ਪਵਿੱਤਰ ਭੰਡਾਰੇ ’ਤੇ ਦਿਸਿਆ ਭਾਰੀ ਉਤਸ਼ਾਹ, ਢੋਲ ਦੇ ਡੱਗੇ ’ਤੇ ਨੱਚਦੀ ਪਹੁੰਚੀ ਸਾਧ-ਸੰਗਤ

ਆਵਾਜਾਈ ਦੇ ਸਾਧਨ ਖੜ੍ਹੇ ਕਰਨ ਲਈ 20 ਟਰੈਫਿਕ ਗਰਾਊਂਡ ਬਣਾਏ ਗਏ | MSG Bhandara

ਸਰਸਾ (ਸੱਚ ਕਹੂੰ ਟੀਮ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ 132ਵਾਂ ਪਵਿੱਤਰ ਅਵਤਾਰ ਦਿਹਾੜਾ ਸੋਮਵਾਰ ਨੂੰ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਅਤੇ ਸ਼ਾਹ ਮਸਤਾਨ, ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ’ਚ ਧੂਮਧਾਮ ਨਾਲ ਮਨਾਇਆ ਗਿਆ। ਸਾਧ-ਸੰਗਤ ਲਈ ਵੱਡੀਆਂ-ਵੱਡੀਆਂ ਸਕਰੀਨਾਂ ਲਾਈਆਂ ਗਈਆਂ ਸਨ। ਪਵਿੱਤਰ ਭੰਡਾਰੇ ਦੇ ਮੱਦੇਨਜ਼ਰ ਡੇਰਾ ਸੱਚਾ ਸੌਦਾ ਅਧੀਨ ਪੈਂਦੇ ਸਮੁੱਚੇ ਇਲਾਕੇ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਬਹੁਤ ਹੀ ਸੁੰਦਰ ਰੰਗੋਲੀ ਬਣਾਈ ਗਈ, ਸੜਕਾਂ ਅਤੇ ਦਰਬਾਰ ਦੇ ਅੰਦਰ ਵਧਾਈਆਂ ਦੇਣ ਲਈ ਫਲੈਕਸਾਂ ਵੱਡੀ ਗਿਣਤੀ ਵਿੱਚ ਲੱਗੀਆਂ ਹੋਈਆਂ ਹਨ। (MSG Bhandara)

MSG Bhandara

ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ਦੀ ਸਹੂਲਤ ਲਈ ਲੰਗਰ-ਭੋਜਨ, ਪਾਣੀ, ਟਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਫਸਟ ਏਡ ਲਈ ਡਾਕਟਰਾਂ ਦੀਆਂ ਵੱਖ-ਵੱਖ ਥਾਵਾਂ ’ਤੇ ਸਟਾਲਾਂ ਲੱਗੀਆਂ ਹੋਈਆਂ ਸਨ, ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਸੀ। ਭੰਡਾਰੇ ਦਾ ਪ੍ਰੋਗਰਾਮ ਸ਼ਾਮ 6 ਵਜੇ ਸ਼ੁਰੂ ਹੋ ਕੇ ਤੜਕੇ ਤੱਕ ਚੱਲਿਆ ਦੁਪਹਿਰੇ ਤੋਂ ਹੀ ਸਾਧ-ਸੰਗਤ ਢੋਲ ਦੇ ਡੱਗੇ ’ਤੇ ਨੱਚਦੀ ਹੋਈ ਪਹੁੰਚ ਰਹੀ ਸੀ ਤੇ ਹਰ ਡੇਰਾ ਸ਼ਰਧਾਲੂ ਇੱਕ ਦੂਸਰੇ ਨੂੰ ਪਵਿੱਤਰ ਅਵਤਾਰ ਦਿਹਾੜੇ ਦੀ ਮੁਬਾਰਕਬਾਦ ਦੇ ਰਿਹਾ ਸੀ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਪਵਿੱਤਰ ਭੰਡਾਰੇ ਦੇ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਬੰਧਾਂ ਨੂੰ ਅੰਤਮ ਰੂਪ ਦੇਣ ਲਈ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਪਿਛਲੇ ਕਈ ਦਿਨਾਂ ਤੋਂ ਜੁਟੇ ਹੋਏ ਸਨ।

