ਮਲੋਟ (ਮਨੋਜ)। ਬੀਤੀ ਰਾਤ ਨੂੰ ਇੰਦਰਾ ਰੋਡ ਤੇ ਸਥਿਤ ਰਾਜ ਕਰਿਆਨਾ ਸਟੋਰ ’ਚ ਚੋਰਾਂ ਨੇ ਦਾਖਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਚੋਰ ਨਗਦੀ ਤੇ ਸਮਾਨ ਚੋਰੀ ਕਰਕੇ ਲੈ ਗਏ। ਚੋਰੀ ਦੀ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਦੁਕਾਨਦਾਰ ਨੇ ਅੱਜ ਸਵੇਰੇ ਆਪਣੀ ਦੁਕਾਨ ਖੋਲੀ। ਅੰਦਾਜ਼ਾ ਲਾਇਆ ਜਾ ਰਿਹਾ ਕਿ ਚੋਰ ਦੁਕਾਨ ਦੀ ਛੱਤ ਤੋਂ ਪੌੜੀਆਂ ਦਾ ਦਰਵਾਜ਼ਾ ਤੋੜ ਕੇ ਦੁਕਾਨ ’ਚ ਦਾਖਲ ਹੋਏ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨਦਾਰ ਨੇ ਇਸ ਦੀ ਸੂਚਨਾ ਸਿਟੀ ਮਲੋਟ ਪੁਲਿਸ ਨੂੰ ਦੇ ਦਿੱਤੀ ਹੈ।
ਇਹ ਖਬਰ ਵੀ ਪੜ੍ਹੋ : ਬਲਾਕ ਮਲੋਟ ਨੇ ਪਵਿੱਤਰ ਅਵਤਾਰ ਮਹੀਨੇ ਦੀ ਇਸ ਤਰ੍ਹਾਂ ਮਨਾਈ ਖੁਸ਼ੀ, ਭਾਰੀ ਗਿਣਤੀ ‘ਚ ਪੁੱਜੀ ਸਾਧ-ਸੰਗਤ
ਜਾਣਕਾਰੀ ਦਿੰਦਿਆ ਦੁਕਾਨਦਾਰ ਰਾਜ ਕੁਮਾਰ ਛਾਬੜਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਦੁਕਾਨ ਖੋਲੀ ਤਾਂ ਸਮਾਨ ਖਿਲਰਿਆ ਪਿਆ ਸੀ ਤੇ ਦੁਕਾਨ ’ਚੋਂ ਨਗਦੀ ਤੇ ਡਰਾਈ ਫਰੂਟ ਆਦਿ ਗਾਇਬ ਸੀ। ਦੁਕਾਨਦਾਰ ਨੇ ਦੱਸਿਆ ਕਿ ਦੇਸੀ ਘਿਓ ਦੀ ਨਵੀਂ ਪੇਟੀ ਤੇ ਪਹਿਲਾਂ ਵੀ ਘਿਓ ਪਿਆ ਸੀ ਦੇ ਨਾਲ-ਨਾਲ ਸੋਗੀ, ਬਦਾਮ ਅਤੇ ਮਗਜ਼ ਵੀ ਚੋਰ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ 8-9 ਹਜ਼ਾਰ ਰੁਪਏ ਨਗਦੀ ਚੋਰੀ ਹੋਣ ਦੇ ਨਾਲ ਲਗਭਗ 25 ਤੋਂ 30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਚੋਰੀ ਦੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ।