਪੁਲਿਸ ਵੱਲੋਂ ਦਿੱਲੀ ਤੋਂ ਗ੍ਰਿਫ਼ਤਾਰ
ਉਹ ਪਿਛਲੇ ਕੁਝ ਮਹੀਨਿਆਂ ਤੋਂ ਸਥਾਨਕ ਪਿੰਡ ਸ਼ਾਹ ਸਤਿਨਾਮਪੁਰਾ ਦੀ ਕਲੋਨੀ ਐੱਮਐੱਸਜੀ ਕੰਪਲੈਕਸ ’ਚ ਰਹਿ ਰਹੇ ਸਨ ਉਨ੍ਹਾਂ ਦੀ ਅੰਤਿਮ ਯਾਤਰਾ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ, ਵੱਖ-ਵੱਖ ਸੂਬਿਆਂ ਦੇ ਸੱਚੇ ਨਿਮਰ ਸੇਵਾਦਾਰ, ਆਸ-ਪਾਸ ਦੀਆਂ ਕਲੋਨੀਆਂ ਦੇ ਜ਼ਿੰਮੇਵਾਰ ਅਤੇ ਸਾਧ-ਸੰਗਤ ਸ਼ਾਮਲ ਹੋਈ ਫੁੱਲਾਂ ਨਾਲ ਸਜੀ ਐਂਬੂਲੈਂਸ ’ਚ ਸਚਖੰਡਵਾਸੀ ਦੇ ਮ੍ਰਿਤਕ ਸਰੀਰ ਨੂੰ ਰੱਖ ਕੇ ਅੰਤਿਮ ਯਾਤਰਾ ਉਨ੍ਹਾਂ ਦੀ ਰਿਹਾਇਸ਼ ਤੋਂ ਲੈ ਕੇ ਮੁੱਖ ਮਾਰਗ ਤੱਕ ਕੱਢੀ ਗਈ ਹਰ ਕਿਸੇ ਦੇ ਮੂੰਹ ’ਤੇ ਮਾਨਵਤਾ ਦੇ ਸੱਚੇ ਪਹਿਰੇਦਾਰ ਦਾ ਨਾਂਅ ਸੀ ਅਤੇ ‘ਗੁਰਚਰਨ ਸਿੰਘ ਇੰਸਾਂ ਅਮਰ ਰਹੇ.. ਅਮਰ ਰਹੇ..’ ਦੇ ਨਾਅਰੇ ਗੂੰਜ ਰਹੇ ਸਨ।
ਹਰ ਕਿਸੇ ਦਾ ਹੱਥ ਆਪਣੇ ਆਪ ਸਲਾਮੀ ਲਈ ਉੱਠ ਰਿਹਾ ਸੀ ਇਸ ਮੌਕੇ ਮੌਜ਼ੂਦ ਪਿੰਡ ਦੇ ਪਤਵੰਤਿਆਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਸਰੀਰਦਾਨ ਮੁਹਿੰਮ ਕਾਬਿਲੇ-ਤਾਰੀਫ ਹੈ ਕਿਉਂਕਿ ਇੱਕ ਡਾਕਟਰ ਬਣਨ ਲਈ ਮੈਡੀਕਲ ਰਿਸਰਚ ਲਈ ਬਾਡੀ ਦਾ ਹੋਣਾ ਬਹੁਤ ਜ਼ਰੂਰੀ ਹੈ ਡੇਰਾ ਸੱਚਾ ਸੌਦਾ ਸੇਵਾਦਾਰਾਂ ਦਾ ਅਜਿਹੀ ਘੜੀ ’ਚ ਸਰੀਰ ਦਾਨ ਕਰਨਾ ਦੂਜਿਆਂ ਲਈ ਵੀ ਮਿਸਾਲ ਪੈਦਾ ਕਰ ਰਿਹਾ ਹੈ ਜ਼ਿਕਰਯੋਗ ਹੈ ਕਿ ਸਰੀਰਦਾਨੀ ਗੁਰਚਰਨ ਸਿੰਘ ਇੰਸਾਂ ਨੇ ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਧਾਮ ਦੀ ਕੰਟੀਨ ਅਤੇ ਮਾਨਸਾ ਦਰਬਾਰ ਦੀ ਕੰਟੀਨ ’ਚ ਲੰਬੇ ਸਮੇਂ ਤੱਕ ਸੇਵਾ ਨਿਭਾਈ ਸਰੀਰਦਾਨੀ ਆਪਣੇ ਪਿੱਛੇ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ।
ਸਰੀਰਦਾਨੀ ਦੇ ਸੱਚੇ ਨਿਮਰ ਸੇਵਾਦਾਰ ਬੇਟੇ ਸਮਰਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸਾਡੇ ਪਿਤਾ ਦਾ ਸਰੀਰਦਾਨ ਕੀਤਾ ਗਿਆ ਹੈ ਸਾਨੂੰ ਮਾਣ ਹੈ ਕਿ ਸਾਡੇ ਪਿਤਾ ਦੇ ਪ੍ਰਣ ਨੂੰ ਅਸੀਂ ਪੂਰਾ ਕੀਤਾ ਅਤੇ ਉਨ੍ਹਾਂ ਨੇ ਜਿਉਂਦੇ ਜੀ ਤਾਂ ਸੇਵਾ ਕੀਤੀ ਹੀ, ਨਾਲ ਹੀ ਦੇਹਾਂਤ ਉਪਰੰਤ ਵੀ ਉਨ੍ਹਾਂ ਦਾ ਸਰੀਰ ਮੈਡੀਕਲ ਰਿਸਰਚ ਭਲਾਈ ਕਾਰਜ ਦੇ ਲੇਖੇ ਲੱਗੇਗਾ। Body Donation
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਪ੍ਰਾਪਤ ਕੀਤੀ ਸੀ ਨਾਮ ਦੀ ਅਨਮੋਲ ਦਾਤ | Body Donation
ਜ਼ਿਕਰਯੋਗ ਹੈ ਕਿ ਸੱਚਖੰਡਵਾਸੀ ਸਰੀਰਦਾਨੀ ਗੁਰਚਰਨ ਸਿੰਘ ਇੰਸਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ 1974 ’ਚ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਉਨ੍ਹਾਂ ਨੇ ਪੰਜਾਬ ਖਾਦੀ ਗ੍ਰਾਮ ਉਦਯੋਗ ਵਿਭਾਗ ’ਚ ਨੌਕਰੀ ਕੀਤੀ ਉਹ ਆਪਣੀ ਡਿਊਟੀ ਦੇ ਨਾਲ-ਨਾਲ ਮਾਨਵਤਾ ਭਲਾਈ ਦੇ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਂਦੇ ਉਨ੍ਹਾਂ ਨੇ ਆਪਣੇ ਪਰਿਵਾਰ ’ਚ ਬੇਟਿਆਂ ਸੱਚੇ ਨਿਮਰ ਸੇਵਾਦਾਰ ਸਮਰਜੀਤ ਇੰਸਾਂ, ਮੋਹਨ ਸਿੰਘ ਇੰਸਾਂ ਅਤੇ ਬੇਟੀ ਸੱਚਖੰਡਵਾਸੀ ਪ੍ਰਭਜੀਤ ਕੌਰ ਇੰਸਾਂ ਨੂੰ ਦੁਨਿਆਵੀ ਸਿੱਖਿਆਂ ਦੇ ਨਾਲ-ਨਾਲ ਡੇਰਾ ਸੱਚਾ ਸੌਦਾ ਨਾਲ ਜੋੜਿਆ ਉਨ੍ਹਾਂ ਦਾ ਪੋਤਰਾ ਨਰਪਿੰਦਰ ਸਿੰਘ ਇੰਸਾਂ ਕੈਨੇਡਾ ’ਚ ਸੱਚੇ ਨਿਮਰ ਸੇਵਾਦਾਰ ਵਜੋਂ ਸੇਵਾ ਨਿਭਾ ਰਿਹਾ ਹੈ ਅਤੇ ਸਾਰਾ ਪਰਿਵਾਰ ਦੇਸ਼-ਵਿਦੇਸ਼ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਮੁੱਖ ਭੂਮਿਕਾ ਨਿਭਾਉਂਦਾ ਹੈ। Body Donation
ਆਯੂ ਜਯੋਤੀ ਆਯੂਰਵੈਦਿਕ ਕਾਲਜ ਐਂਡ ਹਸਪਤਾਲ ਦੇ ਵਾਈਸ ਪ੍ਰਿੰਸੀਪਲ ਮਨੋਜ ਤਿਵਾੜੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਅਜਿਹੇ ਗੁਰੂ ਜੀ ਜਿਨ੍ਹਾਂ ਦੀ ਪ੍ਰੇਰਨਾ ਨਾਲ ਉਨ੍ਹਾਂ ਦੇ ਸ਼ਰਧਾਲੂ ਸਰੀਰਦਾਨ ਵਰਗਾ ਮਹਾਨ ਕਾਰਜ ਕਰਨ ’ਚ ਲੱਗੇ ਹੋਏੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸਰੀਰਦਾਨ ਕਰਨ ’ਚ ਮੂਹਰੇ ਹੁੰਦੇ ਹਨ ਮੈਂ ਇਸ ਕਾਰਜ ਲਈ ਇਨ੍ਹਾਂ ਦਾ ਧੰਨਵਾਦੀ ਰਹਾਂਗਾ।














