ਜੀਐੱਸਟੀ ਦਾ ਵਿਰੋਧ: ਵਪਾਰੀਆਂ ਨੇ ਵਿੱਢਿਆ ਕੇਂਦਰ ਖਿਲਾਫ਼ ਸੰਘਰਸ਼

GST Protest, Traders, fight against central govt.

ਜੀਐੱਸਟੀ ਦੇ ਵਿਰੋਧ ‘ਚ 27 ਤੋਂ 29 ਜੂਨ ਤੱਕ ਕੱਪੜਾ ਮਾਰਕੀਟ ਰਹੇਗੀ ਬੰਦ

ਸੱਚ ਕਹੂੰ ਨਿਊਜ਼, ਭਿਵਾਨੀ: ਕੇਂਦਰ ਸਰਕਾਰ ਵੱਲੋਂ 30 ਜੂਨ ਦੀ ਰਾਤ ਨੂੰ ਸੰਸਦ ‘ਚ ਜੀਐੱਸਟੀ ਲਾਗੂ ਕੀਤੇ ਜਾਣ ਬਾਬਤ ਵਜਾਏ ਜਾਣ ਵਾਲੇ ਕਥਿਤ ਆਰਥਿਕ ਆਜ਼ਾਦੀ ਦੇ ਘੰਟੇ ਦੇ ਵੱਜਣ ਤੋਂ ਪਹਿਲਾਂ ਹੀ ਵਪਾਰੀਆਂ ਨੇ ਅੰਦੋਲਨ ਦਾ ਘੰਟਾ ਵਜਾ ਦਿੱਤਾ ਹੈ ਭਿਵਾਨੀ ਸਮੇਤ ਪੂਰੇ ਦੇਸ਼ ਦੇ ਕੱਪੜਾ ਵਪਾਰੀਆਂ ਨੇ ਮੰਗਲਵਾਰ ਤੋਂ ਤਿੰਨ ਦਿਨ ਦੇ ਅੰਦੋਲਨ ਦਾ ਐਲਾਨ ਕੀਤਾ ਤੇ 30 ਜੂਨ ਨੂੰ ਭਾਰਤ ਬੰਦ ਦਾ ਅਲਟੀਮੇਟਮ ਦਿੱਤਾ ਹੈ ਜੇ ਸਰਕਾਰ ਨੇ ਕੱਪੜੇ ‘ਤੇ ਜੀਐੱਸਟੀ ਵਾਪਸ ਨਹੀਂ ਲਿਆ ਤਾਂ ਅੰਦੋਲਨ ਤੇਜ਼ ਹੋਵੇਗਾ ਤੇ ਇੱਕ ਤਾਰੀਖ ਤੋਂ ਹੜਤਾਲ ਅਣਮਿੱਥੇ ਸਮੇਂ ਲਈ ਹੋਵੇਗੀ

ਹੱਥਾਂ ‘ਚ ਫੜੇ ਘੰਟੇ ਵਜਾਕੇ ਅੰਦੋਲਨ ਦੀ ਸ਼ੁਰੂਆਤ ਕਰ ਰਹੇ ਕੱਪੜਾ ਵਪਾਰੀ ਤੇ ਦੂਜੇ ਵਪਾਰੀ ਸੰਗਠਨਾਂ ਦੇ ਨੁਮਾਇੰਦੇ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਜੀਐੱਸਟੀ ਬਿੱਲ ਦਾ ਪੁਰਜ਼ੋਰ ਵਿਰੋਧ ਕਰ ਰਹੇ ਹਨ  ਤਿੰਨ ਦਿਨ ਪਹਿਲਾਂ ਭਿਵਾਨੀ ਪਹੁੰਚੇ ਕੇਂਦਰੀ ਇਸਪਾਤ ਮੰਤਰੀ ਬਰਿੰਦਰ ਸਿੰਘ ਨੇ ਸੰਸਦ ਤੋਂ ਆਰਥਿਕ ਆਜ਼ਾਦੀ ਦਾ ਘੰਟੀ ਵਜਾਕੇ ਜੀਐੱਸਟੀ ਲਾਗੂ ਕੀਤੇ ਜਾਣ ਦੀ ਗੱਲ ਕਹੀ ਸੀ ਪਰ ਦੂਜੇ ਪਾਸੇ ਵਪਾਰੀਆਂ ਨੇ ਪਹਿਲਾਂ ਹੀ ਅੰਦੋਲਨ ਦਾ ਘੰਟਾ ਵਜਾ ਦਿੱਤਾ ਹੈ
ਵਪਾਰੀਆਂ ਦਾ ਕਹਿਣਾ ਹੈ ਕਿ ਕੱਪੜੇ ‘ਤੇ ਪਹਿਲਾਂ ਕੋਈ ਟੈਕਸ ਨਹੀਂ ਸੀ ਤੇ ਹੁਣ ਜੀਐੱਸਟੀ ਲਾਗੂ ਕਰਕੇ ਵਪਾਰੀਆਂ ਜ਼ਰੀਏ ਸਰਕਾਰ ਜਨਤਾ ‘ਤੇ ਬੋਝ ਪਾਉਣ ਦਾ ਯਤਨ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਇੱਕ ਮਹੀਨੇ ‘ਚ ਤਿੰਨ ਰਿਟਰਨ ਭਰਨ ਦਾ ਫਰਮਾਨ ਜੀਐੱਸਟੀ ਤਹਿਤ ਜਾਰੀ ਕੀਤੇ ਜਾਣ ਦਾ ਕੋਈ ਤੁਕ ਨਹੀਂ ਹੈ ਛੋਟੇ ਵਪਾਰੀ ਤਾਂ ਲਾਈਨਾਂ ‘ਚ ਲੱਗੇ ਰਹਿਣਗੇ ਤੇ ਉਹ ਦੁਕਾਨਦਾਰੀ ਨਹੀਂ ਕਰ ਸਕਣਗੇ, ਅਜਿਹੇ ‘ਚ ਉਹ ਕੰਗਾਲ ਹੋ ਜਾਣਗੇ

30 ਨੂੰ ਭਾਰਤ ਬੰਦ ਦਾ ਐਲਾਨ

ਵਪਾਰੀ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਜੀਐੱਸਟੀ ਲਾਗੂ ਕਰੇ, ਪਰ ਇਸਦਾ ਸਰਲੀਕਰਨ ਕਰਕੇ ਹੀ ਇਸਨੂੰ ਲਾਗੂ ਕਰੇ ਤਾਂ ਵਧੀਆ ਹੋਵੇਗਾ ਨਹੀਂ ਤਾਂ ਵਪਾਰੀ ਇਸਦਾ ਪੁਰਜ਼ੋਰ ਵਿਰੋਧ ਜਾਰੀ ਰੱਖਣਗੇ ਉਨ੍ਹਾਂ ਕਿਹਾ ਕਿ ਤਿੰਨ ਦਿਨ ਤੱਕ ਸਮੁੱਚੇ ਭਾਰਤ ‘ਚ ਕੱਪੜਾ ਵਪਾਰੀ ਹੜਤਾਲ ‘ਤੇ ਰਹਿਣਗੇ ਤੇ ਇਸ ਤੋਂ ਬਾਅਦ 30 ਜੂਨ ਨੂੰ ਭਾਰਤ ਬੰਦ ਰਹੇਗਾ ਇਸ ਤੋਂ ਬਾਅਦ ਵੀ ਸਰਕਾਰ ਨਹੀਂ ਜਾਗੀ ਤਾਂ ਵਪਾਰੀ ਇੱਕ ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਅੰਦੋਲਨ ਸ਼ੁਰੂ ਕਰ ਦੇਣਗੇ