Also Read : ਪਵਿੱਤਰ ਐੱਮਐੱਸਜੀ ਭੰਡਾਰੇ ਮੌਕੇ ਇਹ 160ਵਾਂ ਨਵਾਂ ਭਲਾਈ ਕਾਰਜ ਹੋਇਆ ਸ਼ੁਰੂ

ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਤੋਂ ਸਾਧ-ਸੰਗਤ ਦਾ ਆਉਣਾ ਸ਼ੁਰੂ ਹੋ ਗਿਆ ਸੀ ਸਾਧ-ਸੰਗਤ ਦੇ ਬੈਠਣ ਲਈ ਮੁੱਖ ਪੰਡਾਲ ਸਮੇਤ 10 ਹੋਰ ਪੰਡਾਲ ਤੇ ਸੈਂਕੜੇ ਏਕੜ ਰਕਬੇ ਵਿੱਚ ਭੈਣਾਂ ਅਤੇ ਭਾਈਆਂ ਵਾਸਤੇ ਬੈਠਣ ਲਈ ਵੱਖ-ਵੱਖ ਪੰਡਾਲ ਬਣਾਏ ਗਏ ਹਨ। ਸਾਧ-ਸੰਗਤ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਪੰਡਾਲਾਂ ਦੇ ਬਿਲਕੁਲ ਨਜ਼ਦੀਕ ਕੀਤਾ ਗਿਆ ਸੀ।ਦਰਬਾਰ ਦੇ ਮੁੱਖ ਗੇਟ ਦੇ ਸਾਹਮਣੇ ਵਾਲੀ ਸੜਕ ਅਤੇ ਹੋਰ ਵੱਖ-ਵੱਖ ਥਾਵਾਂ ’ਤੇ ਸੈਂਕੜੇ ਲਾਊਡ ਸਪੀਕਰ ਲਾਏ ਗਏ ਤਾਂ ਜੋ ਪੰਡਾਲ ਵਿੱਚ ਪੁੱਜਣ ਤੋਂ ਰਹਿ ਗਈ ਸਾਧ-ਸੰਗਤ ਸੜਕ ਜਾਂ ਹੋਰ ਥਾਵਾਂ ’ਤੇ ਬੈਠ ਕੇ ਪਵਿੱਤਰ ਭੰਡਾਰੇ ਦਾ ਪ੍ਰੋਗਰਾਮ ਸੁਣ ਸਕੇ।

ਲਛਮਣ ਸਿੰਘ ਇੰਸਾਂ ਟਰੈਫਿਕ ਸੰਮਤੀ ਜਿੰਮੇਵਾਰ ਨੇ ਦੱਸਿਆ ਕਿ ਸਾਧ-ਸੰਗਤ ਦੇ ਵਾਹਨਾਂ, ਕਾਰਾਂ, ਬੱਸਾਂ ਅਤੇ ਹੋਰ ਸਾਧਨ ਖੜ੍ਹੇ ਕਰਨ ਲਈ 20 ਟਰੈਫਿਕ ਗਰਾਊਂਡ ਬਣਾਏ ਗਏ ਸਨ। ਆਵਾਜਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਹਜ਼ਾਰਾਂ ਦੀ ਗਿਣਤੀ ’ਚ ਸੇਵਾਦਾਰ ਆਪਣੀਆਂ ਡਿਊਟੀਆਂ ’ਤੇ ਲੱਗੇ ਹੋਏ ਸਨ।

