ਸਾਡੇ ਨਾਲ ਸ਼ਾਮਲ

Follow us

19 C
Chandigarh
Tuesday, February 17, 2026
More
    Home Breaking News Fire Incident...

    Fire Incident: ਗਰੀਨ ਐਸ ਦੇ ਸੇਵਾਦਾਰਾਂ ਤੇ ਫਾਇਰ ਬ੍ਰਿਗਡ ਦੇ ਕਰਮਚਾਰੀਆਂ ਨੇ ਪਾਇਆ ਅੱਗ ‘ਤੇ ਕਾਬੂ

    Fire Incident
    ਮੰਡੀ ਗੋਬਿੰਦਗੜ੍ਹ:  ਵਿਸ਼ਾਲ ਟਰੇਡਰ ਵਿੱਚ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਗ੍ਰੀਨ ਐਸ ਦੇ ਸੇਵਾਦਾਰ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ। ਤਸਵੀਰ: ਅਮਿਤ ਸ਼ਰਮਾ

    ਗੋਬਿੰਦਗੜ੍ਹ,ਸਰਹਿੰਦ ਤੇ ਖੰਨਾ ਤੋਂ ਆਈਆਂ ਅੱਗ ਬੁਝਾਉਣ ਵਾਲੀਆਂ ਗੱਡੀਆਂ 

    Fire Incident: (ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। ਬੀਤੀ ਸ਼ਾਮ ਲੋਹਾ ਨਗਰੀ ਦੇ ਸਥਾਨਕ ਅਮਲੋਹ ਰੋਡ ਵਿਖੇ ਉਸ ਵੇਲੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ ਜਦੋਂ ਇਥੋਂ ਦੀ ਇਕ ਥੋਕ ਕਰਿਆਨਾ ਸਟੋਰ ਵਿੱਚ ਬਣੇ ਸਟੋਰ ਵਿੱਚ ਅੱਗ ਲੱਗ ਗਈ। ਜਿਸਦੀ ਖ਼ਬਰ ਮਿਲਦੇ ਹੀ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਰ ਮੌਕੇ ’ਤੇ ਪਹੁੰਚ ਸਟੋਰ ਵਿੱਚ ਲੱਗੀ ਅੱਗ ਨੂੰ ਬੁਝਾਉਣ ਵਿੱਚ ਲੱਗੇ ਫਾਇਰ ਬ੍ਰਿਗੇਡ ਵਿਭਾਗ ਦੇ ਨਾਲ ਸਹਿਯੋਗ ਕੀਤਾ ਗਿਆ।

    ਇਹ ਵੀ ਪੜ੍ਹੋ: Sidhu MooseWala: ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਪਹਿਲਾਂ, ਪਿਤਾ ਬਲਕੌਰ ਸਿੰਘ ਨੇ ਕੀਤਾ ਵੱਡਾ ਐਲਾਨ

    ਇਸ ਘਟਨਾ ਸੰਬਧੀ ਜਾਣਕਾਰੀ ਦਿੰਦਿਆਂ ਫਾਇਰ ਵਿਭਾਗ ਦੇ ਅਧਿਕਾਰੀ ਪ੍ਰਦੀਪ ਕੁਮਾਰ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਤੇ 85 ਮੈਂਬਰ ਦੌਲਤ ਰਾਮ ਇੰਸਾਂ, ਤਿਰਲੋਚਨ ਇੰਸਾਂ ਦੇ ਮੁਤਾਬਕ ਅਮਲੋਹ ਰੋਡ ’ਤੇ ਬਣੀ ਥੋਕ ਦੀ ਕਰਿਆਨੇ ਦੀ ਦੁਕਾਨ ਵਿਸ਼ਾਲ ਟਰੇਡਰ ਦੇ ਉੱਪਰ ਬਣੇ ਸਟੋਰ ਵਿੱਚ ਕਰੀਬ ਸ਼ਾਮ 4 ਬਜੇ ਕਰੀਬ ਅੱਗ ਲੱਗ ਗਈ । ਜਿਸਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਤੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਕਮੇਟੀ ਦੇ ਸੇਵਾਦਾਰਾਂ ਨੇ ਵੱਡੀ ਗਿਣਤੀ ਵਿੱਚ ਮੌਕੇ ਤੇ ਪਹੁੰਚੇ। ਸੇਵਾਦਾਰਾਂ ਨੇ ਕਰਮਚਾਰੀਆਂ ਨਾਲ ਮਿਲ ਕੇ ਕਰੜੀ ਮਸ਼ਕਤ ਨਾਲ ਅੱਗ ’ਤੇ ਕਾਬੂ ਪਾਇਆ।

