ਸਰਕਾਰ ਪਾਸਪੋਰਟ ਦੀ ਤਰਜ਼ ’ਤੇ ਡਰਾਵਿੰਗ ਲਾਈਸੰਸ ਦੀ ਵੀ ਤਤਕਾਲ ਸੇਵਾ ਸ਼ੁਰੂ ਕਰੇ: ਰਜਨੀਸ਼ ਚੋਪੜਾ

ਆਰਟੀਓ ਵਿਭਾਗ ਨਾਲ ਸਬੰਧੀ ਦਸਤਾਵੇਜ਼ਾਂ ਦੇ ਚੰਡੀਗੜ੍ਹ ਤੋਂ ਜਾਰੀ ਹੋਣ ਨਾਲ ਲੋਕਾਂ ਵਿਚ ਨਿਰਾਸ਼ਾ

ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਉੱਪ ਪ੍ਰਧਾਨ ਰਜਨੀਸ਼ ਚੋਪੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਪੰਜਾਬ ਵਿਚ ਪਾਸਪੋਰਟ ਦੀ ਤਰਜ਼ ’ਤੇ ਡਰਾਵਿੰਗ ਲਾਇਸੰਸ ਪ੍ਰਣਾਲੀ ਹੋਰ ਅਸਾਨ ਕਰਨ ਲਈ ਤਤਕਾਲ ਜਾਰੀ ਕਰਨ ਦੀ ਪ੍ਰੀਕਿਰਿਆ ਸ਼ੁਰੂ ਕਰੇ। ਉਹਨਾਂ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਲਾਈਸੰਸ ਦੇ ਨਾਲ ਆਰਟੀਓ ਵਿਭਾਗ ਨਾਲ ਸੰਬੰਧਤ ਹੋਰ ਦਸਤਾਂਵੇਜਾਂ ਨੂੰ ਵੀ ਤਤਕਾਲ ਜਾਰੀ ਕਰਨ ਦੀ ਸੁਵਿਧਾ ਦਿੱਤੀ ਜਾਵੇ। ਇਹ ਗੱਲ ਰਜਨੀਸ਼ ਚੋਪੜਾ ਨੇ ਜਮਾਲਪੁਰ ਸਥਿਤ ਆਧੁਨਿਕ ਡਰਾਵਿੰਗ ਲਾਈਸੰਸ ਸੈਂਟਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੀਂ।

ਉਹਨਾਂ ਨੇ ਪਹਿਲਾ ਸਮਾਂ ਸੀ ਜਦੋਂ ਲੋਕ ਆਪਣੇ ਘਰ ਮੋਟਰ ਗੱਡੀ ਰੱਖਣ ਇਕ ਫ਼ੈਸ਼ਨ ਮੰਨਿਆ ਜਾਂਦਾ ਸੀ, ਸਮਾਂ ਬਦਲਿਆ ਹੁਣ ਮੋਟਰ ਗੱਡੀ ਹਰ ਇਕ ਆਦਮੀ ਦੀ ਜਰੂਰਤ ਬਣ ਗਈ ਹੈ। ਜਿਸ ਨੂੰ ਚਲਾਉਣ ਲਈ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਇਕ ਲਾਈਸੈਂਸ ਜਾਰੀ ਕਰਨ ਤੋਂ ਬਾਅਦ ਹੀ ਆਪ ਮੋਟਰ ਗੱਡੀ ਚਲਾ ਸਕਦੇ ਹੋ। ਜਿਸ ਨੂੰ ਬਣਾਉਣ ਲਈ ਲੋਕਾਂ ਨੂੰ ਆਰਟੀਓ ਦਫ਼ਤਰ ਦੀ ਲੰਮੀ ਪ੍ਰੀਕਿਰਿਆ ਤੋਂ ਗੁਜ਼ਰਨਾ ਪੈਂਦਾ ਸੀ, ਸਮਾਂ ਬਦਲਿਆ ਵਿਭਾਗ ਨੇ ਇਸ ਸਿਸਟਮ ਨੂੰ ਆਨਲਾਈਨ ਕਰ ਦਿੱਤਾ ਤੇ ਆਰਟੀਓ ਦਫ਼ਤਰ ਦੀ ਲੰਮੀ ਪ੍ਰੀਕਿਰਿਆਂ ਤੋਂ ਮੁਕਤੀ ਮਿਲੀ। ਪਰ ਜਿਸ ਤੇਜ਼ੀ ਨਾਲ ਲਾਈਸੰਸ ਬਣਾਉਣ ਦੀ ਪ੍ਰੀਕਿਰਿਆ ਨੂੰ ਆਨ ਲਾਈਨ ਕਰ ਦਿੱਤਾ ਗਿਆ ਤੇ ਲਾਈਸੰਸ ਘਰ ਬੈਠੇ ਹੀ ਮਿਲਣਾ ਸ਼ੁਰੂ ਹੋ ਗਿਆ।

ਸ੍ਰੀ ਚੋਪੜਾ ਨੇ ਕਿਹਾ ਕਿ ਜਿਸ ਤਰਾਂ ਟਰਾਂਸਪੋਰਟ ਵਿਭਾਗ ਲੋਕਾਂ ਨੂੰ ਲਾਈਸੈਂਸ ਦੀ ਸਹੂਲਤਾਂ ਦੇਣ ਲਈ ਹਰ ਸੰਭਵ ਯਤਨ ਕਰ ਰਹੀ ਹੈ, ਉਹਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਦਸਤਾਵੇਜ਼ਾਂ ਨੂੰ ਚੰਡੀਗੜ੍ਹ ਤੋਂ ਜਾਰੀ ਕਰਨ ਦੇ ਮਾਮਲੇ ਤੇ ਗੱਲਬਾਤ ਕਰਦਿਆ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤਾ ਵਧੀਆਂ ਯਤਨ ਹੈ, ਪਰ ਇਸ ਨਾਲ ਉਹਨਾਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ, ਜਿਹਨਾਂ ਨੇ ਆਪਣੇ ਰਿਹਾਇਸ਼ ਇਕ ਤੋਂ ਦੂਜੀ ਥਾਂ ਤਬਦੀਲ ਕਰ ਲਈ ਹੈ। ਉਹਨਾਂ ਲੋਕਾਂ ਨੂੰ ਆਰਟੀਓ ਵਿਭਾਗ ਦੀ ਇਸ ਸੁਵਿਧਾ ਨਾਲ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਤੋਂ ਮੰਗ ਕੀਤੀ ਹੈ ਕਿ ਪਾਸਪੋਰਟ ਦੀ ਤਰਜ਼ ਤੇ ਡਰਾਵਿੰਗ ਲਾਈਸੈਂਸ ਲੈਣ ਲਈ ਤਤਕਾਲ ਸੇਵਾ ਸ਼ੁਰੂ ਕਰੇ ਤਾਂ ਜੋ ਜਰੂਰਤਮੰਦ ਲੋਕਾ ਨੂੰ ਤਤਕਾਲ ਲਾਈਸੈਂਸ ਮਿਲ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.