ਚੱਲ ਦੀਏ ਓੜ ਨਿਭਾ ਕੇ ਸਤਿਗੁਰੂ ਦੇ ਪਿਆਰੇ….
(ਸੱਚ ਕਹੂੰ ਨਿਊਜ) ਸਰਸਾ। ਇਸ ਘੋਰ ਕਲਿਯੁੱਗ ’ਚ ਸਮੇਂ ’ਚ ਸਤਿਗੁਰ ਨਾਲ ਸੱਚੀ ਪ੍ਰੀਤ ਲਾਉਣਾ ਅਤੇ ਉਸ ਨੂੰ ਆਪਣੇ ਆਖਰੀ ਸਾਹਾਂ ਤੱਕ ਨਿਭਾਉਣਾ ਇਹ ਬੇਹੱਦ ਭਾਗਾਂ ਵਾਲਿਆਂ ਨੂੰ ਨਸੀਬ ਹੰੁਦਾ ਹੈ ਅਜਿਹੀ ਹੀ ਸਖਸ਼ੀਅਤ ਸਨ ਗੁਰ ਸਤਿ ਮਸਤ ਬ੍ਰਹਮਚਾਰੀ (ਜੀਐੱਸਐੱਮ) ਬੂਟਾ ਸਿੰਘ ਇੰਸਾਂ (81), ਜੋ ਬੀਤੀ ਦਿਨੀਂ ਆਪਣੇ ਸਾਹਾਂ ਰੂਪੀ ਪੂੰਜੀ ਪੂਰੀ ਕਰਕੇ ਸਤਿਗੁਰੂ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਬੂਟਾ ਸਿੰਘ ਇੰਸਾਂ ਆਪਣੇ ਆਖਰੀ ਸਮੇਂ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਦਿ੍ਰੜ ਵਿਸ਼ਵਾਸ ਨਾਲ ਮਾਨਵਤਾ ਦੀ ਸੇਵਾ ਅਤੇ ਰਾਮ ਨਾਮ ਦੇ ਸਿਮਰਨ ’ਚ ਲੱਗੇ ਰਹੇ।
ਬੂਟਾ ਸਿੰਘ ਦਾ ਜਨਮ ਸੰਨ 1942 ’ਚ ਪਿਤਾ ਸੰਪੂਰਨ ਸਿੰਘ ਦੇ ਘਰ ਪਿੰਡ ਗੰਗਾ ਜਿਲ੍ਹਾ ਬਠਿੰਡਾ ’ਚ ਹੋਇਆ ਸੀ ਉਨ੍ਹਾਂ ਨੇ 7ਵੀਂ ਤੱਕ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਸੀ ਉਨ੍ਹਾਂ ਦੇ ਪਰਿਵਾਰ ’ਚ ਦੋ ਭਰਾ ਅਤੇ ਪੰਜ ਭੈਣਾਂ ਸੀ ਉਨ੍ਹਾਂ ਦੇ ਇੱਕ ਭਰਾ ਦਾ ਛੋਟੀ ਉਮਰ ’ਚ ਦੇਹਾਂਤ ਹੋ ਗਿਆ ਸੀ ਇਸ ਤੋਂ ਬਾਅਦ ਬੂਟਾ ਸਿੰਘ ਪੰਜ ਭੈਣਾਂ ਦੇ ਇਕੱਲੇ ਭਰਾ ਰਹਿ ਗਏ ਸਨ।
ਮਾਨਵਤਾ ਦੀ ਸੇਵਾ ’ਚ ਖੂਬ ਸਮਾਂ ਲਾਉਂਦੇ
ਬੂਟਾ ਸਿੰਘ ਜਦੋਂ ਪੰਜ-ਛੇ ਸਾਲਾਂ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਵੀ ਇਸ ਫਾਨੀ ਸੰਸਾਰ ਨੂੰ ਛੱਡ ਗਏ ਸਨ ਇਸ ਤੋਂ ਬਾਅਦ ਬੂਟਾ ਸਿੰਘ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਭੈਣ ਦੇ ਘਰ ਜੰਡਵਾਲਾ (ਬਠਿੰਡਾ) ’ਚ ਹੋਇਆ ਉਨ੍ਹਾਂ ਨੇ ਸੰਨ 1968-69 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਗੁਰੂਮੰਤਰ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਇਸ ਤੋਂ ਬਾਅਦ ਉਹ ਲਗਾਤਾਰ ਸਤਿਸੰਗਾਂ ’ਚ ਆਉਂਦੇ ਅਤੇ ਮਾਨਵਤਾ ਦੀ ਸੇਵਾ ’ਚ ਵੀ ਖੂਬ ਸਮਾਂ ਲਾਉਂਦੇ।
ਸੰਨ 1972 ਤੋਂ ਹੀ ਉਹ ਸੇਵਾ ਕਾਰਜਾਂ ’ਚ ਲੱਗ ਗਏ ਅਤੇ ਕਾਫੀ ਸਮੇਂ ਤੋਂ ਸੇਵਾ ਸੰਮਤੀ ਦੇ ਮੈਂਬਰ ਰਹੇ ਇਸ ਤੋਂ ਬਾਅਦ ਬੂਟਾ ਸਿੰਘ ਇੰਸਾਂ ਨੇ ਸੰਨ 1993 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਗੁਰ ਸਤਿ ਮਸਤ ਬ੍ਰਹਮਚਾਰੀ ਦੇ ਤੌਰ ’ਤੇ ਸੇਵਾ ਸ਼ੁਰੂ ਕੀਤੀ ਉਹ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਲਗਾਤਾਰ ਡੇਰਾ ਸੱਚਾ ਸੌਦਾ ’ਚ ਮਾਨਵਤਾ ਦੀ ਸੇਵਾ ’ਚ ਆਪਣੀ ਜਿੰਮਵਾਰੀ ਬਾਖੂਬੀ ਨਿਭਾਉਂਦੇ ਆ ਰਹੇ ਸੀ।
ਬੀਤੀ ਦਿਨੀਂ ਜੀਐੱਸਐੱਮ ਬੂਟਾ ਸਿੰਘ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਹ ਸਤਿਨਾਮ ਜੀ ਧਾਮ ਦੇ ਨਜਦੀਕ ਹੋਇਆ ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਡੇਰਾ ਸੱਚਾ ਸੌਦਾ ਮੈਨੇਜ਼ਮੈਂਟ ਅਤੇ ਸਾਧ-ਸੰਗਤ ਹਾਜ਼ਰ ਸੀ ਉਨ੍ਹਾਂ ਨੂੰ ਨਮਿੱਤ ਨਾਮ ਚਰਚਾ ਐਤਵਾਰ ਨੂੰ ਗੋਨਿਆਨਾ ਮੰਡੀ (ਬਠਿੰਡਾ) ਦੇ ਨਾਮ ਚਰਚਾ ਘਰ ’ਚ ਸਵੇਰੇ 11 ਤੋਂ 1 ਵਜੇ ਤੱਕ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