    ਲੱਖਾਂ ਰੁਪਏ ਦਾ ਸਮਾਨ ਹੋਇਆ ਸੜ ਕੇ ਸਵਾਹ | Fire Incident

    ਉਹਨਾਂ ਅੱਗੇ ਕਿਹਾ ਕੀ ਸਟੋਰ ਵਿੱਚ ਅੱਗ ਸਟੋਰ ਵਿੱਚ ਰੱਖੇ ਕਾਪੀਆਂ, ਸੇਂਟ, ਸਟੇਸ਼ਨਰੀ ਤੇ ਜਲਦੀ ਅੱਗ ਫੜਨ ਵਾਲੇ ਸਮਾਨ ਨੂੰ ਲੱਗੀ ਤੇ ਅੱਗ ਨੂੰ ਕਾਬੂ ਕਰਨ ਵਿੱਚ ਸਟੋਰ ਦਾ ਰਸਤਾ ਤੰਗ ਹੋਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲ ਸਕਿਆ, ਇਸ ਹਾਦਸੇ ਵਿੱਚ ਬੇਸ਼ੱਕ ਕਿਸੇ ਕਿਸਮ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਰਾਖ ਹੋ ਗਿਆ, ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਨੂੰ ਮੰਡੀ ਗੋਬਿੰਦਗੜ੍ਹ ਸਮੇਤ ਖੰਨਾ, ਸਰਹਿੰਦ ਫ਼ਤਹਿਗੜ੍ਹ ਸਾਹਿਬ ਤੋਂ ਕਰੀਬ ਦਰਜਨ ਭਰ ਗੱਡੀਆਂ ਅੱਗ ਬੁਝਾਉਣ ’ਚ ਕੀਤੀਆਂ ਗਈਆਂ ।

    ਇਸ ਮੌਕੇ ਦੁਕਾਨ ਮਾਲਿਕ ਵਿਸ਼ਾਲ ਕੁਮਾਰ ਮੁਤਾਬਕ ਉਹ ਆਪਣੀ ਦੁਕਾਨ ’ਤੇ ਹੀ ਸਨ ਜਿਸ ਵੇਲੇ ਅੱਗ ਲੱਗੀ, ਕਾਪੀਆਂ ਹੋਣ ਕਾਰਨ ਅੱਗ ਬਹੁਤ ਜਿਆਦਾ ਵੱਧ ਰਹੀ ਸੀ, ਜਿਸਦੇ ਚੱਲਦੇ ਉਹਨਾਂ ਵੱਲੋਂ ਇਸ ਅੱਗ ਨੂੰ ਬੁਝਾਉਣ ਲਈ ਸਥਾਨਕ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ ਜਿਹਨਾਂ ਨੇ ਮੌਕੇ ’ਤੇ ਪਹੁੰਚ ਅੱਗ ਨੂੰ ਕਾਬੂ ਕੀਤਾ। ਵਿਸ਼ਾਲ ਨੇ ਅੱਗੇ ਕਿਹਾ ਕੀ ਇਸ ਅੱਗ ਨਾਲ ਜਿੱਥੇ ਉਹਨਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਉੱਥੇ ਹੀ ਉਹ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਮੌਕੇ ’ਤੇ ਪਹੁੰਚ ਕੇ ਇਸ ਅੱਗ ਨੂੰ ਬੁਝਾਉਣ ਤੇ ਉਹਨਾਂ ਦੀ ਦੁਕਾਨ ਵਿੱਚ ਰੱਖੇ ਹੋਰ ਸਮਾਨ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਕੀਤਾ।