ਮੈਡੀਕਲ ਟੀਮਾਂ ਨੇ 23 ਥਾਵਾਂ ’ਤੇ ਦਿੱਤੀ ‘ਫਸਟ ਏਡ’ | MSG Bhandara

ਪਵਿੱਤਰ ਐੱਮਐੱਸਜੀ ਭੰਡਾਰੇ ਮੌਕੇ ਡੇਰਾ ਸੱਚਾ ਸੌਦਾ ਵਿੱਚ ਮੈਡੀਕਲ ਟੀਮਾਂ ਵੱਲੋਂ ਮੁੱਢਲੀਆਂ ਸਿਹਤ ਸੇਵਾਵਾਂ (ਫਸਟ ਏਡ) ਦੇਣ ਲਈ 23 ਥਾਵਾਂ ’ਤੇ ਆਰਜ਼ੀ ਕੈਂਪ ਲਾਏ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਟੀਮ ਦੇ ਇੰਚਾਰਜ ਡਾ. ਬਾਲ ਕ੍ਰਿਸ਼ਨ ਇੰਸਾਂ ਨੇ ਦੱਸਿਆ ਕਿ ਪਵਿੱਤਰ ਭੰਡਾਰੇ ਮੌਕੇ ਮੈਡੀਕਲ ਨਾਲ ਸਬੰਧਿਤ ਕਰਮਚਾਰੀਆਂ ਵੱਲੋਂ ਲੋੜਵੰਦਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮੈਡੀਕਲ ਕਰਮਚਾਰੀਆਂ ਵੱਲੋਂ 5 ਐਂਬੂਲੈਂਸ ਗੱਡੀਆਂ ਤਿਆਰ ਰੱਖੀਆਂ ਹੋਈਆਂ ਸਨ। ਇਨ੍ਹਾਂ ਆਰਜ਼ੀ ਕੈਂਪ ਵਿੱਚ 100 ਦੇ ਕਰੀਬ ਸੇਵਾਦਾਰ ਭਾਈਆਂ ਅਤੇ ਭੈਣਾਂ ਨੇ ਸੇਵਾਵਾਂ ਦਿੱਤੀਆਂ।

ਅਤਿ ਬਜ਼ੁਰਗ, ਅੰਗਹੀਣਾਂ ਤੇ ਮਰੀਜ਼ਾਂ ਦਾ ਰੱਖਿਆ ਗਿਆ ਵਿਸ਼ੇਸ਼ ਧਿਆਨ

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਐੱਮਐੱਸਜੀ ਭੰਡਾਰਾ ਸਰਸਾ ਵਿਖੇ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਪਵਿੱਤਰ ਭੰਡਾਰੇ ਦੌਰਾਨ ਟਰੈਫਿਕ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਸੇਵਾਦਾਰਾਂ ਵੱਲੋਂ ਪੂਰੇ ਇੰਤਜ਼ਾਮ ਕੀਤੇ ਹੋਏ ਸਨ ਇਸ ਮੌਕੇ ਅਤਿ ਬਜ਼ੁਰਗ , ਲਾਚਾਰ ਅੰਗਹੀਣ ਤੇ ਛੋਟੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਗਿਆ ਸੇਵਾਦਾਰਾਂ ਵੱਲੋਂ ਕਸ਼ਿਸ਼ ਰੈਸਟੋਰੈਂਟ ਦੇ ਨੇੜੇ ਬੱਸਾਂ ਕਾਰਾਂ ਅਤੇ ਹੋਰ ਸਾਧਨ ਦੀ ਪਾਰਕਿੰਗ ਬਣਾਉਣ ਉਪਰੰਤ ਅਤਿ ਲਾਚਾਰ ਅੰਗਹੀਣ ਬਜ਼ੁਰਗਾਂ ਨੂੰ ਮੇਨ ਪੰਡਾਲ ਤੱਕ ਲਿਜਾਇਆ ਗਿਆ।

MSG Bhandara

Also Read : MSG ਭਡਾਰੇ ‘ਤੇ ਪੂਜਨੀਕ ਗੁਰੂ ਜੀ ਨੇ ਫਰਮਾਏ ਪਵਿੱਤਰ ਬਚਨ