    ਪਰਿਵਾਰ ਨੇ ਕੀਤਾ ਸੇਵਾਦਾਰਾਂ ਦਾ ਧੰਨਵਾਦ | Fire Incident

    ਜਿੱਥੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਤੋਂ ਇਲਾਵਾ ਕੋਈ ਉਸ ਅੱਗ ਨੂੰ ਕਾਬੂ ਪਾਉਣ ਲਈ ਕਤਰਾਉਂਦਾ ਨਜ਼ਰ ਆ ਰਿਹਾ ਸੀ ਉੱਥੇ ਇਹ ਸੇਵਾਦਾਰਾਂ ਨੇ ਆਪਣੀ ਸਿਹਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸਟੋਰ ਦੇ ਇਕ ਪਾਸੇ ਦਰਵਾਜ਼ੇ ਨੂੰ ਤੋੜ ਅੰਦਰ ਪਹੁੰਚ ਕੇ ਇਸ ਅੱਗ ਨੂੰ ਬੁਝਾਇਆ। ਇਸ ਲਈ ਮੈਂ ਤੇ ਮੇਰਾ ਪਰਿਵਾਰ ਇਹਨਾਂ ਦਾ ਕੋਟਿ-ਕੋਟਿ ਧੰਨਵਾਦ ਕਰਦੇ ਹਾਂ।

    Fire Incident
    ਮੰਡੀ ਗੋਬਿੰਦਗੜ੍ਹ: ਅੱਗ ਲੱਗਣ ਕਾਰਨ ਨੁਕਸਾਨੀ ਦੁਕਾਨ ਦਾ ਸਮਾਨ

    Fire Incident Fire Incident Fire Incident

    ਇਸ ਦੌਰਾਨ ਦੁਕਾਨ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੇਵਾ ਸਿੰਘ ਇੰਸਾਂ, ਡਾਕਟਰ ਬਹਾਦਰ ਇੰਸਾਂ,ਸੰਦੀਪ ਇੰਸਾਂ ਅਜਨਾਲੀ, ਹਰਦੀਪ ਇੰਸਾਂ,ਗੁਰਦੀਪ ਇੰਸਾਂ, ਕ੍ਰਿਸ਼ਨ ਮੋਹਨ ਇੰਸਾਂ,, ਬਲਾਕ ਪ੍ਰੇਮੀ ਸੇਵਕ ਸੰਦੀਪ ਇੰਸਾਂ, ਦਲਜੀਤ ਇੰਸਾਂ, ਹਰਫੂਲ ਇੰਸਾਂ,ਰਵੀ ਇੰਸਾਂ, ਸੌਰਵ ਇੰਸਾਂ, ਵਿਪਿਨ ਇੰਸਾਂ, ਗੋਪਾਲ ਇੰਸਾਂ, ਸੁਸ਼ੀਲ ਇੰਸਾਂ, ਰਵਿੰਦਰ ਇੰਸਾਂ, ਰਾਜੇਸ਼ ਇੰਸਾਂ, ਦਵਿੰਦਰ ਇੰਸਾਂ, ਅਨਿਲ ਇੰਸਾਂ ਅਮਲੋਹ, ਡਾਕਟਰ ਵਿਰਕ ,ਬੇਅੰਤ ਇੰਸਾਂ, ਚਮਕੌਰ ਇੰਸਾਂ, ਮੋਹਨ ਲਾਲ ਇੰਸਾਂ, ਮੱਘਰ ਸਿੰਘ, ਬਲਵੰਤ ਸਿੰਘ ਇੰਸਾਂ ਐਮ ਐਸ ਜੀ ਆਈ.ਟੀ ਵਿੰਗ ਦੇ ਅਜੈ ਇੰਸਾਂ,ਜਗਸੀਰ ਇੰਸਾਂ, ਸੀਏ ਹਰਦੀਪ ਇੰਸਾਂ,ਲਵਿਸ਼ ਇੰਸਾਂ, ਰਿਤਿਕ ਇੰਸਾਂ,ਮਨਪ੍ਰੀਤ ਇੰਸਾਂ,ਜਤਿਨ ਇੰਸਾਂ,ਗੁਰਜਿੰਦਰ ਇੰਸਾਂ,ਦਮਨ ਇੰਸਾਂ ਤੇ ਤਰੁਣ ਇੰਸਾਂ ਆਦਿ ਸੇਵਾਦਾਰਾਂ ਨੇ ਸੇਵਾ ਨਿਭਾਈ । Fire Incident